ਲੁਧਿਆਣਾ, 31 ਜਨਵਰੀ (ਜਤਿੰਦਰ ਭੰਬੀ)-ਆਰੀਆ ਕਾਲਜ ਗਰਲਜ਼ ਸੈਕਸ਼ਨ ਨੇ ਮਹਾਤਮਾ ਗਾਂਧੀ ਦੀ 78ਵੀਂ ਬਰਸੀ ਮਨਾਉਣ ਲਈ ਸੰਗੀਤ ਵਿਭਾਗ (ਵੋਕਲ) ਅਤੇ ਇਤਿਹਾਸ ਵਿਭਾਗ ਦੁਆਰਾ ਇਕ ਸਾਂਝਾ ਪ੍ਰੋਗਰਾਮ ਆਯੋਜਿਤ ਕੀਤਾ | ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੇ ਸਰਗਰਮ ਭਾਗੀਦਾਰੀ ਦਿਖਾਈ | ਇਸ ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰ ਪਿਤਾ ਦੀ ਯਾਦ ਵਿਚ ਫੁੱਲਾਂ ਦੀ ਭੇਟ ਚੜ੍ਹਾਉਣ ਅਤੇ ਦੋ ਮਿੰਟ ਦੇ ਮੌਨ ਨਾਲ ਹੋਈ | ਇਨ੍ਹਾਂ ਯਤਨਾਂ ਦੀ ਸ਼ਲਾਘਾ ਕਰਦਿਆਂ ਏ.ਸੀ.ਐਮ.ਸੀ. ਦੇ ਸਕੱਤਰ ਡਾ. ਐਸ.ਐਮ. ਸ਼ਰਮਾ ਨੇ ਕਿਹਾ ਕਿ ਸਾਨੂੰ ਮਹਾਤਮਾ ਗਾਂਧੀ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ | ਪਿ੍ੰਸੀਪਲ ਡਾ. ਸੂਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਮਹਾਤਮਾ ਗਾਂਧੀ ਦੇ ਯੋਗਦਾਨ ਨੂੰ ਯਾਦ ਕਰਨਾ ਸਾਡਾ ਸਾਰਿਆਂ ਦਾ ਫ਼ਰਜ਼ ਹੈ | ਇੰਚਾਰਜ ਗਰਲਜ਼ ਸੈਕਸ਼ਨ ਤੇ ਗਾਂਧੀਅਨ ਸਟੱਡੀ ਸੈਂਟਰ ਦੀ ਡਾਇਰੈਕਟਰ ਮਮਤਾ ਕੋਹਲੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ, ਅੱਜ ਗਾਂਧੀਵਾਦੀ ਕਦਰਾਂ-ਕੀਮਤਾਂ ਅਤੇ ਸਾਰਥਿਕਤਾ 'ਤੇ ਜ਼ੋਰ ਦਿੱਤਾ | ਪ੍ਰੋਗਰਾਮ ਇਕ ਵਿਚਾਰਸ਼ੀਲ ਨੋਟ ਨਾਲ ਸਮਾਪਤ ਹੋਇਆ |