13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਰਸਮ ਕਿਰਿਆ 'ਤੇ ਵਿਸ਼ੇਸ਼ ਮਿੱਠ ਬੋਲੜੇ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ ਕਿ੍ਸ਼ਨ ਗੋਪਾਲ ਅਵਸਥੀ

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਲੁਧਿਆਣਾ-ਸ਼ਾਂਤ, ਨਿਮਰ, ਮਿੱਠ ਬੋਲੜੇ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਕਿ੍ਸ਼ਨ ਗੋਪਾਲ ਅਵਸਥੀ ਹਰ ਇਕ ਦਾ ਦਿਲੋਂ ਸਤਿਕਾਰ ਕਰਨ ਵਾਲੇ ਵਿਅਕਤੀ ਸਨ | ਮੰਦਰ ਜਾਣਾ ਆਪ ਜੀ ਦਾ ਨਿੱਤ ਦਾ ਕਰਮ ਸੀ | ਆਪ ਦੀਨ ਦੁਖੀਆਂ ਅਤੇ ਲੋੜਵੰਦਾਂ ਦੀ ਸੇਵਾ ਲਈ ਹਮੇਸ਼ਾਂ ਤਿਆਰ ਰਹਿੰਦੇ ਸਨ | ਆਪ ਜੀ ਦੀ ਸ਼ਾਦੀ ਮਧੂ ਅਵਸਥੀ ਨਾਲ ਹੋਈ | ਆਪ ਦੀ ਪਤਨੀ ਨੇ ਆਪ ਜੀ ਨਾਲ ਮੋਢੇ ਨਾਲ ਮੋਢਾ ਲਗਾ ਕੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ | ਆਪ ਜੀ ਦੇ ਗ੍ਰਹਿ ਇਕ ਸਪੁੱਤਰ ਨਵੀਨ ਅਤੇ ਸਪੁੱਤਰੀਆਂ ਸੁਨੈਨਾ ਤੇ ਨਿਧੀ ਨੇ ਜਨਮ ਲਿਆ | ਆਪ ਜੀ ਨੇ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਚੰਗੇ ਸਥਾਪਿਤ ਘਰਾਂ ਵਿਚ ਵਿਆਹਿਆ | ਆਪ ਜੀ ਦਾ ਲੜਕਾ ਨਵੀਨ ਆਪ ਜੀ ਵਲੋਂ ਦਰਸਾਏ ਮਾਰਗ ਤੇ ਚੱਲਦੇ ਹੋਏ ਲੋੜਵੰਦਾਂ ਦੀ ਸੇਵਾ ਕਰ ਰਿਹਾ ਹੈ | ਆਪ ਦੇ ਲੜਕੇ ਨਵੀਨ ਦਾ ਉਘੇ ਪ੍ਰਾਪਰਟੀ ਕਾਰੋਬਾਰੀਆਂ ਵਿਚ ਨਾਮ ਆਉਂਦਾ ਹੈ | ਆਪ 18 ਜਨਵਰੀ ਨੂੰ ਵਾਹਿਗੁਰੂ ਵਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਪੂਰੀ ਕਰਦਿਆਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ | ਸਵ: ਕਿ੍ਸ਼ਨ ਗੋਪਾਲ ਅਵਸਥੀ ਨਮਿੱਤ ਰਸਮ ਪਗੜੀ 28 ਜਨਵਰੀ ਦਿਨ ਬੁੱਧਵਾਰ ਨੂੰ ਬਾਅਦ ਦੁਪਹਿਰ 2 ਤੋਂ 3 ਵਜੇ ਤੱਕ ਸ੍ਰੀ ਲਕਸ਼ਮੀ ਨਾਰਾਇਣ ਮੰਦਿਰ, ਡੀ.ਏ.ਵੀ ਸਕੂਲ ਦੇ ਨਾਲ ਸੀ-ਬਲਾਕ, ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵਿਖੇ ਹੋਵੇਗੀ |
-ਪਰਮਿੰਦਰ ਸਿੰਘ ਆਹੂਜਾ
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਜਪ ਤਪ ਚÏਪਹਿਰਾ ਸਮਾਗਮ ਆਰੰਭ ਅਗਲੀ ਖ਼ਬਰ ਭਾਈ ਬਾਲਾ ਜੀ ਦਾ ਸਾਲਾਨਾ ਜੋੜ ਮੇਲਾ ਅੱਜ <br/>
Ad Position 24