13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਗੈਰਕਾਨੰੂਨੀ ਨਿਰਮਾਣ 'ਤੇ ਨਗਰ ਨਿਗਮ ਦੀ ਸਖ਼ਤੀ

Ad Position 21
No active advertisement
ਅਜੀਤ ਡੈਸਕ 03-01-2026

ਬਿਲਡਿੰਗ ਬ੍ਰਾਂਚ ਨੰੂ ਰਿਕਵਰੀ ਤੇਜ਼ ਕਰਨ ਦੇ ਸਖ਼ਤ ਹੁਕਮ
ਲੁਧਿਆਣਾ, 2 ਜਨਵਰੀ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੇ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਬਕਾਇਆ ਰਕਮ ਦੀ ਵਸੂਲੀ ਨੰੂ ਤੇਜ਼ ਕਰਨ ਲਈ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਨੰੂ ਆਪਣੇ ਆਪਣੇ ਖੇਤਰਾਂ ਵਿਚ ਅੰਡਰ ਕੰਸਟਰੱਕਸ਼ਨ ਇਮਾਰਤਾਂ ਦੀ ਸੂਚੀ ਤੇ ਸਰਟੀਫਿਕੇਟ ਜਮ੍ਹਾ ਕਰਵਾਉਣ ਦੇ ਸਖ਼ਤ ਹੁਕਮ ਜਾਰੀ ਕੀਤੇ ਹਨ | ਇਸ ਕਦਮ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਸ਼ਹਿਰ ਵਿਚ ਕੋਈ ਵੀ ਇਮਾਰਤ ਮਨਜ਼ੂਰਸ਼ੁਦਾ ਬਿਲਡਿੰਗ ਪਲਾਨ, ਚਲਾਨ ਤੋਂ ਬਿਨਾ ਤਿਆਰ ਨਾ ਕੀਤੀ ਜਾ ਰਹੀ ਹੋਵੇ | ਇਸ ਦੇ ਨਾਲ ਹੀ ਬਿਲਡਿੰਗ ਬ੍ਰਾਂਚ ਨੰੂ ਪਿਛਲੇ ਸਮੇਂ ਦੌਰਾਨ ਕੀਤੇ ਗਏ ਚਲਾਨਾਂ ਦੀ ਵਸੂਲੀ ਵੀ ਤੇਜ਼ ਕਰਨ ਲਈ ਕਿਹਾ ਗਿਆ ਹੈ | ਇਹ ਹੁਕਮ ਸਰਾਭਾ ਨਗਰ ਸਥਿਤ ਨਗਰ ਨਿਗਮ ਦੇ ਜ਼ੋਨ ਡੀ ਦਫ਼ਤਰ ਵਿਚ ਹੋਈ ਮੀਟਿੰਗ ਦੌਰਾਨ ਜਾਰੀ ਕੀਤੇ ਗਏ | ਮੀਟਿੰਗ ਵਿਚ ਵਧੀਕ ਕਮਿਸ਼ਨਰ ਪਰਮਦੀਪ ਸਿੰਘ ਖਹਿਰਾ, ਸੰਯੁਕਤ ਕਮਿਸ਼ਨਰ ਵਨੀਤ ਕੁਮਾਰ, ਐਮ.ਟੀ.ਪੀ., ਏ.ਟੀ.ਪੀ. ਤੇ ਬਿਲਡਿੰਗ ਇੰਸਪੈਕਟਰ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ | ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਦੱਸਿਆ ਕਿ ਬਿਲਡਿੰਗ ਬ੍ਰਾਂਚ ਵਲੋਂ ਜਮ੍ਹਾ ਕਰਵਾਈ ਜਾਣ ਵਾਲੀ ਸੂਚੀ ਦੀ ਤਸਦੀਕ ਵੀ ਕੀਤੀ ਜਾਵੇਗੀ ਤਾਂ ਜੋ ਇਹ ਪੱਕਾ ਕੀਤਾ ਜਾ ਸਕੇ ਕਿ ਕੋਈ ਵੀ ਨਿਰਮਾਣ ਮਨਜ਼ੂਰਸ਼ੁਦਾ ਪਲਾਨ ਤੋਂ ਬਿਨਾ ਨਹੀਂ ਹੋ ਰਿਹਾ | ਇਸ ਦੇ ਨਾਲ ਏ.ਟੀ.ਪੀਜ ਅਤੇ ਬਿਲਡਿੰਗ ਇੰਸਪੈਕਟਰਾਂ ਨੰੂ ਆਪਣਾ ਹਫ਼ਤਾਵਾਰੀ ਰਿਕਵਰੀ ਟੀਚਾ ਪੂਰਾ ਕਰਨ ਦੇ ਹੁਕਮ ਦਿੱਤੇ ਗਏ ਹਨ | ਇਸ ਦੌਰਾਨ ਕਮਿਸ਼ਨਰ ਡੇਚਲਵਾਲ ਨੇ ਸ਼ਹਿਰਵਾਸੀਆਂ ਨੰੂ ਅਪੀਲ ਕੀਤੀ ਕਿ ਬਿਲਡਿੰਗ ਪਲਾਨ ਨਗਰ ਨਿਗਮ ਤੋਂ ਮਨਜ਼ੂਰ ਕਰਵਾਏ ਬਿਨਾ ਨਿਰਮਾਣ ਕੰਮ ਸ਼ੁਰੂ ਨਾ ਕੀਤਾ ਜਾਵੇ, ਨਹੀਂ ਤਾਂ ਗੈਰਕਾਨੰੂਨੀ ਨਿਰਮਾਣ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਸੱਤਾਧਾਰੀ ਦਬਾਅ 'ਚ ਨਗਰ ਨਿਗਮ ਪ੍ਰਸ਼ਾਸਨ ਅਗਲੀ ਖ਼ਬਰ ਮਨਰੇਗਾ ਸਕੀਮ ਨੂੰ ਲੈ ਕੇ ਬਸਪਾ ਨੇ ਡੀ. ਸੀ. ਰਾਹੀਂ ਰਾਸ਼ਟਰਪਤੀ ਨੂੰ ਭੇਜਿਆ ਮੰਗ ਪੱਤਰ <br/>
Ad Position 24