15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਪੀ. ਏ. ਯੂ. ਵਿਚ ਫਲ ਵਿਗਿਆਨ ਦੇ ਵਿਦਿਆਰਥੀਆਂ ਨੇ ਰਾਸ਼ਟਰ ਪੱਧਰੀ ਇਨਾਮ ਜਿੱਤੇ <br/>

Ad Position 21
No active advertisement
ਅਜੀਤ ਡੈਸਕ 05-02-2026
ਲੁਧਿਆਣਾ, 4 ਫਰਵਰੀ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਬਾਗਬਾਨੀ ਅਤੇ ਖੇਤੀ ਜੰਗਲਾਤ ਕਾਲਜ ਦੇ ਵਿਦਿਆਰਥੀਆਂ ਨੇ ਬੀਤੇ ਦਿਨੀਂ ਚੌਥੀ ਭਾਰਤੀ ਬਾਗਬਾਨੀ ਇਕੱਤਰਤਾ ਅਤੇ ਕੌਮੀ ਕਾਨਫਰੰਸ 2026 ਵਿਚ ਇਨਾਮ ਜਿੱਤ ਕੇ ਕਾਲਜ ਲਈ ਮਾਣ ਕਰਨ ਦਾ ਮੌਕਾ ਮੁਹੱਈਆ ਕਰਾਇਆ | ਇਸ ਕਾਨਫਰੰਸ ਨੂੰ ਰਾਣੀ ਲਕਸ਼ਮੀ ਬਾਈ ਕੇਂਦਰੀ ਖੇਤਰੀ ਯੂਨੀਵਰਸਿਟੀ ਝਾਂਸੀ ਵਿਖੇ ਬੀਤੇ ਦਿਨੀ ਕਰਵਾਇਆ ਗਿਆ ਸੀ | ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਦੌਰਾਨ ਪੇਪਰ ਪੇਸ਼ਕਾਰੀ ਵਰਗ ਵਿਚ ਜ਼ੁਬਾਨੀ ਅਤੇ ਪੋਸਟਰ ਬਣਾ ਕੇ ਆਪਣੀਆਂ ਖੋਜ ਲੱਭਤਾਂ ਮਾਹਿਰਾਂ ਸਾਹਮਣੇ ਰੱਖੀਆਂ | ਵਿਭਾਗ ਦੀ ਪੋਸਟ ਗ੍ਰੈਜੂਏਟ ਵਿਦਿਆਰਥਣ ਕੁਮਾਰੀ ਅੰਸ਼ਿਤਾ ਸਲਾਰੀਆ ਨੇ ਪੋਸਟਰ ਬਨਾਉਣ ਦੇ ਵਰਗ ਵਿਚ ਅਗਲੀ ਪੀੜ੍ਹੀ ਦਾ ਸਟਰਾਅਬ੍ਰੇਰੀ ਉਤਪਾਦਨ ਝਾੜ ਅਤੇ ਮਿਆਰ ਵਾਧਾ ਵਿਸ਼ੇ 'ਤੇ ਪੋਸਟਰ ਬਣਾ ਕੇ ਇਨਾਮ ਹਾਸਲ ਕੀਤਾ | ਦੋਵਾਂ ਵਿਦਿਆਰਥਣਾਂ ਨੂੰ ਸਰਵੋਤਮ ਪੇਸ਼ਕਾਰੀ ਪੁਰਸਕਾਰਾਂ ਨਾਲ ਨਿਵਾਜ਼ਿਆ ਗਿਆ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ, ਬਾਗਬਾਨੀ ਕਾਲਜ ਦੇ ਡੀਨ ਡਾ. ਰਿਸ਼ੀਇੰਦਰਾ ਸਿੰਘ ਗਿੱਲ ਅਤੇ ਫਲ ਵਿਗਿਆਨ ਵਿਭਾਗ ਦੇ ਮੁਖੀ ਡਾ. ਐੱਚ. ਐੱਸ. ਰਤਨਪਾਲ ਨੇ ਦੋਵਾਂ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਜੀਵਨਜੋਤ ਪ੍ਰੋਜੈਕਟ ਤਹਿਤ ਬਾਲ ਭਿੱਖਿਆ ਦੀ ਰੋਕਥਾਮ ਲਈ ਜਾਗਰੂਕਤਾ ਮੁਹਿੰਮ ਚਲਾਈ <br/> ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਮਰਵਾਹਾ ਨੇ ਵੰਡੇ ਲੱਡੂ <br/>
Ad Position 24