15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਮਿਊਾਸੀਪਲ ਇੰਪਲਾਈਜ਼ ਸੰਘਰਸ਼ ਕਮੇਟੀ ਨੇ ਮੰਗਾਂ ਨੰੂ ਲੈ ਕੇ ਮੇਅਰ ਨੰੂ ਦਿੱਤਾ ਮੰਗ ਪੱਤਰ <br/>

Ad Position 21
No active advertisement
ਅਜੀਤ ਡੈਸਕ 03-02-2026
ਲੁਧਿਆਣਾ, 2 ਫਰਵਰੀ (ਭੁਪਿੰਦਰ ਸਿੰਘ ਬੈਂਸ)-ਮਿਊਾਸੀਪਲ ਇੰਪਲਾਈਜ਼ ਸੰਘਰਸ਼ ਕਮੇਟੀ ਦਾ ਵਫਦ ਚੇਅਰਮੈਨ ਅਸ਼ਵਨੀ ਸਹੋਤਾ ਦੀ ਅਗਵਾਈ ਹੇਠ ਨਗਰ ਨਿਗਮ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਨੰੂ ਮਿਲਿਆ ਅਤੇ ਅਧਿਕਾਰੀਆਂ/ ਕਰਮਚਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਇਕ 'ਮੰਗ ਪੱਤਰ' ਸੌਂਪਿਆ | ਇਸ ਮੌਕੇ ਵਫਦ ਵਲੋਂ ਨਗਰ ਨਿਗਮ 'ਚ ਕੰਮ ਕਰਦੇ ਸਫਾਈ ਕਰਮਚਾਰੀਆਂ ਦੀ ਤਨਖਾਹ ਦੀ ਵੈਰੀਫਿਕੇਸ਼ਨ ਕੌਂਸਲਰਾਂ ਕੋਲੋਂ ਨਾ ਕਰਵਾਉਣ ਦੀ ਮੰਗ ਕੀਤੀ ਗਈ | ਵਫਦ ਆਗੂਆਂ ਨੇ ਕਿਹਾ ਕਿ ਇਸ ਨਾਲ ਕਰਮਚਾਰੀਆਂ ਦਾ ਸ਼ੋਸਨ ਹੋਣ ਅਤੇ ਉਨ੍ਹਾਂ ਦੀ ਤਨਖਾਹ ਵਿਚ ਦੇਰੀ ਹੋਣ ਦਾ ਖਦਸ਼ਾ ਹੈ | ਇਸ ਮੌਕੇ ਵਿਜੈ ਮਾਨਵ, ਵਰਿੰਦਰ ਕਾਲਾ ਸੁਆਮੀ, ਵਰਿੰਦਰ ਗਾਗਟ, ਰਮੇਸ਼ ਘਈ, ਰਾਜੂ ਸ਼ੇਰਪੂਰੀਆ, ਪਵਨ ਘਾਰੂ, ਮਨੋਜ ਸਹੋਤਾ ਟੋਨੀ, ਅਜੈ ਸਭਰਵਾਲ, ਅਮਨ ਬੈਨੀਵਾਲ, ਗੁਲਸ਼ਨ ਡਿਮਾਨਾ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਐਨ. ਐੱਸ. ਐੱਸ ਸਵੈਛਿਕਾਂ ਵਲੋਂ ਪੰਜਾਬ ਐਨਜੀਓ ਐਕਸਪੋ ਦਾ ਦੌਰਾ <br/> ਅਗਲੀ ਖ਼ਬਰ ਪੁਲਿਸ ਤਸ਼ੱਦਦ ਦੇ ਸ਼ਿਕਾਰ ਸਿੱਖ ਨੌਜਵਾਨ ਨਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਝਿੰਜਰ ਨੇ ਕੀਤੀ ਮੁਲਾਕਾਤ <br/>
Ad Position 24