25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਨਵੇਂ ਸਾਲ ਦਾ ਤੋਹਫ਼ਾ <br/>

Ad Position 21
No active advertisement
ਅਜੀਤ ਡੈਸਕ 07-01-2026

ਇਆਲੀ/ਥਰੀਕੇ, 6 ਜਨਵਰੀ (ਮਨਜੀਤ ਸਿੰਘ ਦੁੱਗਰੀ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਪਹਿਲਾ ਤੋਂ ਮਹਿੰਗਾਈ ਦੀ ਚੱਕੀ ਵਿਚ ਪਿਸ ਰਹੀ ਆਮ ਜਨਤਾ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦਿਆਂ ਨਵੇਂ ਲੱਗਣ ਵਾਲੇ ਮੀਟਰਾਂ 'ਤੇ ਚੁੱਪ ਚੁਪੀਤੇ ਸਰਵਿਸਿਜ਼ ਕੁਨੈਕਸ਼ਨ ਚਾਰਜਿਜ਼ ਦਾ ਵਾਧਾ ਕਰਕੇ ਨਵੇਂ ਖਪਤਕਾਰਾਂ ਦੀਆਂ ਜੇਬਾਂ 'ਤੇ ਡਾਕਾ ਮਾਰਿਆ ਹੈ | ਇਹ ਸਰਵਿਸਿਜ਼ ਕੁਨੈਕਸ਼ਨ ਚਾਰਜਿਜ਼ ਜੋ ਅਲੱਗ-ਅਲੱਗ ਸਲੈਬਾਂ ਦੇ ਹਿਸਾਬ ਨਾਲ ਵਸੂਲਿਆ ਜਾਂਦਾ ਸੀ ਤੇ ਬਿਨਾਂ ਕੋਈ ਅਗਾਉਂ ਸੂਚਨਾ ਦਿੰਦਿਆਂ ਇਸ ਦੇ ਰੇਟਾਂ ਵਿਚ ਵਾਧਾ ਕਰ ਦਿੱਤਾ ਹੈ | ਜਿਵੇਂ ਇਕ ਕਿੱਲੋਵਾਟ ਤੋਂ ਦੋ ਕਿੱਲੋ ਵਾਟ ਤੱਕ ਪਹਿਲਾਂ 550 ਰੁਪਏ ਦੀ ਜਗ੍ਹਾ ਹੁਣ 583 ਪਰ ਕਿੱਲੋਵਾਟ ਵਸੂਲੇ ਜਾ ਰਹੇ ਹਨ, ਜਿਸ ਨਾਲ ਖਪਤਕਾਰ ਦੇ ਮੋਢਿਆਂ 'ਤੇ ਪ੍ਰਤੀ ਕਿੱਲੋਵਾਟ 33 ਰੁਪਏ ਦਾ ਭਾਰ ਵਧਿਆ ਹੈ | ਤਿੰਨ ਤੋਂ ਸੱਤ ਕਿੱਲੋਵਾਟ ਤੱਕ ਪਹਿਲਾਂ 1250 ਪ੍ਰਤੀ ਕਿੱਲੋਵਾਟ ਤੋਂ ਵਧਾ ਕੇ ਹੁਣ 1325 ਕਰ ਦਿੱਤੇ ਗਏ ਹਨ, ਜਿਸ ਨਾਲ ਖਪਤਕਾਰ ਤੇ 75 ਰੁਪਏ ਪ੍ਰਤੀ ਕਿੱਲੋਵਾਟ ਦਾ ਵਾਧੂ ਬੋਝ ਪਵੇਗਾ | ਇਸੇ ਤਰ੍ਹਾਂ ਅੱਠ ਕਿੱਲੋਵਾਟ ਤੋਂ ਉਪਰ ਦੇ ਮੀਟਰਾਂ 'ਤੇ ਸਰਵਿਸ ਕੁਨੈਕਸ਼ਨ ਚਾਰਜਿਜ਼ 1900 ਦੀ ਜਗ੍ਹਾ 2014 ਵਸੂਲੇ ਜਾ ਰਹੇ ਹਨ, ਜਿਸ ਨਾਲ ਖਪਤਕਾਰ ਤੇ 114 ਰੁਪਏ ਪ੍ਰਤੀ ਕਿੱਲੋਵਾਟ ਦਾ ਵਾਧੂ ਭਾਰ ਪਵੇਗਾ | ਇਸ ਦੇ ਨਾਲ ਹੀ ਬਿਨਾਂ ਐਨ.ਓ.ਸੀ. ਵਾਲੇ ਪਲਾਟਾਂ 'ਤੇ ਕੁਨੈਕਸ਼ਨ ਲੈਣ ਲਈ ਸਰਵਿਸ ਕੁਨੈਕਸ਼ਨ ਚਾਰਜਿਜ਼ ਜਿੰਨਾ ਹੀ ਡਿਸਮੈਂਟਲ ਚਾਰਜ ਵੱਧ ਦੇਣਾ ਪਵੇਗਾ, ਜਿਸ ਨਾਲ ਇਨ੍ਹਾਂ ਸਥਾਨਾਂ 'ਤੇ ਮੀਟਰ ਕੁਨੈਕਸ਼ਨ ਲਗਵਾਉਣ ਵਾਲਿਆਂ ਦੀਆਂ ਜੇਬਾਂ 'ਤੇ ਦੁੱਗਣਾ ਭਾਰ ਪਵੇਗਾ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਮੁਲਾਜ਼ਮਾਂ ਨਾਲ ਉਲਝਣ ਵਾਲੇ ਤਿੰਨ ਨੌਜਵਾਨਾਂ ਖ਼ਿਲਾਫ਼ ਕੇਸ ਦਰਜ, ਇਕ ਕਾਬੂ <br/> ਅਗਲੀ ਖ਼ਬਰ ਮੰਦਰ ਦੇ ਤਾਲੇ ਤੋੜ ਕੇ ਲੱਖਾਂ ਦੀ ਨਕਦੀ ਚੋਰੀ <br/>
Ad Position 24