25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਡਿਪਟੀ ਕਮਿਸ਼ਨਰ ਵਲੋਂ ਲੁਧਿਆਣਾ ਵਿਚ 'ਮਿਸ਼ਨ ਜੀਵਨੀ' ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 07-01-2026
ਲੁਧਿਆਣਾ, 6 ਜਨਵਰੀ (ਡਾ. ਤਰਲੋਚਨ ਸਿੰਘ)-'ਮਿਸ਼ਨ ਜੀਵਨੀ', ਇਕ ਜ਼ਿਲ੍ਹਾ ਪੱਧਰੀ ਪਹਿਲਕਦਮੀ ਹੈ, ਜਿਸ ਦਾ ਉਦੇਸ਼ ਮਾਵਾਂ ਦੀ ਮੌਤ ਦਰ ਨੂੰ ਘਟਾਉਣਾ ਅਤੇ ਰੋਕਣਾ ਹੈ | ਇਸ ਮਿਸ਼ਨ ਨੂੰ ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਸਮੀ ਤੌਰ 'ਤੇ ਲਾਂਚ ਕੀਤਾ ਗਿਆ ਹੈ | ਇਸ ਮੌਕੇ ਮਿਸ਼ਨ ਜੀਵਨੀ ਨੀਤੀ ਦਸਤਾਵੇਜ਼ ਪੁਸਤਕਾਂ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵਲੋਂ ਸਹਾਇਕ ਕਮਿਸ਼ਨਰ ਪ੍ਰਗਤੀ ਵਰਮਾ, ਸਿਵਲ ਸਰਜਨ ਡਾ. ਰਮਨਦੀਪ ਕੌਰ, ਮੁੱਖ ਕਾਰਡੀਓਲੋਜਿਸਟ ਡਾ. ਬਿਸ਼ਵ ਮੋਹਨ, ਡੀ.ਐਫ.ਪੀ.ਓ ਡਾ. ਅਮਨਪ੍ਰੀਤ ਅਤੇ ਮਿਸ਼ਨ ਕੋਆਰਡੀਨੇਟਰ ਸ਼ਵੇਤਾ ਸ਼ਰਮਾ ਦੇ ਨਾਲ ਜਾਰੀ ਕੀਤੀ ਗਈ, ਜਿਸ ਵਿਚ ਮਿਸ਼ਨ ਦੇ ਉਦੇਸ਼ਾਂ, ਲਾਗੂ ਕਰਨ ਢਾਂਚੇ ਅਤੇ ਹਿੱਸੇਦਾਰਾਂ ਦੀਆਂ ਭੂਮਿਕਾਵਾਂ ਦੀ ਰੂਪਰੇਖਾ ਦਿੱਤੀ ਗਈ ਹੈ | ਲਾਂਚ ਦੇ ਹਿੱਸੇ ਵਜੋਂ ਆਸ਼ਾ ਵਰਕਰਾਂ ਲਈ ਇਕ ਸਿਖਲਾਈ ਪ੍ਰੋਗਰਾਮ ਕੀਤਾ ਗਿਆ, ਜਿਸ ਵਿਚ ਉੱਚ-ਜੋਖਮ ਵਾਲੀਆਂ ਗਰਭ-ਅਵਸਥਾਵਾਂ ਦੀ ਪਛਾਣ, ਸਮੇਂ ਸਿਰ ਰੈਫਰਲ, ਸੰਸਥਾਗਤ ਜਣੇਪੇ ਅਤੇ ਜਣੇਪੇ ਤੋਂ ਬਾਅਦ ਦੀ ਦੇਖਭਾਲ 'ਤੇ ਕੇਂਦਰਿਤ ਕੀਤਾ ਗਿਆ | ਇਸ ਮੌਕੇ 'ਤੇ ਆਸ਼ਾ ਵਰਕਰਾਂ ਨੇ 10 ਮੁੱਖ ਫਰਜ਼ਾਂ ਦੀ ਲਿਖਤੀ ਸਹੁੰ ਚੁੱਕੀ, ਜੋ ਕਿ ਮਾਵਾਂ ਅਤੇ ਨਵਜੰਮੇ ਬੱਚਿਆਂ ਦੀ ਸਿਹਤ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੀ ਹੈ | ਸਮਾਗਮ ਵਿਚ ਲਗਭਗ 1,500 ਆਸ਼ਾ ਵਰਕਰਾਂ ਦੀ ਉਤਸ਼ਾਹੀ ਭਾਗੀਦਾਰੀ ਦੇਖਣ ਨੂੰ ਮਿਲੀ |

Ad Position 22
No active advertisement
ਪਿਛਲੀ ਖ਼ਬਰ ਐਨ. ਸੀ. ਸੀ. ਗਰੁੱਪ ਲੁਧਿਆਣਾ ਵਲੋਂ ਕੈਡਿਟਾਂ ਲਈ ਡਰੋਨ ਸਿਖਲਾਈ ਕੈਂਪ <br/> ਅਗਲੀ ਖ਼ਬਰ ਨਗਰ ਨਿਗਮ ਕਮਿਸ਼ਨਰ ਨੇ ਪੰਜਾਬ ਗੌਰਮਿੰਟ ਡਰਾਈਵਰ ਅਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਦਾ ਨਵੇਂ ਸਾਲ ਦਾ ਕੈਲੰਡਰ ਕੀਤਾ ਜਾਰ...
Ad Position 24