25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਸਰਕਾਰੀ ਸਕੂਲਾਂ 'ਚ ਬੱਚਿਆਂ ਨੰੂ ਦਿੱਤੀਆਂ ਜਾ ਰਹੀਆਂ ਵਰਦੀਆਂ ਦੀਆਂ ਕੀਮਤਾਂ ਨੇ ਸਿੱਖਿਆ ਕ੍ਰਾਂਤੀ ਨੰੂ ਕੀਤਾ ਨੰਗਾ <br/>

Ad Position 21
No active advertisement
ਲੁਧਿਆਣਾ ਦੇ ਸਕੂਲ ਆਫ਼ ਐਮੀਨੈਂਸ ਦੀ ਤਸਵੀਰ |<br/> 07-01-2026

ਲੁਧਿਆਣਾ, 6 ਜਨਵਰੀ (ਭੁਪਿੰਦਰ ਸਿੰਘ ਬੈਂਸ)-ਆਮ ਆਦਮੀ ਪਾਰਟੀ ਸਰਕਾਰ ਵਲੋਂ ਸੂਬੇ ਵਿਚ ਸਿੱਖਿਆ ਕ੍ਰਾਂਤੀ ਲਿਆਉਣ ਦੇ ਨਾਂਅ 'ਤੇ ਵੱਡੇ ਦਾਅਵੇ ਤਾਂ ਜ਼ਰੂਰ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਰਹੀ ਹੈ | ਇਕ ਪਾਸੇ ਸਕੂਲ ਆਫ਼ ਐਮੀਨੈਂਸ ਬਣਾਉਣ ਅਤੇ ਸਕੂਲਾਂ ਨੰੂ ਅਪਗ੍ਰੇਡ ਕਰਨ ਦੀਆਂ ਗੱਲਾਂ ਹਨ, ਦੂਜੇ ਪਾਸੇ ਸਰਦੀ ਦੇ ਮੌਸਮ ਵਿਚ ਬੱਚਿਆਂ ਨੰੂ ਬੁਨਿਆਦੀ ਵਰਦੀ ਤੱਕ ਨਹੀਂ ਮਿਲ ਰਹੀ | ਅਧਿਆਪਕਾਂ ਦਾ ਕਹਿਣਾ ਹੈ ਕਿ ਸਰਦੀਆਂ ਸ਼ੁਰੂ ਹੋ ਚੁੱਕੀਆਂ ਹਨ, ਪਰ ਅਜੇ ਤੱਕ ਕਈ ਸਕੂਲਾਂ, ਖਾਸ ਕਰਕੇ ਪ੍ਰਾਇਮਰੀ ਸਕੂਲਾਂ ਵਿਚ ਬੱਚਿਆਂ ਨੰੂ ਕੋਟੀਆਂ, ਸਵੈਟਰਾਂ ਜਾਂ ਹੋਰ ਸਰਦੀ ਦੀ ਵਰਦੀ ਨਹੀਂ ਦਿੱਤੀ ਗਈ | ਠੰਢੇ ਮੌਸਮ ਵਿਚ ਬੱਚੇ ਅਧੂਰੀ ਵਰਦੀ ਨਾਲ ਸਕੂਲ ਆਉਣ ਲਈ ਮਜ਼ਬੂਤ ਹਨ, ਜੋ ਬੱਚਿਆਂ ਦੀ ਸਿਹਤ ਅਤੇ ਮਰਿਆਦਾ ਦੋਵਾਂ ਨਾਲ ਖਿਲਵਾੜ ਹੈ | ਅਧਿਆਪਕਾਂ ਨੇ ਦੱਸਿਆ ਕਿ ਸਰਕਾਰ ਵਲੋਂ ਪ੍ਰਤੀ ਬੱਚਾ ਵਰਦੀ ਲਈ ਸਿਰਫ਼ 600 ਰੁਪਏ ਦਿੱਤੇ ਜਾਂਦੇ ਹਨ | ਇਸ ਰਕਮ 'ਤੇ 18 ਫ਼ੀਸਦੀ ਜੀ.