ਲੁਧਿਆਣਾ, 28 ਜਨਵਰੀ (ਡਾ: ਤਰਲੋਚਨ ਸਿੰਘ)-ਸਮਾਜ ਸੇਵੀ ਸੁਖਦੇਵ ਸਿੰਘ ਵਾਲੀਆ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਪੱਤਰ ਲਿਖਕੇ ਮੰਗ ਕੀਤੀ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਮੱਦੇ ਨਜ਼ਰ ਰੱਖਦੇ ਹੋਏ ਹੁਸ਼ਿਆਰਪੁਰ ਜ਼ਿਲੇ੍ਹ ਦਾ ਨਾਮ ਬਦਲ ਕੇ 'ਸ੍ਰੀ ਗੁਰੂ ਰਵਿਦਾਸ ਨਗਰ' ਰੱਖਿਆ ਜਾਵੇ | ਕੇਂਦਰ ਅਤੇ ਪੰਜਾਬ ਸਰਕਾਰ ਨੂੰ ਭੇਜੇ ਪੱਤਰ ਵਿਚ ਵਾਲੀਆ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਦੇ ਹਲਕੇ ਵਾਰਾਨਸੀ ਵਿਚ ਗੁਰੂ ਰਵਿਦਾਸ ਜੀ ਦਾ ਜਨਮ ਸਥਾਨ ਹੈ ਕੇਂਦਰੀ ਕੈਬਨਿਟ ਵਿਚ ਆਦਮਪੁਰ ਹਵਾਈ ਅੱਡੇ ਦੇ ਘਰੇਲੂ ਟਰਮੀਨਲ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ 'ਤੇ ਰੱਖਣ ਨੂੰ ਪ੍ਰਵਾਨਗੀ ਦੇਣ, ਇਸੇ ਤਰਾਂ ਯੂ.ਪੀ ਦੇ ਮੁੱਖ ਮੰਤਰੀ ਅਦਿੱਤਿਆ ਨਾਥ ਯੋਗੀ ਮੁਸਤਫਾਬਾਦ ਦਾ ਨਾਮ ਕਬੀਰ ਧਾਮ ਰੱਖਣ ਦੀ ਤਰਜ਼ 'ਤੇ ਭਦੋਹੀ ਦਾ ਨਾਮ ਬਦਲ ਕੇ ਗੁਰੂ ਰਵਿਦਾਸ ਜੀ ਦੇ ਨਾਮ 'ਤੇ ਰੱਖਣ ਨੂੰ ਤਰਜੀਹ ਦੇਣ |