26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਮੇਅਰ ਸਖ਼ਤ ਮੂਡ 'ਚ, ਨਹਿਰੀ ਪਾਣੀ ਪੋ੍ਰਜੈਕਟ 'ਚ ਤੇਜ਼ੀ <br/>

Ad Position 21
No active advertisement
ਅਜੀਤ ਡੈਸਕ 31-01-2026
ਲੁਧਿਆਣਾ, 30 ਜਨਵਰੀ (ਭੁਪਿੰਦਰ ਸਿੰਘ ਬੈਂਸ)-ਵਰਲਡ ਬੈਂਕ ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਮੈਂਟ ਬੈਂਕ ਦੀ ਸਾਂਝੀ ਫੰਡਿੰਗ ਨਾਲ ਚੱਲ ਰਹੇ ਨਹਿਰ ਆਧਾਰਿਤ ਪਾਣੀ ਸਪਲਾਈ ਪੋ੍ਰਜੈਕਟ ਨੰੂ ਲੈ ਕੇ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਸਖ਼ਤ ਮੂਡ ਵਿਚ ਨਜ਼ਰ ਆਏ | ਸ਼ੁੱਕਰਵਾਰ ਨੰੂ ਨਗਰ ਨਿਗਮ ਜ਼ੋਨ ਡੀ ਦਫ਼ਤਰ, ਸਰਾਭਾ ਨਗਰ ਵਿਖੇ ਹੋਈ ਸਮੀਖਿਆ ਮੀਟਿੰਗ ਦੌਰਾਨ ਮੇਅਰ ਨੇ ਪੋ੍ਰਜੈਕਟ ਦੀ ਪ੍ਰਗਤੀ ਦੀ ਵਿਸਥਾਰ ਨਾਲ ਸਮੀਖਿਆ ਕੀਤੀ | ਮੀਟਿੰਗ 'ਚ ਦੱਸਿਆ ਗਿਆ ਕਿ 25 ਫਰਵਰੀ 2025 ਨੰੂ ਸ਼ੁਰੂ ਹੋਏ ਇਸ ਮਹੱਤਵਪੂਰਨ ਪੋ੍ਰਜੈਕਟ ਨੇ ਸਿਰਫ਼ 11 ਮਹੀਨਿਆਂ ਵਿਚ 22 ਫ਼ੀਸਦੀ ਭੌਤਿਕ ਤਰੱਕੀ ਹਾਸਲ ਕਰ ਲਈ ਹੈ | ਮੇਅਰ ਇੰਦਰਜੀਤ ਕੌਰ ਨੇ ਅਧਿਕਾਰੀਆਂ ਨੰੂ ਕੰਮ ਦੀ ਰਫ਼ਤਾਰ ਤੇਜ਼ ਕਰਨ ਅਤੇ ਨਿਰਧਾਰਿਤ ਸਮੇਂ ਅੰਦਰ ਪੋ੍ਰਜੈਕਟ ਨੰੂ ਪੂਰਾ ਕਰਨ ਦੇ ਸਪੱਸ਼ਟ ਨਿਰਦੇਸ਼ ਜਾਰੀ ਕੀਤੇ | ਸ਼ਹਿਰਵਾਸੀਆਂ ਦੀ ਸੁਰੱਖਿਆ ਅਤੇ ਸਹੂਲਤ ਨੰੂ ਧਿਆਨ ਵਿਚ ਰੱਖਦੇ ਹੋਏ ਮੇਅਰ ਨੇ ਪੋ੍ਰਜੈਕਟ ਅਧੀਨ ਪਾਈਪਾਂ ਦੀਆਂ ਲਾਈਨਾਂ ਵਿਛਾਉਣ ਲਈ ਪੱੁਟੀਆਂ ਗਈਆਂ ਸੜਕਾਂ ਦੀ ਤੁਰੰਤ ਮੁਰੰਮਤ ਕਰਨ ਦੇ ਹੁਕਮ ਦਿੱਤੇ | ਉਨ੍ਹਾਂ ਕਿਹਾ ਕਿ ਅਜਿਹੀਆਂ ਸੜਕਾਂ ਨੰੂ 20 ਦਿਨਾਂ ਦੇ ਅੰਦਰ ਆਵਾਜਾਈ ਯੋਗ ਬਣਾਇਆ ਜਾਵੇ ਅਤੇ ਮੌਸਮ ਅਨੁਕੂਲ ਹੋਣ 'ਤੇ ਤੁਰੰਤ ਪੈਚ ਵਰਕ ਕੀਤਾ ਜਾਵੇ, ਤਾਂ ਜੋ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ | ਮੇਅਰ ਨੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਬਣ ਰਹੇ ੳਵਰੈਂਡ ਵਾਟਰ ਰਿਜਰਵਾਇਰਾਂ ਅਤੇ ਸਾਹਨੇਵਾਲ ਨੇੜੇ ਪਿੰਡ ਬਿਲਗਾ ਵਿਖੇ ਤਿਆਰ ਹੋ ਰਹੇ ਵਾਟਰ ਟਰੀਟਮੈਂਟ ਪਲਾਂਟ ਦੇ ਕੰਮਾਂ ਦੀ ਵੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੰੂ ਕੰਮ ਤੇਜ਼ ਕਰਨ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ | ਨਹਿਰ ਆਧਾਰਿਤ ਪਾਣੀ ਸਪਲਾਈ ਪੋ੍ਰਜੈਕਟ ਪੰਜਾਬ ਸਰਕਾਰ ਦਾ ਇਕ ਫਲੈਗਸ਼ਿਪ ਪੋ੍ਰਜੈਕਟ ਹੈ, ਜਿਸ ਨੰੂ ਨਗਰ ਨਿਗਮ ਵਲੋਂ ਪੰਜਾਬ ਮਿੳਾੂਸੀਪਲ ਇਨਫਰਾਸਟ੍ਰਕਚਰ ਡਿਵੈਲਪਮੈਂਟ ਕੰਪਨੀ ਦੀ ਤਕਨੀਕੀ ਮਦਦ ਨਾਲ ਲਾਗੂ ਕੀਤਾ ਜਾ ਰਿਹਾ ਹੈ | ਇਸ ਪੋ੍ਰਜੈਕਟ ਦੇ ਪਹਿਲੇ ਚਰਨ ਦੀ ਲਾਗਤ 1305 ਕਰੋੜ ਰੁਪਏ ਹੈ ਅਤੇ ਇਸ ਨੰੂ ਫਰਵਰੀ 2028 ਤੱਕ ਪੂਰਾ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ | ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕ ਹਿਤੈਸ਼ੀ ਅਤੇ ਸ਼ਹਿਰ ਦੇ ਭਵਿੱਖ ਨੰੂ ਮਜ਼ਬੂਤ ਕਰਨ ਵਾਲੇ ਪੋ੍ਰਜੈਕਟਾਂ 'ਤੇ ਲਗਾਤਾਰ ਕੰਮ ਕਰ ਰਹੀ ਹੈ | ਇਸ ਮੌਕੇ ਸੰਯੁਕਤ ਕਮਿਸ਼ਨਰ ਵਿਨੀਤ ਕੁਮਾਰ, ਐਸ.ਈ. ਹਰਪ੍ਰੀਤ ਸਿੰਘ, ਐਸ.ਈ. ਸ਼ਾਮ ਲਾਲ ਗੁਪਤਾ, ਐਸ.ਈ. ਪਾਰੁਲ ਗੋਇਲ ਸਮੇਤ ਨਿਗਮ ਦੀ ਹੋਰ ਬ੍ਰਾਂਚਾਂ ਦੇ ਅਧਿਕਾਰੀ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮਾਂ ਬਗਲਾਮੁਖੀ ਦੀ ਪੂਜਾ ਕਰਨ ਨਾਲ ਜੀਵਨ ਦੀਆਂ ਸਾਰੀਆਂ ਖ਼ੁਸ਼ੀਆਂ ਪ੍ਰਾਪਤ ਹੁੰਦੀਆਂ ਹਨ-ਭਾਰਤ ਭੂਸ਼ਣ ਆਸ਼ੂ <br/> ਅਗਲੀ ਖ਼ਬਰ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਦਾ ਪੰਜਾਬ ਦੌਰਾ ਸਵਾਗਤਯੋਗ
Ad Position 24