13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਜਪ ਤਪ ਚÏਪਹਿਰਾ ਸਮਾਗਮ ਆਰੰਭ

Ad Position 21
repet_subhas-goyals [Copy P29]
ਗੁਰਦੁਆਰਾ ਸ਼ਹੀਦਾਂ ਫੇਰੂਮਾਨ ਢੋਲੇਵਾਲ ਚੌਕ ਵਿਖੇ ਸਮਾਗਮ ਦੌਰਾਨ ਬੀਬੀਆਂ ਪਾਠ ਕਰਦੀਆਂ ਹੋਈਆਂ | ਅਜੀਤ ਤਸਵੀਰ <br/> 28-01-2026
ਲੁਧਿਆਣਾ, 27 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਸ਼ਹੀਦਾਂ ਫੇਰੂਮਾਨ ਢੋਲੇਵਾਲ ਚੌਕ ਵਿਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਪਾਵਨ ਅਵਸਰ 'ਤੇ ਆਰੰਭ ਹੋਏ ਜਪ ਤਪ ਚÏਪਹਿਰਾ ਸਮਾਗਮ ਦÏਰਾਨ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ ਗਈ ¢ ਸੰਗਤਾਂ ਦਾ ਉਤਸ਼ਾਹ, ਸ਼ਰਧਾ ਅਤੇ ਰੂਹਾਨੀਅਤ ਆਪ ਹੀ ਸਭ ਕੁੱਝ ਬਿਆਨ ਕਰ ਰਿਹਾ ਸੀ¢ ਦੁਪਹਿਰ 12.00 ਵਜੇ ਆਰੰਭ ਹੋਏ ਇਸ ਜਪ ਤਪ ਚÏਪਹਿਰਾ ਸਮਾਗਮ ਦÏਰਾਨ ਸ੍ਰੀ ਜਪੁਜੀ ਸਾਹਿਬ, ਚÏਪਈ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਨਾਲ-ਨਾਲ ਗੁਰਬਾਣੀ ਕੀਰਤਨ ਦੀ ਸੁਹਾਵਣੀ ਸੇਵਾ ਨਿਭਾਈ ਗਈ, ਜਿਸ ਨਾਲ ਗੁਰਦੁਆਰਾ ਸਾਹਿਬ ਦਾ ਸਮੂਹ ਮਾਹÏਲ ਨਾਮ-ਸਿਮਰਨ ਨਾਲ ਰੰਗਿਆ ਗਿਆ | ਇਸ ਮÏਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਅੱਜ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ, ਸਤਿਕਾਰ ਅਤੇ ਭਾਵਨਾ ਨਾਲ ਮਨਾਇਆ ਗਿਆ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕ੍ਰਿਪਾ ਸਦਕਾ ਅਤੇ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਕਰਦਿਆਂ 'ਜਪਤਪ ਚÏਪਹਿਰਾ' ਸਮਾਗਮ ਦੀ ਨਿਰੰਤਰ ਆਰੰਭਤਾ ਕੀਤੀ ਗਈ ਹੈ¢ ਉਨ੍ਹਾਂ ਹੋਰ ਦੱਸਿਆ ਕਿ ਇਹ ਜਪਤਪ ਚÏਪਹਿਰਾ ਸਮਾਗਮ ਹੁਣ ਹਰ ਸੋਮਵਾਰ ਦੁਪਹਿਰ 12.00 ਵਜੇ ਤੋਂ ਸ਼ਾਮ 4.00 ਵਜੇ ਤੱਕ ਨਿਰੰਤਰ ਕਰਵਾਇਆ ਜਾਵੇਗਾ, ਤਾਂ ਜੋ ਸੰਗਤਾਂ ਗੁਰਬਾਣੀ ਨਾਲ ਜੁੜ ਕੇ ਆਤਮਿਕ ਲਾਹਾ ਪ੍ਰਾਪਤ ਕਰ ਸਕਣ¢ ਇਸ ਮੌਕੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ¢ ਹੋਰਨਾਂ ਤੋਂ ਇਲਾਵਾ ਤੇਜਿੰਦਰ ਸਿੰਘ ਡੰਗ, ਪਰਮਜੀਤ ਸਿੰਘ ਲਾਇਲਪੁਰੀ, ਤਰਲੋਚਨ ਸਿੰਘ ਬੱਬਰ, ਬਲਜੀਤ ਸਿੰਘ ਦੁਖੀਆ, ਇੰਦਰਜੀਤ ਸਿੰਘ ਮੱਕੜ, ਅਰਜਨ ਸਿੰਘ ਚੀਮਾ, ਸਵਰਨ ਸਿੰਘ ਮਹੌਲੀ, ਮੋਹਣ ਸਿੰਘ ਚÏਹਾਨ, ਇੰਦਰਜੀਤ ਸਿੰਘ ਗੋਲਾ, ਸੁਰਿੰਦਰਜੀਤ ਸਿੰਘ ਮੱਕੜ, ਜਤਿੰਦਰਪਾਲ ਸਿੰਘ ਸਲੂਜਾ, ਸੁਰਿੰਦਰ ਸਿੰਘ ਨਾਰੰਗ, ਸੁਰਜੀਤ ਸਿੰਘ ਮਠਾੜੂ, ਅਵਤਾਰ ਸਿੰਘ ਪਨੇਸਰ, ਪ੍ਰੀਤਮ ਸਿੰਘ ਮਣਕੂ, ਲਖਵਿੰਦਰ ਸਿੰਘ ਲੱਖਾ, ਦਵਿੰਦਰ ਕÏਰ ਸੋਹਲ, ਦਵਿੰਦਰ ਸਿੰਘ ਸਿੱਬਲ, ਪਰਮਿੰਦਰ ਸਿੰਘ, ਰਵਿੰਦਰ ਸਿੰਘ, ਸੁਨੀਲ ਕੁਮਾਰ ਵੀ ਗੁਰੂ ਘਰ ਨਤਮਸਤਕ ਹੋਏ¢

Ad Position 22
No active advertisement
ਪਿਛਲੀ ਖ਼ਬਰ ਮੇਅਰ ਵਲੋਂ ਗਣਤੰਤਰ ਦਿਵਸ ਮੌਕੇ ਜ਼ੋਨ ਡੀ 'ਚ ਝੰਡਾ ਲਹਿਰਾਉਣ ਸਮਾਗਮ ਵਿਵਾਦਾਂ 'ਚ <br/> ਅਗਲੀ ਖ਼ਬਰ ਰਸਮ ਕਿਰਿਆ 'ਤੇ ਵਿਸ਼ੇਸ਼ ਮਿੱਠ ਬੋਲੜੇ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ ਕਿ੍ਸ਼ਨ ਗੋਪਾਲ ਅਵਸਥੀ
Ad Position 24