13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਪੰਜਾਬੀ ਸਾਹਿਤ ਅਕਾਦਮੀ ਵਲੋਂ ਜਤਿੰਦਰ ਬਰਾੜ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਲੁਧਿਆਣਾ, 27 ਜਨਵਰੀ (ਡਾ. ਤਰਲੋਚਨ ਸਿੰਘ)-ਪੰਜਾਬੀ ਸਾਹਿੱਤ ਅਕਾਦਮੀ, ਲੁਧਿਆਣਾ ਦੇ ਅਹੁਦੇਦਾਰਾਂ, ਪ੍ਰਬੰਧਕੀ ਬੋਰਡ ਦੇ ਮੈਂਬਰਾਂ ਅਤੇ ਸਮੂਹ ਮੈਂਬਰਾਂ ਵਲੋਂ ਅਕਾਦਮੀ ਦੇ ਜੀਵਨ ਮੈਂਬਰ ਜਤਿੰਦਰ ਬਰਾੜ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਤਿੰਦਰ ਬਰਾੜ ਪੰਜਾਬ ਨਾਟ ਸ਼ਾਲਾ ਦਾ ਆਰੰਭ ਕਰਨ ਵਾਲੇ ਮੋਢੀ ਨਾਟਕਕਾਰ ਅਤੇ ਮੰਚ ਕਲਾ ਦੇ ਮਾਹਿਰ ਨਾਟਕਕਾਰ ਸਨ | ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਕਿਹਾ ਕਿ ਜਤਿੰਦਰ ਬਰਾੜ ਉੱਘੇ ਚਿੰਤਕ ਸਨ | ਜਨਰਲ ਸਕੱਤਰ ਡਾ. ਗੁਲਜ਼ਾਰ ਪੰਧੇਰ ਨੇ ਕਿਹਾ ਕਿ ਜਤਿੰਦਰ ਬਰਾੜ ਕਿੱਤੇ ਵਜੋਂ ਇੰਜੀਨੀਅਰ ਸਨ | ਉਹ ਵਿਦਿਆਰਥੀ ਜੀਵਨ ਤੋਂ ਹੀ ਨਾਟਕ ਨਾਲ ਜੁੜੇ ਹੋਏ ਸਨ | ਉਨ੍ਹਾਂ ਨੇ ਨਾਟਕ 'ਭੱਠੀ', 'ਕੁਦੇਸਣ', 'ਫ਼ਾਸਲੇ' ਸਮੇਤ ਹਾਸ ਰਸ ਨਾਟਕ 'ਮਿਰਚ ਮਸਾਲਾ' ਵੀ ਇਤਿਹਾਸਕ ਅਤੇ ਨਾਟਕ ਦੇ ਸੰਸਾਰ ਪੱਧਰੀ ਮੰਚਨ ਦੀ ਦਿਸ਼ਾ ਵਿਚ ਵਿਕਸਤ ਕੀਤਾ | ਉਨ੍ਹਾਂ ਕਿਹਾ ਕਿ ਅਕਾਦਮੀ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ | ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਅਕਾਦਮੀ ਦੇ ਸਮੂਹ ਮੈਂਬਰ ਵੀ ਸ਼ਾਮਿਲ ਹਨ |
Ad Position 22
No active advertisement
ਪਿਛਲੀ ਖ਼ਬਰ ਕਾਰ ਸਵਾਰ ਵਲੋਂ ਬੇਸਬਾਲ ਮਾਰ ਕੇ ਵਿਅਕਤੀ ਦੀ ਹੱਤਿਆ ਅਗਲੀ ਖ਼ਬਰ ਸਪਰਿੰਗ ਡੇਲ ਸਕੂਲ ਦੇ ਵਿਦਿਆਰਥੀਆਂ ਨੇ ਗਣੇਸ਼ ਵੰਦਨਾ ਕੀਤੀ ਪੇਸ਼ <br/>
Ad Position 24