17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਮਾਂ ਬਗਲਾਮੁਖੀ ਨਾਲ ਸਾਰੇ ਕਸ਼ਟ ਦੂਰ ਹੁੰਦੇ ਹਨ-ਕੁਲਵੰਤ ਸਿੰਘ ਸਿੱਧੂ <br/>

Ad Position 21
No active advertisement
ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਸੱਦਾ ਪੱਤਰ ਦਿੰਦੇ ਹੋਏ ਧਾਮ ਦੇ ਸੇਵਕ | ਅਜੀਤ ਤਸਵੀਰ <br/> 03-02-2026
ਲੁਧਿਆਣਾ, 2 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਮਹੰਤ ਪ੍ਰਵੀਨ ਜੀ ਦੀ ਅਗਵਾਈ ਹੇਠ 11 ਤੋਂ 21 ਫਰਵਰੀ ਤੱਕ ਮਾਂ ਬਗਲਾਮੁਖੀ ਧਾਮ, ਪੱਖੋਵਾਲ ਰੋਡ ਵਿਖੇ ਹੋਣ ਵਾਲੇ 243 ਘੰਟੇ ਦੇ ਅਖੰਡ ਮਹਾਂਯੱਗ ਦੇ ਸੱਦੇ ਨੂੰ ਸਵੀਕਾਰ ਕਰਦੇ ਹੋਏ, ਮਾਂ ਬਗਲਾਮੁਖੀ ਦੇ ਭਗਤ, ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਮਾਂ ਬਗਲਾਮੁਖੀ ਦੀ ਕਿਰਪਾ ਦੁਸ਼ਮਣਾਂ ਦਾ ਨਾਸ਼ ਕਰਦੀ ਹੈ ਅਤੇ ਲਾਇਲਾਜ ਬਿਮਾਰੀਆਂ ਤੋਂ ਰਾਹਤ ਦਿੰਦੀ ਹੈ | ਉਨ੍ਹਾਂ ਕਿਹਾ ਕਿ ਮਾਂ ਬਗਲਾ ਮੁਖੀ ਦੀ ਭਗਤੀ ਨਾਲ ਸਾਰੇ ਕਸ਼ਟ ਦੂਰ ਹੋ ਜਾਂਦੇ ਹਨ ਮਾਂ ਬਗਲਾ ਮੁਖੀ ਦੇ ਮਹੰਤ ਪ੍ਰਵੀਨ ਚੌਧਰੀ ਨੇ ਦੱਸਿਆ ਕਿ 11 ਤੋਂ 21 ਫਰਵਰੀ ਤੱਕ ਹੋਣ ਵਾਲੇ ਇਸ 243 ਘੰਟਿਆਂ ਦੇ ਮਹਾਂਯੱਗ ਲਈ ਭਗਤਾਂ ਵਿਚ ਭਾਰੀ ਉਤਸ਼ਾਹ ਹੈ | ਇਸ ਮੌਕੇ ਧਾਮ ਦੇ ਮੁੱਖ ਸੇਵਾਦਾਰ ਮਨਪ੍ਰੀਤ ਸਿੰਘ ਛਤਵਾਲ ਨੇ ਦੱਸਿਆ ਕਿ ਯੱਗ ਲਈ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ | ਸੇਵਾਦਾਰ ਨਵਜੋਤ ਛੱਤਵਾਲ, ਕਰਨ ਸ਼ਾਂਡਿਲਿਆ, ਸੁਨੀਲ ਮਹਾਜਨ, ਰਮਨ ਘਈ, ਜਤਿੰਦਰ ਸੂਦ, ਡਾ. ਬੌਬੀ ਮੱਕੜ, ਰਮਨ ਸ਼ਰਮਾ, ਗੁਨੀਤ ਖੇੜਾ, ਅਰੁਣ, ਚੇਤਨ ਟੰਡਨ ਸਮੇਤ ਸੇਵਾਦਾਰਾਂ ਨੇ ਅਖੰਡ ਮਹਾਂਯੱਗ ਲਈ ਮੋਹਿਤ ਢੀਗੜਾ, ਸਮਾਜ ਸੇਵਕ ਅਮਿਤ ਧੀਮਾਨ, ਸੁਰੇਸ਼ ਗੋਇਲ, ਪ੍ਰਦੀਪ ਟਾਟਾ ਤੋਂ ਇਲਾਵਾ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਨੁਮਾਇੰਦਿਆਂ ਨੂੰ ਸੱਦਾ ਪੱਤਰ ਦਿੱਤਾ | ਉਨ੍ਹਾਂ ਅਖੰਡ ਮਹਾਂਯੱਗ ਦੀ ਮਹੱਤਤਾ ਬਾਰੇ ਚਰਚਾ ਕਰਦਿਆਂ ਕਿਹਾ ਕਿ ਭਗਵਾਨ ਸ਼੍ਰੀ ਰਾਮ ਅਤੇ ਭਗਵਾਨ ਵਿਸ਼ਨੂੰ ਵੀ ਮਾਂ ਬਗਲਾਮੁਖੀ ਦੀ ਪੂਜਾ ਕਰਦੇ ਸਨ | ਇਸ ਲਈ ਸਿਰਫ਼ ਮਾਂ ਬਗਲਾਮੁਖੀ ਦੀ ਪੂਜਾ ਕਰਨ ਨਾਲ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਦੇਵੀ ਮਾਤਾ ਦਾ ਹਰ ਭਗਤ ਅਖੰਡ ਮਹਾਂਯੱਗ ਵਿਚ ਆ ਕੇ ਅਹੂਤੀਆ ਦੇਣ ਲਈ ਉਤਸੁਕ ਹੁੰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਸਕੂਲ ਮੁੱਲਾਂਪੁਰ ਵਿਖੇ ਕੈਰੀਅਰ ਗਾਈਡੈਂਸ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਮੋਹਣਦੇਈ ਓਸਵਾਲ ਸੁਪਰ ਸਪੈਸ਼ਲਿਟੀ ਹਸਪਤਾਲ ਵਿਖੇ ਟਰਾਮਾ ਪ੍ਰਬੰਧਨ 'ਤੇ ਸੀਐਮਈ <br/>
Ad Position 24