02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸੀਨੀ . ਮੈਂਬਰ ਗੁਰਚੇਤਨ ਸਿੰਘ ਨੂੰ ਕੀਤਾ ਸਨਮਾਨਿਤ

ਲਾਡੋਵਾਲ, 2 ਅਕਤੂਬਰ (ਬਲਬੀਰ ਸਿੰਘ ਰਾਣਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸੀਨੀਅਰ ਮੈਂਬਰ ਗੁਰਚੇਤਨ ਸਿੰਘ ਨੂੰ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਆਲੋਵਾਲ ਵਿਖੇ ਨਤਮਸਤਕ ਹੋਏ, ਜਿੱਥੇ ਗੁਰੂ ਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਵਲੋਂ ਗੁਰੂ ਘਰ ਦਾ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਸੰਤ ਸੁਖਵਿੰਦਰ ਸਿੰਘ ਆਲੋਵਾਲ ਨੇ ਦੱਸਿਆ ਕਿ ਭਾਈ ਗੁਰਚੇਤਨ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸੀਨੀ.

Ad Position 21
No active advertisement
ਅਜੀਤ ਡੈਸਕ 03-10-2026
ਲਾਡੋਵਾਲ, 2 ਅਕਤੂਬਰ (ਬਲਬੀਰ ਸਿੰਘ ਰਾਣਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸੀਨੀਅਰ ਮੈਂਬਰ ਗੁਰਚੇਤਨ ਸਿੰਘ ਨੂੰ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਆਲੋਵਾਲ ਵਿਖੇ ਨਤਮਸਤਕ ਹੋਏ, ਜਿੱਥੇ ਗੁਰੂ ਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਵਲੋਂ ਗੁਰੂ ਘਰ ਦਾ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਸੰਤ ਸੁਖਵਿੰਦਰ ਸਿੰਘ ਆਲੋਵਾਲ ਨੇ ਦੱਸਿਆ ਕਿ ਭਾਈ ਗੁਰਚੇਤਨ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸੀਨੀ.ਮੈਂਬਰ ਵਜੋਂ ਜੋ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ, ਉਹ ਨਿਰਪੱਖ ਤੇ ਬਹੁਤ ਕਾਫਲੇ ਤਰੀਫ ਹਨ, ਕਿਉਂਕਿ ਸਿੱਖੀ ਸਿਧਾਂਤਾਂ ਤੇ ਗੁਰੂ ਮਰਿਆਦਾ ਦੀਆਂ ਰਹਿਤਾਂ ਦੀ ਪਾਲਣਾ ਕਰਨਾ ਤੇ ਕਰਾਉਣਾ, ਬਹੁਤ ਵੱਡੀ ਜਿੰਮੇਵਾਰੀ ਹੁੰਦੀ ਹੈ, ਜਿਹੜੀ ਕਿ ਭਾਈ ਸਾਹਿਬ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਾਖੂਬੀ ਨਿਭਾ ਰਹੇ ਹਨ। ਸੰਤ ਬਾਬਾ ਆਲੋਵਾਲ ਨੇ ਕਿਹਾ ਕਿ ਅਜੋਕੇ ਸਮੇਂ ਅੰਦਰ ਸਿੱਖ ਮਰਿਆਦਾ ਅਤੇ ਰਹਿਤਾਂ ਨੂੰ ਆਪਣੇ ਜੀਵਨ ਵਿਚ ਢਾਲਣ ਦੀ, ਕਿਉਂਕਿ ਸਿੱਖ ਮਰਿਆਦਾ ਅਤੇ ਰਹਿਤਾਂ ਹੀ ਜਿੱਥੇ ਗੁਰੂ ਦੇ ਦਰਸਾਏ ਮਾਰਗ ਤੇ ਚੱਲਣ ਲਈ ਸਾਨੂੰ ਸਭ ਨੂੰ ਪ੍ਰੇਰਿਤ ਕਰਦੀਆਂ ਹਨ, ਉਥੇ ਸਾਨੂੰ ਜਿੰਦਗੀ ਦੀ ਹਕੀਕਤ ਨੂੰ ਜਾਨਣ ਅਤੇ ਸੁਚੱਜੇ ਢੰਗ ਨਾਲ ਜਿੰਦਗੀ ਜਿਉਣ ਦੀ ਜਾਂਚ ਸਿਖਾਉਂਦੀਆਂ ਹਨ l ਇਸ ਮੌਕੇ ਭਾਈ ਗੁਰਚੇਤਨ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੀ ਰਜ਼ਾ,ਹੁਕਮ ਅਤੇ ਭਾਣੇ ਵਿਚ ਰਹਿ ਕੇ ਜੋ ਸੇਵਾ ਨਿਭਾ ਰਹੇ ਹਨ, ਉਹ ਨਿਰਸਵਾਰਥ ਹੋ ਕੇ ਅਤੇ ਬਗੈਰ ਕਿਸੇ ਭੇਦ ਭਾਵ ਦੇ ਕੀਤੀ ਜਾ ਰਹੀ ਹੈ, ਜਿਸ ਨਾਲ ਮਨ ਨੂੰ ਸੰਤੁਸ਼ਟੀ ਮਿਲ ਰਹੀ ਹੈ। ਇਸ ਮੌਕੇ ਜਗਤਾਰ ਸਿੰਘ ਨਵਾਂ ਸ਼ਹਿਰ, ਗੁਰਪ੍ਰੀਤ ਸਿੰਘ, ਭਾਈ ਬਲਦੇਵ ਸਿੰਘ, ਭਾਈ ਹਰਜੀਤ ਸਿੰਘ,ਬੀਬੀ ਕੁਲਵਿੰਦਰ ਕੌਰ ਤੇ ਬੀਬੀ ਰੇਖਾ ਕੌਰ ਆਦਿ ਮੌਜੂਦ ਸਨ l
Ad Position 22
No active advertisement
ਪਿਛਲੀ ਖ਼ਬਰ ਵਿਕਾਸ ਦੇ ਕੰਮਾਂ ਵਿਚਕਾਰ ਖਤਰੇ ’ਚ ਜ਼ਿੰਦਗੀਆਂ, ਲੁਧਿਆਣਾ ਦੀਆਂ ਟੁੱਟੀਆਂ ਸੜਕਾਂ ‘ਤੇ ਗੰਭੀਰ ਸਵਾਲ ਅਗਲੀ ਖ਼ਬਰ ਡੀ . ਟੀ . ਐਫ . ਵਲੋਂ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਮੁਲਾਕਾਤ
Ad Position 24