ਲੁਧਿਆਣਾ, 2 ਫਰਵਰੀ (ਜਸਵਿੰਦਰ ਸਿੰਘ)-ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੀ ਐਗਜ਼ੈਕਟਿਵ ਕੌਂਸਲ ਵਲੋਂ ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੀਆਂ 2026-28 ਦੀਆਂ ਚੋਣਾਂ ਕਰਵਾਉਣ ਲਈ ਜਨਰਲ ਬਾਡੀ ਦੀ ਮੀਟਿੰਗ ਪਾਲ ਆਡੀਟੋਰੀਅਮ ਵਿਖੇ ਰੱਖੀ ਗਈ | ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਮਨਮੋਹਨ ਸਿੰਘ ਵਲੋਂ ਐਗਜੈਕਿਟਵ ਕੌਂਸਲ ਦੀ ਦੋ ਸਾਲ ਦੀ ਕਾਰਗੁਜ਼ਾਰੀ ਦੀ ਰਿਪੋਰਟ ਜਨਰਲ ਬਾਡੀ ਵਿਚ ਪੇਸ਼ ਕੀਤੀ ਗਈ ਅਤੇ ਦੋ ਸਾਲ ਦਾ ਅਕਾੳਾੂਟ ਵੀ ਪੇਸ਼ ਕੀਤਾ ਗਿਆ | ਜਨਰਲ ਹਾਊਸ ਅੱਗੇ ਪੇਸ਼ ਕੀਤੇ ਮਤਿਆਂ ਮੁਤਾਬਿਕ ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੀਆਂ 2026-28 ਦੀਆਂ ਚੋਣਾਂ ਸੰਵਿਧਾਨ ਮੁਤਾਬਿਕ 27 ਫਰਵਰੀ ਨੂੰ ਕਰਵਾਈਆਂ ਜਾਣਗੀਆਂ | ਜਗਜੀਤ ਸਿੰਘ, ਅਸਿਸਟੈਂਟ ਰਜਿਸਟਰਾਰ ਨੂੰ ਚੋਣ ਕਮੇਟੀ ਦਾ ਚੇਅਰਮੈਨ ਬਣਾਉਣਾ, ਮੈਂਬਰਸ਼ਿਪ 100 ਰੁਪਏ, ਸੰਵਿਧਾਨ ਦੇ ਮੁਤਾਬਿਕ ਪੀ.ਏ.ਯੂ. ਲੁਧਿਆਣਾ ਵਿਚ ਕੰਮ ਕਰਦੇ ਮੁਲਾਜ਼ਮ ਮੈਂਬਰ ਹੋਣਗੇ ਅਤੇ ਵੋਟ ਪਾ ਸਕਣਗੇ | ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਉਪਰੋਕਤ ਮਤਿਆਂ ਦੀ ਜਨਰਲ ਹਾਊਸ ਤੋਂ ਮਨਜ਼ੂਰੀ ਲਈ, ਸਮੂਹ ਮੁਲਾਜ਼ਮਾਂ ਨੇ ਹੱਥ ਖੜੇ ਕਰਕੇ ਇਸ ਦੀ ਪ੍ਰਵਾਨਗੀ ਦਿੱਤੀ ਅਤੇ ਪ੍ਰਧਾਨ ਵਾਲੀਆ ਵਲੋਂ ਰਿਪੋਰਟ 'ਤੇ ਹੋਈ ਬਹਿਸ ਦੇ ਸਵਾਲਾਂ ਦਾ ਜਵਾਬ ਵੀ ਦਿੱਤਾ ਗਿਆ |