15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਨਗਰ ਨਿਗਮ ਵਲੋਂ ਪੀ. ਐਮ. ਸਵੈਨਿਧੀ ਕੈਂਪ ਵੈਂਡਰਾਂ ਨੂੰ ਮਿਲੀ ਵਿੱਤੀ ਰਾਹਤ <br/>

Ad Position 21
No active advertisement
ਨਗਰ ਨਿਗਮ ਪ੍ਰਸ਼ਾਸਨ ਵਲੋਂ ਜ਼ੋਨ ਸੀ ਵਿਖੇ ਲਗਾਏ ਗਏ ਪੀ.ਐਮ. ਸਵੈਨਿਧੀ ਕੈਂਪ ਦਾ ਦਿ੍ਸ਼ | ਤਸਵੀਰ-ਸੇਵਕ ਸਿੰਘ <br/> 25-01-2026
ਲੁਧਿਆਣਾ, 24 ਜਨਵਰੀ (ਭੁਪਿੰਦਰ ਸਿੰਘ ਬੈਂਸ)-ਸਟਰੀਟ ਵੈਂਡਰਾਂ ਦੀ ਭਲਾਈ ਅਤੇ ਉਨ੍ਹਾਂ ਨੰੂ ਸਰਕਾਰੀ ਯੋਜਨਾਵਾਂ ਨਾਲ ਜੋੜਨ ਦੇ ਉਦੇਸ਼ ਨਾਲ ਨਗਰ ਨਿਗਮ ਵਲੋਂ ਜ਼ੋਨ ਸੀ ਦਫ਼ਤਰ, ਗਿੱਲ ਰੋਡ ਵਿਖੇ ਪੀ.ਐਮ. ਸਵੈਨਿਧੀ ਕੈਂਪ ਲਗਾਇਆ ਗਿਆ | ਕੈਂਪ ਵਿਚ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਤੋਂ ਆਏ ਸਟਰੀਟ ਵੈਂਡਰਾਂ ਨੇ ਭਾਗ ਲਿਆ | ਕੈਂਪ ਦੌਰਾਨ ਪੀ.ਐਮ. ਸਵੈਨਿਧੀ 2.0 ਯੋਜਨਾ ਸੰਬੰਧੀ ਜਾਣਕਾਰੀ ਦਿੱਤੀ ਗਈ ਅਤੇ ਵੈਂਡਰਾਂ ਲਈ ਲੋਨ ਮਨਜ਼ੂਰੀ, ਲੋਨ ਡਿਸਬਰਸਮੈਂਟ ਅਤੇ ਕਰੈਡਿਟ ਕਾਰਡ ਜਾਰੀ ਕਰਨ ਦੀ ਸਹੂਲਤ ਮੌਕੇ 'ਤੇ ਹੀ ਉਪਲਬਧ ਕਰਵਾਈ ਗਈ | ਇਸ ਨਾਲ ਵੈਂਡਰਾਂ ਨੰੂ ਬੈਂਕਾਂ ਦੇ ਚੱਕਰ ਨਹੀਂ ਲਗਾਉਣੇ ਪਏ ਅਤੇ ਉਨ੍ਹਾਂ ਨੰੂ ਤੁਰੰਤ ਸਹਾਰਾ ਮਿਲਿਆ | ਇਸ ਮੌਕੇ ਨਿਗਮ ਦੇ ਸੰਯੁਕਤ ਕਮਿਸ਼ਨਰ ਵਨੀਤ ਕੁਮਾਰ, ਜ਼ੋਨਲ ਕਮਿਸ਼ਨਰ ਗੁਰਪਾਲ ਸਿੰਘ, ਸਟੇਟ ਮਿਸ਼ਨ ਮੈਨੇਜਰ ਪੀ.ਐਮ. ਸਵੈਨਿਧੀ ਸੰਦੀਪ ਕੁਮਾਰ ਸਮੇਤ ਹੋਰ ਅਧਿਕਾਰੀ ਹਾਜ਼ਰ ਰਹੇ | ਲੀਡ ਬੈਂਕ ਦੀ ਟੀਮ ਦੀ ਅਗਵਾਈ ਗੁਰਦੀਪ ਸਿੰਘ ਵਲੋਂ ਕੀਤੀ ਗਈ | ਸੰਯੁਕਤ ਕਮਿਸ਼ਨਰ ਵਨੀਤ ਕੁਮਾਰ ਨੇ ਕਿਹਾ ਕਿ ਨਗਰ ਨਿਗਮ ਸਟਰੀਟ ਵੈਂਡਰਾਂ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ | ਉਥੇ ਹੀ ਜ਼ੋਨਲ ਕਮਿਸ਼ਨਰ ਗੁਰਪਾਲ ਸਿੰਘ ਨੇ ਪਾਰਦਰਸ਼ੀ ਪ੍ਰਸ਼ਾਸਨ ਅਤੇ ਡਿਜੀਟਲ ਸਸ਼ਕਤੀਕਰਨ ਪਰਥੀ ਨਗਰ ਦੀ ਵਚਨਬੱਧਤਾ ਨੂੰ ਦੁਹਰਾਇਆ | ਕੈਂਪ ਦੌਰਾਨ ਅਧਿਕਾਰੀਆਂ, ਬੈਂਕ ਕਰਮਚਾਰੀਆਂ ਅਤੇ ਸਟਰੀਟ ਵੈਂਡਰਾਂ ਵਿਚਕਾਰ ਸਿੱਧੀ ਗੱਲਬਾਤ ਹੋਈ ਅਤੇ ਵੈਂਡਰਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਦਵਾਈਆਂ ਦੇ ਪੈਸੇ ਵੱਧ ਵਸੂਲਣ ਨੂੰ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਵਲੋਂ ਦਿੱਤਾ ਧਰਨਾ ਹੋਇਆ ਸਮਾਪਤ <br/> ਅਗਲੀ ਖ਼ਬਰ 6ਵੇਂ ਦਿਨ ਵੀ ਕੁਲਭੂਸ਼ਣ ਸ਼ਰਮਾ ਵਲੋਂ ਦਿਨ ਰਾਤ ਦਾ ਧਰਨਾ ਜਾਰੀ <br/>
Ad Position 24