02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਖਾਧ ਸੁਰੱਖਿਆ ਟੀਮ ਵਲੋਂ ਵਿਸ਼ੇਸ਼ ਜਾਂਚ ਮੁਹਿੰਮ ਦੌਰਾਨ 21 ਨਮੂਨੇ ਲਏ

ਲੁਧਿਆਣਾ, 2 ਅਕਤੂਬਰ (ਡਾ. ਤਰਲੋਚਨ ਸਿੰਘ)-ਕਮਿਸ਼ਨਰ, ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ, ਪੰਜਾਬ, ਆਈ.

Ad Position 21
No active advertisement
ਅਜੀਤ ਡੈਸਕ 03-10-2026
ਲੁਧਿਆਣਾ, 2 ਅਕਤੂਬਰ (ਡਾ. ਤਰਲੋਚਨ ਸਿੰਘ)-ਕਮਿਸ਼ਨਰ, ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ, ਪੰਜਾਬ, ਆਈ.ਏ.ਐੱਸ. ਕਮਲਪ੍ਰੀਤ ਕੌਰ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੰਦੀਪ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਖਾਧ ਸੁਰੱਖਿਆ ਟੀਮ ਵਲੋਂ ਫੂਡ ਸੇਫ਼ਟੀ ਐਂਡ ਸਟੈਂਬਰਡ ਐਕਟ, 2006 ਅਤੇ ਐਫ.ਐਸ.ਐਸ. ਏ.ਆਈ. ਵਲੋਂ ਨਿਰਧਾਰਿਤ ਮਾਪਦੰਡਾਂ ਦੀ ਪਾਲਨਾ ਯਕੀਨੀ ਬਣਾਉਣ ਲਈ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿਚ ਵਿਸ਼ੇਸ਼ ਜਾਂਚ ਅਤੇ ਸੈਂਪਲਿੰਗ ਮੁਹਿੰਮ ਚਲਾਈ ਗਈ। ਜਾਂਚ ਮੁਹਿੰਮ ਦੌਰਾਨ ਖੰਨਾ, ਸਮਰਾਲਾ, ਜੰਡਿਆਲੀ, ਕਟਾਨੀ, ਚੰਡੀਗੜ੍ਹ ਰੋਡ ਅਤੇ ਕੋਹਾੜਾ ਆਦਿ ਇਲਾਕਿਆਂ ਵਿਚ ਖਾਣ-ਪੀਣ ਵਾਲੀਆਂ ਵਸਤੂਆਂ ਨਾਲ ਸਬੰਧਿਤ ਵੱਖ-ਵੱਖ ਅਦਾਰਿਆਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਮਿਰਚ-ਮਸਾਲਿਆਂ, ਸਾਬਤ ਕਾਲੀ ਮਿਰਚ, ਜੀਰਾ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਦੀ ਜਾਂਚ ਲਈ ਨਮੂਨੇ ਇਕੱਤਰ ਕੀਤੇ ਗਏ। ਖਾਧ ਸੁਰੱਖਿਆ ਟੀਮ ਵਲੋਂ ਕੁੱਲ 21 ਖਾਣ ਪੀਣ ਵਾਲੀਆਂ ਵਸਤੂਆਂ ਦੇ ਨਮੂਨੇ ਇਕੱਤਰ ਕੀਤੇ ਗਏ, ਜਿਨ੍ਹਾਂ ਵਿਚ 18 ਮਿਰਚ-ਮਸਾਲਿਆਂ ਦੇ ਸੈਂਪਲ, 2 ਕੇਕ ਦੇ ਸੈਂਪਲ ਅਤੇ 1 ਬੇਸਨ ਬਰਫ਼ੀ ਦਾ ਨਮੂਨਾ ਸ਼ਾਮਿਲ ਹੈ। ਸਾਰੇ ਨਮੂਨੇ ਨਿਰਧਾਰਿਤ ਕਾਨੂੰਨੀ ਪ੍ਰਕਿਰਿਆ ਅਨੁਸਾਰ ਅਧਿਕਾਰਤ ਫੂਡ ਲੈਬੋਰੇਟਰੀ ਵਿਖੇ ਵਿਗਿਆਨਕ ਜਾਂਚ ਲਈ ਭੇਜੇ ਗਏ ਹਨ। ਇਸ ਤੋਂ ਇਲਾਵਾ ਪਿੰਡ ਸਲੋਦੀ ਵਿਖੇ ਪ੍ਰਾਪਤ ਸ਼ਿਕਾਇਤ ਦੇ ਆਧਾਰ ‘ਤੇ ਕੇਕ ਦਾ ਸੈਂਪਲ ਵੀ ਇਕੱਤਰ ਕਰਕੇ ਜਾਂਚ ਲਈ ਭੇਜਿਆ ਗਿਆ। ਇਸੇ ਤਰ੍ਹਾਂ ਡੰਡੀ ਸਵਾਮੀ ਰੋਡ ਤੋਂ ਬੇਸਨ ਬਰਫ਼ੀ ਦਾ ਨਾਮੁਨਾ ਲੈ ਕੇ ਲੈਬੋਰੇਟਰੀ ਜਾਂਚ ਲਈ ਭੇਜਿਆ ਗਿਆ। ਖਾਧ ਸੁਰੱਖਿਆ ਵਿਭਾਗ ਵਲੋਂ ਸਪਸ਼ਟ ਕੀਤਾ ਗਿਆ ਕਿ ਸਾਰੇ ਨਮੂਨਿਆਂ ਦੀਆਂ ਜਾਂਚ ਰਿਪੋਰਟਾਂ ਪ੍ਰਾਪਤ ਹੋਣ ਉਪਰੰਤ ਜੇਕਰ ਕਿਸੇ ਵੀ ਫੂਡ ਆਰਟੀਕਲ ਵਿਚ ਫੂਡ ਸੇਫ਼ਟੀ ਐਂਡ ਸਟੈਂਡਰਡ ਐਕਟ, 2006 ਜਾਂ ਇਸ ਅਧੀਨ ਬਣੇ ਰੂਲਜ਼ ਐਂਡ ਰੈਗੂਲੇਸ਼ਨ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਲੈਬੋਰੇਟਰੀ ਰਿਪੋਰਟ ਦੇ ਆਧਾਰ ‘ਤੇ ਸਬੰਧਿਤ ਕੂੜ ਬਿਜ਼ਨਸ ਆਪ੍ਰੇਟਰ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੰਦੀਪ ਸਿੰਘ ਨੇ ਸਾਰੇ ਫੂਡ ਬਿਜ਼ਨਸ ਅਪਰੇਟਰਾਂ ਨੂੰ ਅਪੀਲ ਕੀਤੀ ਕਿ ਉਹ ਐਫ.ਐਸ.ਐਸ.ਏ.ਆਈ. ਵਲੋਂ ਨਿਰਧਾਰਿਤ ਹਾਈਜੀਨ ਐਂਡ ਸੈਨੇਟਰੀ ਪ੍ਰੈਕਟਿਸ ਦੀ ਸਖ਼ਤੀ ਨਾਲ ਪਾਲਣਾਂ ਕਰਨ।
Ad Position 22
No active advertisement
ਪਿਛਲੀ ਖ਼ਬਰ ਪੀ . ਯੂ . ਸਕਿੱਲ 2 ਮਾਰਕੀਟ ਸਲਾਹਕਾਰ ਕਮੇਟੀ ਵਿਚ ਐਸ . ਐਸ . ਭੋਗਲ ਦੀ ਨਿਯੁਕਤੀ ਅਗਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ
Ad Position 24