ਲੁਧਿਆਣਾ, 6 ਜਨਵਰੀ (ਭੁਪਿੰਦਰ ਸਿੰਘ ਬੈਂਸ)-ਬਿ੍ਗੇਡੀਅਰ ਪੀ.ਐਸ. ਚੀਮਾ ਗਰੁੱਪ ਕਮਾਂਡਰ ਐਨ.ਸੀ.ਸੀ. ਨੇ ਡਰੋਨ ਸਿਖਲਾਈ ਕੈਂਪ ਦਾ ਦੌਰਾ ਕੀਤਾ ਅਤੇ ਯੋਗ ਡਰੋਨ ਇੰਸਟਰਕਟਰਾਂ ਦੁਆਰਾ ਕੀਤੀਆਂ ਜਾ ਰਹੀਆਂ ਵੱਖ-ਵੱਖ ਸਿਖਲਾਈ ਗਤੀਵਿਧੀਆਂ ਦਾ ਜਾਇਜ਼ਾ ਲਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏਐਨਓ ਪਰਮਬੀਰ ਸਿੰਘ ਨੇ ਕਿਹਾ ਕਿ ਇਹ ਕੈਂਪ 4 ਪੰਜਾਬ ਏਅਰ ਸਕੁਾਡਰਨ ਲੁਧਿਆਣਾ ਦੁਆਰਾ ਐਨਸੀਸੀ ਡੀਟੀਈ, ਪੰਜਾਬ, ਹਰਿਆਣਾ ਐਚਪੀ ਅਤੇ ਚੰਡੀਗੜ੍ਹ ਦੇ ਅਧੀਨ ਸਾਰੇ ਅੱਠ ਸਮੂਹਾਂ ਦੇ 170 ਕੈਡਿਟਾਂ ਲਈ ਕਰਵਾਇਆ ਜਾ ਰਿਹਾ ਹੈ, ਜੋ ਕੈਂਪ ਵਿਚ ਹਿੱਸਾ ਲੈ ਰਹੇ ਹਨ | ਇਸ ਮੌਕੇ ਗਰੁੱਪ ਕਮਾਂਡਰ ਚੀਮਾ ਨੇ ਕੈਡਿਟਾਂ ਨਾਲ ਗੱਲਬਾਤ ਕੀਤੀ ਅਤੇ ਡਰੋਨ ਅਸੈਂਬਲੀ ਅਤੇ ਸੰਚਾਲਨ ਬਾਰੇ ਉਨ੍ਹਾਂ ਦੀ ਸਮਝ ਦਾ ਮੁਲਾਂਕਣ ਕੀਤਾ | ਉਨ੍ਹਾਂ ਨੇ ਕੈਡਿਟਾਂ ਨੂੰ ਐਨ.ਸੀ.ਸੀ. ਦੁਆਰਾ ਪ੍ਰਦਾਨ ਕੀਤੇ ਗਏ, ਮੌਕੇ ਦੀ ਲਾਭਕਾਰੀ ਵਰਤੋਂ ਕਰਨ ਲਈ ਲੋੜੀਂਦੇ ਯਤਨ ਕਰਨ ਲਈ ਉਤਸ਼ਾਹਿਤ ਕੀਤਾ |