14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

69ਵੀਂਆਂ ਰਾਸ਼ਟਰੀ ਸਕੂਲ ਖੇਡਾਂ ਦੇ ਮਹਾਂ ਕੁੰਭ ਦਾ ਉਦਘਾਟਨ ਸਿੱਖਿਆ ਮੰਤਰੀ ਬੈਂਸ ਕਰਨਗੇ <br/>

Ad Position 21
No active advertisement
69ਵੀਂਆਂ ਰਾਸ਼ਟਰੀ ਖੇਡਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਸਪੋਰਟਸ ਸੁਨੀਲ ਕੁਮਾਰ, ਡੀ.ਈ.ਓ. ਡਿੰਪਲ ਮਦਾਨ, ਅਮਨਦੀਪ ਸਿੰਘ, ਕੁਲਵੀਰ ਸਿੰਘ ਸਲੌਦੀ ਅਤੇ ਖੇਡ ਕੋਚ ਅਜੀਤਪਾਲ ਸਿੰਘ ਤੇ ਹੋਰ | ਅਜੀਤ ਤਸਵੀਰ <br/> 05-01-2026
ਲੁਧਿਆਣਾ, 4 ਜਨਵਰੀ (ਜਸਵਿੰਦਰ ਸਿੰਘ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਪੰਜਾਬ ਵਲੋਂ 69ਵੀਂਆਂ ਰਾਸ਼ਟਰੀ ਸਕੂਲ ਖੇਡਾਂ 6 ਜਨਵਰੀ ਤੋਂ 11 ਜਨਵਰੀ ਤੱਕ ਲੁਧਿਆਣਾ ਵਿਖੇ ਕਰਵਾਈਆਂ ਜਾ ਰਹੀਆਂ ਹਨ | ਇਹਨਾਂ ਖੇਡਾਂ ਦਾ ਉਦਘਾਟਨ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵਲੋ 6 ਜਨਵਰੀ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ 11:30 ਵਜੇ ਕੀਤਾ ਜਾਵੇਗਾ | 38 ਰਾਜਾਂ ਦੇ ਵੱਖ-ਵੱਖ ਰਾਜਾਂ ਤੋਂ 937 ਸਕੂਲ ਖਿਡਾਰੀ ਹਿੱਸਾ ਲੈਣਗੇ | ਮਹਾਂ ਕੁੰਭ ਜੂਡੋ, ਤਾਈਕੋਵਾਂਡੋ ਅਤੇ ਗੱਤਕਾ ਦੇ ਦਿਲਕਸ਼ ਮੁਕਾਬਲੇ ਵੱਖ-ਵੱਖ ਖੇਡ ਮੈਦਾਨਾਂ ਵਿਚ ਹੋਣਗੇ | ਤਿਆਰੀਆਂ ਸਬੰਧੀ ਗੱਲਬਾਤ ਕਰਦਿਆਂ ਡਿਪਟੀ ਡਾਇਰੈਕਟਰ ਸਪੋਰਟਸ ਸੁਨੀਲ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਲੁਧਿਆਣਾ ਡਿੰਪਲ ਮਦਾਨ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਨਦੀਪ ਸਿੰਘ, ਜ਼ਿਲ੍ਹਾ ਖੇਡ ਕੋਆਰਡੀਨੇਟਰ ਕੁਲਵੀਰ ਸਿੰਘ ਸਲੌਦੀ ਅਤੇ ਖੇਡ ਕੋਚ ਅਜੀਤਪਾਲ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਸਕੂਲ ਖੇਡਾਂ ਦੀਆਂ ਤਿਆਰੀਆਂ ਲਈ ਸਕੂਲ ਮੁਖੀਆਂ ਦੀਆਂ ਵੱਖ-ਵੱਖ ਕਮੇਟੀਆਂ ਤੋਂ ਇਲਾਵਾ 300 ਖੇਡ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ | ਇਨ੍ਹਾਂ ਖੇਡਾਂ ਵਿਚ 150 ਤਕਨੀਕੀ ਅਧਿਕਾਰੀ ਵੀ ਪਹੁੰਚ ਰਹੇ ਹਨ | ਜੂਡੋ ਅੰਡਰ 14 ਲੜਕੇ ਤੇ ਲੜਕੀਆਂ ਦੇ ਮੁਕਾਬਲੇ ਬੀ.ਸੀ.ਐਮ. ਆਰੀਆ ਸਕੂਲ ਸ਼ਾਸਤਰੀ ਨਗਰ, ਤਾਈਕੋਵਾਂਡੋ ਅੰਡਰ 14 ਸਾਲ ਲੜਕੀਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀ.ਏ.ਯੂ. ਅਤੇ ਗੱਤਕਾ ਅੰਡਰ 19 ਲੜਕੇ, ਲੜਕੀਆਂ ਦੇ ਮੁਕਾਬਲੇ ਓਪਨ ਥੀਏਟਰ ਪੀ.ਏ.ਯੂ. ਵਿਖੇ ਹੋਣਗੇ | ਖਿਡਾਰੀਆਂ ਦੀ ਰਿਹਾਇਸ਼ ਦਾ ਪ੍ਰਬੰਧ ਲੁਧਿਆਣਾ ਦੇ 36 ਸਕੂਲਾਂ ਵਿਚ ਕੀਤਾ ਗਿਆ ਹੈ | ਖਿਡਾਰੀਆਂ ਨੂੰ ਰੇਲਵੇ ਅਤੇ ਬੱਸ ਸਟੈਂਡ ਲੁਧਿਆਣਾ ਤੋਂ ਸਕੂਲਾਂ ਤੱਕ ਲਿਆਉਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ | ਖਿਡਾਰੀਆਂ ਲਈ ਮੈਡੀਕਲ ਟੀਮ, ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ 6 ਜਨਵਰੀ ਦੇ ਉਦਘਾਟਨੀ ਸਮਾਰੋਹ ਦੌਰਾਨ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿ੍ੰਸੀਪਲ ਕੰਵਲਜੋਤ ਕੌਰ ਇਯਾਲੀ, ਪਿ੍ੰਸੀਪਲ ਵਿਸ਼ਵਕੀਰਤ ਕੌਰ ਕਾਹਲੋਂ, ਮੀਨੂੰ ਅਦਿਆ, ਪਿ੍ੰਸੀਪਲ ਕਰਮਜੀਤ ਕੌਰ ਬੱਦੋਵਾਲ, ਪਿ੍ੰਸੀਪਲ ਡਾ. ਪਰਦੀਪ ਕੁਮਾਰ ਪੀ.ਏ.ਯੂ. ਲੁਧਿਆਣਾ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਿਸ਼ੀ ਨਗਰ 'ਚ ਭਿਆਨਕ ਹਾਦਸਾ ਫ਼ਰਿਜ ਕੰਪ੍ਰੈਸਰ ਧਮਾਕੇ ਨਾਲ ਪਤੀ-ਪਤਨੀ ਬੁਰੀ ਤਰ੍ਹਾਂ ਝੁਲਸੇ <br/> ਅਗਲੀ ਖ਼ਬਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਨੂੰ ਸਮਰਪਿਤ 'ਸਾਡਾ ਵਿਰਸਾ ਸਾਡਾ ਪਰਿਵਾਰ' ਦੇ ਸਿਰਲੇਖ ਹੇਠ ਧਾਰਮਿਕ ਸ...
Ad Position 24