ਲੁਧਿਆਣਾ, 6 ਜਨਵਰੀ (ਭੁਪਿੰਦਰ ਸਿੰਘ ਬੈਂਸ)-ਮਿੳਾੂਸੀਪਲ ਕਰਮਚਾਰੀ ਦਲ ਦੇ ਚੇਅਰਮੈਨ ਵਿਜੇ ਦਾਨਵ ਵਲੋਂ ਦਲ ਦੇ ਮਿਹਨਤੀ ਆਗੂ ਸ਼ਿਵ ਬਿਡਲਾਨ ਨੰੂ ਮਿੳਾੂਸੀਪਲ ਕਰਮਚਾਰੀ ਦਲ ਦਾ ਪ੍ਰਚਾਰ ਸਕੱਤਰ ਨਿਯੁਕਤ ਕੀਤਾ ਗਿਆ | ਇਸ ਮੌਕੇ ਚੇਅਰਮੈਨ ਵਿਜੇ ਦਾਨਵ ਨੇ ਕਿਹਾ ਕਿ ਮਿੳਾੂਸੀਪਲ ਕਰਮਚਾਰੀ ਦਲ ਸਦਾ ਹੀ ਮੁਲਾਜ਼ਮਾਂ ਦੇ ਹੱਕਾਂ ਦੀ ਰੱਖਿਆ ਲਈ ਸੰਘਰਸ਼ ਕਰਦਾ ਆ ਰਿਹਾ ਹੈ | ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿਚ ਯੂਨੀਅਨ ਲਈ ਦਿਨ ਰਾਤ ਸੇਵਾ ਕਰ ਰਹੇ ਆਗੂਆਂ ਨੰੂ ਜ਼ਿੰਮੇਵਾਰੀਆਂ ਸੌਂਪ ਕੇ ਦਲ ਦੀ ਕਾਰਗੁਜ਼ਾਰੀ ਹੋਰ ਮਜ਼ਬੂਤ ਕੀਤੀ ਜਾ ਰਹੀ ਹੈ | ਉਨ੍ਹਾਂ ਨੇ ਸ਼ਿਵ ਬਿਡਲਾਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਇਮਾਨਦਾਰ, ਜ਼ਿੰਮੇਵਾਰ ਤੇ ਨਿਰਸਵਾਰਥ ਭਾਵ ਨਾਲ ਯੂਨੀਅਨ ਲਈ ਕੰਮ ਕਰ ਰਹੇ ਹਨ | ਨਿਯੁਕਤੀ ਉਪਰੰਤ ਸ਼ਿਵ ਬਿਡਲਾਨ ਨੇ ਮਿੳਾੂਸੀਪਲ ਕਰਮਚਾਰੀ ਦਲ ਦੇ ਚੇਅਰਮੈਨ ਵਿਜੇ ਦਾਨਵ, ਪ੍ਰਧਾਨ ਚੌਧਰੀ ਯਸ਼ਪਾਲ ਅਤੇ ਸਮੂਹ ਸੀਨੀਅਰ ਆਗੂਆਂ ਦਾ ਧੰਨਵਾਦ ਕੀਤਾ | ਇਸ ਮੌਕੇ ਵਿਜੇ ਦਾਨਵ ਵਲੋਂ ਸ਼ਿਵ ਬਿਡਲਾਨ ਨੂੰ ਨਵੀਂ ਜ਼ਿੰਮੇਵਾਰੀ ਸੌਂਪਣ ਤੇ ਸਨਮਾਨਿਤ ਵੀ ਕੀਤਾ ਗਿਆ |