15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਕੇਂਦਰੀ ਬਜਟ ਪੰਜਾਬ ਦੇ ਹਿੱਤਾਂ ਨਾਲ ਸਿੱਧਾ ਧੋਖਾ-ਅਜੈ ਮਿੱਤਲ <br/>

Ad Position 21
No active advertisement
ਅਜੀਤ ਡੈਸਕ 03-02-2026
ਲੁਧਿਆਣਾ, 2 ਫਰਵਰੀ (ਡਾ. ਤਰਲੋਚਨ ਸਿੰਘ)-ਕੇਂਦਰ ਸਰਕਾਰ ਵਲੋਂ ਪੇਸ਼ ਕੀਤਾ ਕੇਂਦਰੀ ਬਜਟ ਪੰਜਾਬ ਦੇ ਹਿੱਤਾਂ ਨਾਲ ਸਿੱਧਾ ਧੋਖਾ ਹੈ | ਇਸ ਬਜਟ ਵਿਚ ਪੰਜਾਬ ਲਈ ਨਾ ਹੀ ਕੋਈ ਵਿਸ਼ੇਸ਼ ਪੈਕੇਜ ਹੈ ਤੇ ਨਾ ਹੀ ਇਥੋਂ ਦੇ ਮਜ਼ਦੂਰਾਂ, ਕਿਸਾਨਾਂ ਅਤੇ ਨੌਜਵਾਨਾਂ ਲਈ ਕੋਈ ਰਾਹਤ | ਇਹ ਬਜਟ ਸਾਫ਼ ਤੌਰ 'ਤੇ ਦੱਸਦਾ ਹੈ ਕਿ ਕੇਂਦਰ ਸਰਕਾਰ ਪੰਜਾਬ ਨਾਲ ਸੌਤੇਲਾ ਵਤੀਰਾ ਅਪਣਾ ਰਹੀ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਆਗੂ ਅਤੇ ਕਿਰਤ ਵਿਭਾਗ ਦੇ ਮੈਂਬਰ ਅਜੈ ਮਿੱਤਲ ਨੇ ਕੇਂਦਰੀ ਬਜਟ ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੁਰੰਤ ਪੰਜਾਬ ਲਈ ਖਾਸ ਆਰਥਿਕ ਪੈਕੇਜ, ਕਿਸਾਨਾਂ ਲਈ ਢੰਗ ਦੀ ਸਹਾਇਤਾ ਅਤੇ ਮਜ਼ਦੂਰਾਂ ਲਈ ਸਿੱਧੀ ਰਾਹਤ ਦਾ ਐਲਾਨ ਕਰੇ ਤਾਂ ਜੋ ਸੂਬੇ ਦੇ ਲੋਕਾਂ ਨੂੰ ਇਨਸਾਫ਼ ਮਿਲ ਸਕੇ |

Ad Position 22
No active advertisement
ਪਿਛਲੀ ਖ਼ਬਰ ਪੀ. ਏ. ਯੂ. ਇੰਪਲਾਈਜ਼ ਯੂਨੀਅਨ ਦੀਆਂ 2026-28 ਦੀਆਂ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ <br/> ਅਗਲੀ ਖ਼ਬਰ ਢੋੋਕਾ ਮੁਹੱਲਾ ਨਿਵਾਸੀਆਂ ਦਾ ਸਬਰ ਟੁੱਟਿਆ ਜ਼ੋਨ ਡੀ ਨਗਰ ਨਿਗਮ ਦਫ਼ਤਰ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ <br/>
Ad Position 24