02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਮਾਨ ਸਰਕਾਰ ਪੰਜਾਬ ਹਰਿਆਣਾ ਜਲ ਵਿਵਾਦ 'ਤੇ ਸਹਿਮਤੀ ਦੇਣ ਦੀ ਬਜਾਏ ਪੰਜਾਬ ਦੇ ਹੱਕ ਵਿਚ ਡੱਟ ਕੇ ਖੜੇ੍ਹ-ਭਿੰਦਾ

Ad Position 21
No active advertisement
ਅਜੀਤ ਡੈਸਕ 29-01-2026
ਲੁਧਿਆਣਾ, 28 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਹਰਿਆਣਾ ਜਲ ਵਿਵਾਦ ਤੇ ਭਗਵੰਤ ਮਾਨ ਦੇ ਵਲੋਂ ਦਿੱਤੇ ਗਏ ਸਹਿਮਤੀ ਸੁਝਾਅ ਦਾ ਤਿੱਖਾ ਵਿਰੋਧ ਕਰਦਿਆਂ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦਰਮਿਆਨ ਚੱਲ ਰਹੇ ਜਲ ਵਿਵਾਦ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਿੱਤੇ ਗਏ ਸਹਿਮਤੀ ਸੁਝਾਅ ਨੇ ਸਿਆਸੀ ਤੌਰ 'ਤੇ ਨਵਾਂ ਮੋੜ ਲੈ ਲਿਆ ਹੈ¢ ਇਸ ਸੁਝਾਅ ਦੇ ਖ਼ਿਲਾਫ਼ ਉਨ੍ਹਾਂ ਸਖ਼ਤ ਇਤਰਾਜ਼ ਜਿਤਾਉਂਦਿਆਂ ਕਿਹਾ ਕਿ ਪੰਜਾਬ ਦੇ ਪਾਣੀਆਂ ਨਾਲ ਕੋਈ ਵੀ ਸਮਝÏਤਾ ਕਦੇ ਵੀ ਕਬੂਲ ਯੋਗ ਨਹੀਂ ਹੋ ਸਕਦਾ ¢ ਜਦਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਿੱਤਾ ਗਿਆ ਸਹਿਮਤੀ ਦਾ ਸੰਕੇਤ ਪੰਜਾਬ ਦੇ ਹੱਕਾਂ ਨਾਲ ਸਮਝੌਤਾ ਹੈ¢ ਉਨ੍ਹਾਂ ਕਿਹਾ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਪਾਣੀ ਦੀ ਹਰ ਬੂੰਦ ਉਪਰ ਪੰਜਾਬੀਆਂ ਦਾ ਹੱਕ ਹੋਣ ਦੀ ਗੱਲ ਕਰਨ ਵਾਲੀ ਮਾਨ ਸਰਕਾਰ ਹੁਣ ਆਪਣੇ ਸਿਆਸੀ ਹਿਤਾਂ ਲਈ ਸੂਬੇ ਦੇ ਲੋਕਾਂ ਨਾਲ ਧੋਖਾ ਕਰਦੇ ਹੋਏ ਪੰਜਾਬ ਦੇ ਜਲ ਸਰੋਤਾਂ ਨੂੰ ਤਿਆਗਣ ਦੀ ਰਾਹ 'ਤੇ ਚੱਲ ਰਹੀ ਹੈ¢ ਭਿੰਦਾ ਨੇ ਕਿਹਾ ਕਿ ਇਹ ਗੱਲ ਕਈ ਮਾਹਿਰਾਂ ਅਤੇ ਰਿਪੋਰਟਾਂ ਰਾਹੀਂ ਸਾਬਤ ਹੋ ਚੁੱਕੀ ਹੈ ਕਿ ਪੰਜਾਬ ਪਹਿਲਾਂ ਹੀ ਪਾਣੀ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਅਜਿਹੇ ਹਾਲਾਤ ਵਿਚ ਹੋਰ ਰਾਜਾਂ ਨੂੰ ਪਾਣੀ ਦੇਣ ਬਾਰੇ ਸੋਚਣਾ ਵੀ ਪੰਜਾਬ ਨਾਲ ਧੋਖਾ ਹੈ ¢ ਉਨ੍ਹਾਂ ਨਾਲ ਹੀ ਚੇਤਾਵਨੀ ਵੀ ਦਿੱਤੀ ਕਿ ਜੇਕਰ ਸਰਕਾਰ ਨੇ ਇਸ ਮਾਮਲੇ 'ਤੇ ਪਿੱਛੇ ਹਟਣ ਦੀ ਕੋਸ਼ਿਸ਼ ਕੀਤੀ ਤਾਂ ਅਕਾਲੀ ਦਲ ਸੜਕਾਂ 'ਤੇ ਉਤਰ ਕੇ ਵੱਡਾ ਅੰਦੋਲਨ ਕਰਨ ਤੋਂ ਪਿੱਛੇ ਨਹੀਂ ਹਟੇਗਾ¢
Ad Position 22
No active advertisement
ਪਿਛਲੀ ਖ਼ਬਰ ਬਾਬਾ ਜੋਰਾ ਸਿੰਘ ਲੱਖਾ ਦੀ ਬਰਸੀ 30 ਨੂੰ <br/> ਅਗਲੀ ਖ਼ਬਰ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ ਪ੍ਰਸ਼ਾਸਨ-ਪਾਲਾ ਢੰਡਾਰੀ <br/>
Ad Position 24