ਐਸ.ਟੀ. ਲੱਗਣ ਕਾਰਨ ਹਕੀਕਤ ਵਿਚ ਕੇਵਲ 500 ਦੇ ਲਗਭਗ ਰੁਪਏ ਬਚਦੇ ਹਨ | ਇੰਨੀ ਘੱਟ ਰਕਮ ਵਿਚ ਪੈਂਟ, ਸ਼ਰਟ, ਬੂਟ, ਜੁਰਾਬਾਂ, ਕੋਟੀਆਂ ਤੇ ਟੋਪੀਆਂ ਆਦਿ ਵਰਗੀਆਂ ਸਾਰੀਆਂ ਚੀਜ਼ਾਂ ਖਰੀਦਣਾ ਸੰਭਵ ਨਹੀਂ | ਮੌਜੂਦਾ ਮਹਿੰਗਾਈ ਦੇ ਦੌਰ ਵਿਚ 500 ਰੁਪਏ ਵਿਚ ਮਿਆਰੀ ਵਰਦੀ ਲੈਣਾ ਸਿਰਫ਼ ਕਾਗਜ਼ੀ ਗੱਲ ਬਣ ਕੇ ਰਹਿ ਜਾਂਦਾ ਹੈ | ਅਧਿਆਪਕਾਂ ਨੇ ਸਵਾਲ ਚੁੱਕਿਆ ਕਿ ਜਦੋਂ ਬੱਚਿਆਂ ਨੰੂ ਢੰਗ ਦੀ ਵਰਦੀ ਹੀ ਮਿਲਦੀ ਤਾਂ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦਾ ਕੀ ਮਤਲਬ | ਉਨ੍ਹਾਂ ਦਾ ਕਹਿਣਾ ਹੈ ਕਿ ਕਲਾਸਰੂਮ, ਸਮਾਰਟ ਬੋਰਡ ਅਤੇ ਇਮਾਰਤਾਂ ਦੀ ਗੱਲ ਕਰਨਾ ਠੀਕ ਹੈ ਪਰ ਬੱਚਿਆਂ ਦੀ ਬੁਨਿਆਦੀ ਲੋੜ ਵਰਦੀ ਨੰੂ ਨਜ਼ਰਅੰਦਾਜ਼ ਕਰਨਾ ਸਰਕਾਰ ਦੀ ਗੰਭੀਰ ਨਾਕਾਮੀ ਹੈ | ਅਧਿਆਪਕਾਂ ਤੇ ਮਾਪਿਆਂ ਨੇ ਮੰਗ ਕੀਤੀ ਹੈ ਕਿ ਜੇ ਸਰਕਾਰ ਸੱਚਮੁੱਚ ਸੂਬੇ ਵਿਚ ਸਿੱਖਿਆ ਪ੍ਰਣਾਲੀ ਨੰੂ ਸੁਧਾਰਨਾ ਚਾਹੁੰਦੀ ਹੈ, ਤਾਂ ਬੱਚਿਆਂ ਦੀ ਵਰਦੀ ਲਈ ਦਿੱਤੀ ਜਾਣ ਵਾਲੀ ਰਕਮ ਵਿਚ ਤੁਰੰਤ ਵਾਧਾ ਕੀਤਾ ਜਾਵੇ ਅਤੇ ਵਰਦੀ ਸਮੇਂ ਸਿਰ ਮੁਹੱਈਆ ਕਰਵਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਮੰਦਰ ਦੇ ਤਾਲੇ ਤੋੜ ਕੇ ਲੱਖਾਂ ਦੀ ਨਕਦੀ ਚੋਰੀ <br/> ਅਗਲੀ ਖ਼ਬਰ ਸ਼ਿਵ ਬਿਡਲਾਨ ਮਿੳਾੂਸੀਪਲ ਕਰਮਚਾਰੀ ਦਲ ਦੇ ਪ੍ਰਚਾਰ ਸਕੱਤਰ ਨਿਯੁਕਤ <br/>
Ad Position 24