ਲੁਧਿਆਣਾ, 2 ਫ਼ਰਵਰੀ (ਅ.ਬ.)-ਵਿਸ਼ਵ ਕੈਂਸਰ ਦਿਵਸ ਦੇ ਮੌਕੇ 'ਤੇ ਕੈਂਸਰ ਸੈਂਟਰਜ਼ ਆਫ਼ ਅਮਰੀਕਾ (331), ਲੁਧਿਆਣਾ ਵੱਲੋਂ ਕੈਂਸਰ ਤੋਂ ਬਚਾਵ ਅਤੇ ਸਮੇਂ ਸਿਰ ਜਾਂਚ (ਅਰਲੀ ਡਿਟੈਕਸ਼ਨ) ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਲਈ ਇਕ ਬਾਈਕ ਰੈਲੀ ਦਾ ਆਯੋਜਨ ਕੀਤਾ ਗਿਆ | ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸਿਹਤ ਖੇਤਰ ਨਾਲ ਜੁੜੇ ਪੇਸ਼ੇਵਰਾਂ, ਸ਼ਹਿਰੀਆਂ ਅਤੇ ਸੇਵਾਦਾਰਾਂ ਨੇ ਜੋਸ਼ ਨਾਲ ਭਾਗ ਲਿਆ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਸ਼ਵ ਪੱਧਰੀ ਥੀਮ ''ਯੂਨਾਈਟਿਡ ਬਾਈ ਯੂਨੀਕ'' ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣਾ ਸੀ |ਇਸ ਜਾਗਰੂਕਤਾ ਰੈਲੀ ਦੀ ਸ਼ਾਨ ਵਧਾਈ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਪ੍ਰਸਿੱਧ ਪੰਜਾਬੀ ਫਿਲਮ ਅਦਾਕਾਰ ਸ਼੍ਰੀ ਬਨਿੰਦਰ ਸਿੰਘ (ਬੰਨੀ) ਨੇ | ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੈਂਸਰ ਦੀ ਸਮੇਂ ਸਿਰ ਪਛਾਣ ਨਾਲ ਇਲਾਜ ਦੀ ਸਫਲਤਾ ਦਰ ਵਿੱਚ ਕਾਫ਼ੀ ਸੁਧਾਰ ਕੀਤਾ ਜਾ ਸਕਦਾ ਹੈ | ਉਨ੍ਹਾਂ ਨੇ ਲੋਕਾਂ ਨੂੰ ਨਿਯਮਿਤ ਸਿਹਤ ਜਾਂਚ ਕਰਵਾਉਣ, ਸਿਹਤਮੰਦ ਜੀਵਨਸ਼ੈਲੀ ਅਪਣਾਉਣ ਅਤੇ ਜਾਗਰੂਕ ਰਹਿਣ ਦੀ ਅਪੀਲ ਕੀਤੀ |