ਲੁਧਿਆਣਾ, 20 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਦਾਰੇ, ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਇੰਸਟੀਚਿਊਟ ਵਲੋਂ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬਸੰਤ ਰਾਗ ਕੀਰਤਨ ਦਰਬਾਰ ਸਜਾਇਆ ਗਿਆ | ਇੰਸਟੀਚਿਊਟ ਦੇ ਨਿਰਦੇਸ਼ਕ ਸਰਦਾਰ ਅਮਰਜੀਤ ਸਿੰਘ ਟੈਕਸਲਾ ਹੋਰਾਂ ਦੱਸਿਆ ਕਿ ਵਿਸ਼ਵ ਪ੍ਰਸਿੱਧ ਗੁਰਮਤਿ ਸੰਗੀਤ ਉਸਤਾਦ ਪਿ੍ੰਸੀਪਲ ਸੁਖਵੰਤ ਸਿੰਘ ਤੇ ਸਾਥੀਆਂ ਅਤੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ: ਭਾਈ ਕੁਲਵਿੰਦਰ ਸਿੰਘ ਦੇ ਜਥੇ ਵਲੋਂ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ ਅਤੇ ਬਸੰਤ ਰਾਗ ਦੇ ਸ਼ਬਦਾਂ ਦੀ ਛਿਹਬਰ ਲਗਾਈ | ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਤੋਂ ਪੀ ਐੱਚ ਡੀ ਖੋਜਕਾਰ ਸਰਦਾਰ ਜੋਬਨਪ੍ਰੀਤ ਸਿੰਘ ਤੇ ਸਾਥੀਆਂ ਨੇ ਤੰਤੀ ਸਾਜ਼ਾਂ ਨਾਲ ਸ਼ਬਦ ਦੀ ਹਾਜ਼ਰੀ ਲਗਵਾਈ | ਇੰਗਲੈਂਡ ਤੋਂ ਦਿਵਜੋਤ ਸਿੰਘ ਤੇ ਡਾਕਟਰ ਜਲਨਿਧ ਕੌਰ, ਲੁਧਿਆਣੇ ਦੀਆਂੇ ਬੀਬੀਆਂ ਕੰਵਲ ਨੈਨ ਕੌਰ, ਹਰਸ਼ੀਨ ਕੌਰ ਤੇ ਗੁਰਬਾਣੀ ਕੌਰ, ਸ਼ਬਦ ਨਾਦ ਅਕੈਡਮੀ ਦੇ ਏਕਜੋਤ ਸਿੰਘ ਨੇ ਦਿਲਰੁਬਾ ਨਾਲ, ਇੰਸਟੀਚਿਊਟ ਦੇ ਸਕੱਤਰ ਮੈਡਮ ਬਲਜੀਤ ਕੌਰ, (ਸÉਰ ਗਿਆਨ ਅਕੈਡਮੀ) ਨੇ ਸਾਥੀਆਂ ਸਹਿਤ, ਬੱਚੇ ਹਾਦਰਾ ਹਦੂਰ ਕੌਰ ਤੇ ਸਦੀਵ ਸਿੰਘ ਨੇ ਬਸੰਤ ਕਿ ਵਾਰ ਸਹਿਤ ਨਿਹਾਲ ਕੀਤਾ | ਡਾਕਟਰ ਚਰਨਜੀਤ ਕੌਰ, ਮੁਖੀ ਪੋਸਟ ਗਰੈਜੂਏਟ ਸੰਗੀਤ ਵਿਭਾਗ, ਰਾਮਗੜ੍ਹੀਆ ਕਾਲਜ ਲੁਧਿਆਣਾ ਨੇ ਵੀ ਬਸੰਤ ਰਾਗ ਵਿਚ ਸ਼ਬਦ ਗਾਇਨ ਕੀਤਾ | ਪੰਜਾਬ ਖੇਤੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਤੇ ਉੱਘੇ ਚਿੰਤਕ ਤੇ ਪ੍ਰੇਰਕ ਬੁਲਾਰੇ ਡਾਕਟਰ ਸਰਬਜੀਤ ਸਿੰਘ ਰੇਣੁਕਾ ਨੇ ਸਦ ਬਸੰਤ ਦੇ ਭੇਦ ਸਮਝਾਏ | ਮੰਚ ਸੰਚਾਲਨ ਇੰਸਟੀਚਿਊਟ ਦੇ ਜਨਰਲ ਸਕੱਤਰ ਜਸਪਾਲ ਸਿੰਘ ਪਿੰਕੀ ( ਸੇਵਾਮੁਕਤ ਏ ਜੀ ਐਮ, ਪਸਬ), ਤੇ ਡਾਕਟਰ ਬਲਵਿੰਦਰ ਪਾਲ ਸਿੰਘ ਨੇ ਨਿਭਾਈ | ਭਾਈ ਸਮੁੰਦ ਸਿੰਘ ਗੁਰਮਿਤ ਸੰਗੀਤ ਇੰਸਟੀਚਿਊਟ ਦੇ ਉਸਤਾਦ ਭਾਈ ਗੁਰਨਾਮ ਸਿੰਘ ਹੁਰਾਂ ਦੀ ਦੇਖ ਰੇਖ ਵਿਚ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਰਹਿਰਾਸ ਉਪਰੰਤ ਆਰਤੀ ਦਾ ਰਸੀਲਾ ਗਾਇਨ ਕੀਤਾ | ਇਸ ਮੌਕੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਸਹਿਤ, ਪ੍ਰਧਾਨ ਇੰਦਰਜੀਤ ਸਿੰਘ ਮੱਕੜ ਨੂੰ , ਇੰਸਟੀਚਿਊਟ ਦੇ ਨਿਗਰਾਨ ਗੁਰਮੀਤ ਸਿੰਘ, ਨਿਰਦੇਸ਼ਕ, ਜਨਰਲ ਸਕੱਤਰ, ਸ. ਹਰਦੀਪ ਸਿੰਘ ਮੁੱਖ ਐਡਮਨਿਸਟਰੇਟਰ, ਕੇਂਦਰੀ ਦਫ਼ਤਰ, ਪ੍ਰਧਾਨ ਲੁਧਿਆਣਾ ਜ਼ੋਨ ਸ. ਸੁਰਜੀਤ ਸਿੰਘ ਲੋਹੀਆਂ ਨੇ ਸਨਮਾਨਿਤ ਕੀਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਲਖਨਊ ਤੋਂ ਬਰਜਿੰਦਰਪਾਲ ਸਿੰਘ ਚੀਫ਼ ਆਰਗੇਨਾਈਜ਼ਰ, ਮੋਹਾਲੀ ਤੋਂ ਸ. ਜੇ.ਪੀ. ਸਿੰਘ ਸੀਨੀਅਰ ਅਧਿਕਾਰੀ ਐਕਸਿਸ ਬੈਂਕ, ਸ. ਗੁਰਜਿੰਦਰ ਸਿੰਘ ਆਦਿ ਹਾਜ਼ਰ ਸਨ |