15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਐਨ. ਐੱਸ. ਐੱਸ ਸਵੈਛਿਕਾਂ ਵਲੋਂ ਪੰਜਾਬ ਐਨਜੀਓ ਐਕਸਪੋ ਦਾ ਦੌਰਾ <br/>

Ad Position 21
No active advertisement
ਐਨਜੀਓ ਐਕਸਪੋ ਦੇ ਦੌਰੇ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਅਤੇ ਸਟਾਫ | ਅਜੀਤ ਤਸਵੀਰ <br/> 03-02-2026
ਲੁਧਿਆਣਾ, 2 ਫਰਵਰੀ (ਜਸਵਿੰਦਰ ਸਿੰਘ)-ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੂਮੈਨ, ਲੁਧਿਆਣਾ ਦੀ ਐਨਐੱਸਐੱਸ ਯੂਨਿਟ ਨੇ 7 ਦਿਨਾਂ ਦੇ ਐਨਐੱਸਐੱਸ ਕੈਂਪ ਦੇ ਦੂਜੇ ਦਿਨ ਇੰਡੋਰ ਸਟੇਡੀਅਮ, ਪਖੋਵਾਲ ਰੋਡ ਪੰਜਾਬ ਐਨਜੀਓ ਐਕਸਪੋ 2026 ਦਾ ਦੌਰਾ ਕੀਤਾ | ਇਹ ਦੌਰਾ ਡਾ. ਤਿ੍ਪਤਾ, ਕਾਰਜਕਾਰੀ ਪਿ੍ੰਸੀਪਲ ਅਤੇ ਐਨਐੱਸਐੱਸ ਪ੍ਰੋਗਰਾਮ ਅਫ਼ਸਰ ਡਾ. ਮਨਦੀਪ ਕੌਰ, ਡਾ. ਜਸਵੀਰ ਕੌਰ ਅਤੇ ਸ਼ੁਭਮ ਬਾਲੂਨੀ ਦੀ ਰਹਿਨੁਮਾਈ ਅਤੇ ਪ੍ਰੇਰਣਾ ਹੇਠ ਕਰਵਾਇਆ ਗਿਆ | ਇਸ ਦੌਰੇ ਦਾ ਮਕਸਦ ਵਿਦਿਆਰਥੀਆਂ ਨੂੰ ਸਮਾਜਿਕ ਪਹਿਲਕਦਮੀਆਂ ਅਤੇ ਸਮੁਦਾਇਕ ਸੇਵਾ ਨਾਲ ਜਾਣੂ ਕਰਵਾਉਣਾ ਸੀ | ਐਨਐੱਸਐੱਸ ਸਵੈਛਿਕਾਂ ਨੇ ਯੂਨਾਈਟਡ ਸਿਖਸ, ਇਨੀਸ਼ੀਏਟਰਜ਼ ਆਫ਼ ਚੇਂਜ, ਡੂ ਗੁੱਡ ਫਾਊਾਡੇਸ਼ਨ ਅਤੇ ਕਰੁਣਾ ਐਨੀਮਲ ਵੈਲਫੇਅਰ ਫਾਊਾਡੇਸ਼ਨ ਵਰਗੀਆਂ ਵੱਖ-ਵੱਖ ਐਨਜੀਓਜ਼ ਨਾਲ ਸੰਵਾਦ ਕੀਤਾ, ਜਿਸ ਨਾਲ ਉਨ੍ਹਾਂ ਨੂੰ ਜ਼ਮੀਨੀ ਪੱਧਰ 'ਤੇ ਹੋ ਰਹੇ ਸਮਾਜਿਕ ਕਾਰਜਾਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋਈ | ਸਵੈਛਿਕਾਂ ਨੇ ਜਾਗਰੂਕਤਾ ਫੈਲਾਉਣ ਵਿੱਚ ਸਰਗਰਮ ਭੂਮਿਕਾ ਨਿਭਾਈ, ਜੋ ਐਨਐੱਸਐੱਸ ਦੀ ਅਸਲ ਆਤਮਾ ਨੂੰ ਦਰਸਾਉਂਦੀ ਹੈ |

Ad Position 22
No active advertisement
ਪਿਛਲੀ ਖ਼ਬਰ ਵਿਰਕ ਜੇ. ਈ. ਨੂੰ ਸੇਵਾ ਮੁਕਤੀ 'ਤੇ ਦਿੱਤੀ ਵਿਦਾਇਗੀ ਪਾਰਟੀ, ਕੀਤਾ ਸਨਮਾਨ <br/> ਅਗਲੀ ਖ਼ਬਰ ਮਿਊਾਸੀਪਲ ਇੰਪਲਾਈਜ਼ ਸੰਘਰਸ਼ ਕਮੇਟੀ ਨੇ ਮੰਗਾਂ ਨੰੂ ਲੈ ਕੇ ਮੇਅਰ ਨੰੂ ਦਿੱਤਾ ਮੰਗ ਪੱਤਰ <br/>
Ad Position 24