09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

243 ਦਿਨਾਂ ਤੱਕ ਚੱਲੇ ਅਖੰਡ ਯੱਗ ਦੀ ਸਮਾਪਤੀ ਸਾਰੇ ਪ੍ਰਾਣੀਆਂ ਦੀ ਤੰਦਰੁਸਤੀ ਅਤੇ ਅਮਨ-ਸ਼ਾਂਤੀ ਦੀ ਪ੍ਰਾਰਥਨਾ ਨਾਲ ਹੋਈ <br/>

Ad Position 21
No active advertisement
ਸ਼ਹੀਦ ਕਰਤਾਰ ਸਿੰਘ ਸਰਾਭਾ ਰੋਡ ਸਥਿਤ ਸਿੰਗਲਾ ਐਨਕਲੇਵ ਵਿਖੇ ਚੱਲ ਰਹੇ 243 ਘੰਟੇ ਦੇ ਅਖੰਡ ਮਹਾਂਯੱਗ ਦੇ ਆਖ਼ਰੀ ਦਿਨ ਮਾਂ ਬਗਲਾ ਮੁਖੀ ਦੇ ਚਰਨਾਂ 'ਚ ਨਤਮਸਤਕ ਹੋਣ ਸਮੇਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਸਨਮਾਨ ਕਰਦੇ ਹੋਏ ਮਹੰਤ ਪ੍ਰਵੀਨ ਚੌਧਰੀ, ਧਾਮ ਦੇ ਸੇਵਕ ਮਨਪ੍ਰੀਤ ਸਿੰਘ ਛੱਤਵਾਲ ਅਤੇ ਹੋਰ | (ਸੱਜੇ) ਅਖੰਡ ਮਹਾਂਯੱਗ ਦੇ ਆਖ਼ਰੀ ਦਿਨ ਮਾਂ ਬਗਲਾ ਮੁਖੀ ਦੇ ਚਰਨਾਂ 'ਚ ਨਤਮਸਤਕ ਹੋਣ ਸਮੇਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਉਨ੍ਹਾਂ ਨਾਲ ਸਾਬਕਾ ਵਿਧਾਇਕ ਸੰਜੇ ਤਲਵਾੜ ਅਤੇ ਧਾਮ ਦੇ ਸੇਵਕ ਮਨਪ੍ਰੀਤ ਸਿੰਘ ਛੱਤਵਾਲ | ਅਜੀਤ ਤਸਵੀਰਾਂ <br/> 22-02-2026
ਲੁਧਿਆਣਾ, 21 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸ਼ਹੀਦ ਕਰਤਾਰ ਸਿੰਘ ਸਰਾਭਾ ਰੋਡ ਸਥਿਤ ਸਿੰਗਲਾ ਐਨਕਲੇਵ 'ਚ ਮਾਂ ਬਗਲਾ ਮੁਖੀ ਧਾਮ ਵਿਖੇ 243 ਘੰਟੇ ਚੱਲੇ ਅਖੰਡ ਯੱਗ ਦੇ ਆਖ਼ਰੀ ਦਿਨ ਲੱਖਾਂ ਸ਼ਰਧਾਲੂਆਂ ਨੇ ਪੂਰਨ ਆਹੂਤੀਆਂ ਪਾ ਕੇ ਯੱਗ ਨੂੰ ਵਿਸ਼ਰਾਮ ਦਿੱਤਾ | ਮਹੰਤ ਪ੍ਰਵੀਨ ਚÏਧਰੀ ਨੇ ਅਖੰਡ ਯੱਗ ਦੀ ਸੁਚਾਰੂ ਸੰਪੂਰਨਤਾ ਲਈ ਮਾਂ ਬਗਲਾ ਮੁਖੀ ਦਾ ਧੰਨਵਾਦ ਕਰਦੇ ਹੋਏ ਸਾਰੇ ਜੀਵਾਂ ਦੀ ਤੰਦਰੁਸਤੀ ਅਤੇ ਵਿਸ਼ਵ ਅਮਨ-ਸ਼ਾਂਤੀ ਲਈ ਪ੍ਰਾਰਥਨਾ ਕੀਤੀ¢ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸ਼ਨੀਵਾਰ ਨੂੰ ਮਾਂ ਬਗਲਾ ਮੁਖੀ ਧਾਮ ਪਹੁੰਚ ਕੇ ਅਖੰਡ ਯੱਗ ਵਿਚ ਪੂਰਨ ਆਹੂਤੀ ਪਾ ਕੇ ਪੰਜਾਬ ਨੂੰ ਨਸ਼ਾ ਮੁਕਤ ਅਤੇ ਸਿਹਤਮੰਦ ਬਣਾਉਣ ਦੀ ਕਾਮਨਾ ਕੀਤੀ | ਮਹੰਤ ਪ੍ਰਵੀਨ ਚÏਧਰੀ ਨੇ ਰਾਜਪਾਲ ਨਾਲ ਮਹਾਂ ਯੱਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ¢ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਇਕ ਮਦਨ ਲਾਲ ਬੱਗਾ ਨੇ ਵੀ ਆਪਣੇ ਪਰਿਵਾਰਾਂ ਸਮੇਤ ਯੱਗ ਸਥਾਨ ਦੀ ਪਵਿੱਤਰ ਮਿੱਟੀ ਨੂੰ ਮੱਥਾ ਮੱਥੇ 'ਤੇ ਲੱਗਾ ਕੇ ਜਗਤ ਜਨਨੀ ਮਾਤਾ ਦਾ ਅਸ਼ੀਰਵਾਦ ਮੰਗਿਆ¢ ਰੋਮੀ ਭੱਲਾ ਦੀ ਅਗਵਾਈ ਹੇਠ ਸੰਕਟ ਮੋਚਨ ਦਰਬਾਰ ਬਾਲਾਜੀ ਮੰਦਿਰ ਦੇ ਮੈਂਬਰਾਂ ਨੇ ਵੀ ਮੱਥਾ ਟੇਕਿਆ ਅਤੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ¢ ਮਹੰਤ ਪ੍ਰਵੀਨ ਚÏਧਰੀ ਨੇ 243 ਘੰਟੇ ਨਿਰੰਤਰ ਚੱਲੇ ਯੱਗ ਦੀ ਮਹਿਮਾ ਦਾ ਵਰਣਨ ਕਰਦੇ ਹੋਏ ਕਿਹਾ ਕਿ ਯੱਗ ਸਥਾਨ ਦੀ ਪਰਿਕਰਮਾ ਕਰਨ ਨਾਲ ਹੀ ਸੰਸਾਰਕ ਦੁੱਖਾਂ ਤੋਂ ਛੁਟਕਾਰਾ ਮਿਲਦਾ ਹੈ¢ ਯੱਗ ਵਿਚ ਮੰਤਰਾਂ ਦੇ ਜਾਪ ਨਾਲ ਆਹੂਤੀਆਂ ਪਾਉਣ ਨਾਲ ਸਰੀਰ ਸ਼ੁੱਧ ਹੁੰਦਾ ਹੈ ¢ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ, ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਉਪ ਪ੍ਰਧਾਨ ਲੀਨਾ ਟਪਾਰੀਆ ਅਤੇ ਹੋਰ ਪਤਵੰਤਿਆਂ ਨੇ ਵੀ ਮਾਂ ਬਗਲਾ ਮੁਖੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ¢ ਇਸ ਮÏਕੇ ਧਾਮ ਦੇ ਸੇਵਕ ਮਨਪ੍ਰੀਤ ਛੱਤਵਾਲ, ਨਵਨਜੋਤ ਛਤਵਾਲ, ਕਰਨ ਸ਼ਾਂਡਿਲਿਆ, ਸੁਨੀਲ ਮਹਾਜਨ, ਰਮਨ ਘਈ, ਜਤਿੰਦਰ ਸੂਦ, ਮੋਹਿਤ ਸੂਦ, ਪ੍ਰਸ਼ੋਤਮ ਚÏਧਰੀ, ਰਾਣਾ ਰਣਜੀਤ ਸਿੰਘ, ਸੁਧੀਰ ਮਹਾਜਨ, ਗÏਰਵ ਕਾਲੀਆ, ਜਤਿਨ ਸੂਦ, ਪਰਮਵੀਰ ਚÏਧਰੀ, ਸੰਦੀਪ ਸਿੰਘ ਸੂਦ, ਸੁਨੀਲ ਹਾਂਡਾ, ਨਰਿੰਦਰ ਸਿੰਗਲਾ, ਇਕਬਾਲ ਸਿੰਘ, ਬਲਜੀਤ ਤਿੱ੍ਰਖਾ, ਗÏਤਮ ਸਚਦੇਵਾ, ਸੁਨੀਲ ਗੇਰਾ, ਅੰਕੁਸ਼ ਸਿੰਗਲਾ, ਨਰਿੰਦਰ ਮਹਾਜਨ, ਤਰੁਣ ਚÏਧਰੀ, ਚੇਤਨ ਟੰਡਨ, ਸਾਹਿਲ ਸਿੰਗਲਾ, ਰਾਜ ਸੋਲੰਕੀ, ਪੰਕਜ ਗੁਪਤਾ, ਦੀਪਕ ਗਰਗ, ਦਿਨੇਸ਼ ਰੱਲੀ, ਵਰੁਣ ਜੈਨ, ਮਨੀਸ਼ ਗੁਪਤਾ, ਵਿਜੇ ਗੁਪਤਾ, ਰਮਨ ਸ਼ਰਮਾ, ਅਦਿੱਤਿਆ ਗੁਪਤਾ, ਵਰੁਣ ਚੋਪੜਾ, ਤੁਸ਼ਾਰ ਬਾਂਸਲ, ਧੀਰਜ ਗੁਪਤਾ, ਜਨਕ ਰਾਜ ਸਿੰਗਲਾ, ਬÏਬੀ ਮੱਕੜ, ਨਿਤੇਸ਼ ਸੂਦ, ਰਾਕੇਸ਼ ਪਾਸੀ, ਗੁਨੀਤ ਖੇੜਾ, ਅਜੇ ਜੈਨ, ਰਵਿੰਦਰ ਸਿੰਘ ਵਾਲੀਆ, ਤੇਜਿੰਦਰ ਮਿਗਲਾਨੀ, ਵਰੁਣ ਦੱਤ, ਭੁਪਿੰਦਰ ਸਿੰਘ, ਵੇਦ ਲੂਥਰਾ, ਦਵਿੰਦਰ ਵਾਲੀਆ, ਵਿਜੇ ਗੁਪਤਾ, ਵਰੁਣ ਸ਼ਰਮਾ, ਪਵਨ ਪਾਰਿਕ, ਨਰਿੰਦਰ ਸਿੰਗਲਾ, ਅਨੁਜ ਵਧਵਾ, ਮੁਨੀਸ਼ ਸ਼ਰਮਾ, ਆਸ਼ੂਤੋਸ਼, ਪ੍ਰਦੀਪ ਟਾਟਾ, ਅਦਿੱਤਿਆ ਗੁਪਤਾ, ਵਰੁਣ ਚੋਪੜਾ, ਪਰਵੇਸ਼ ਚੱਢਾ, ਆਰੀਅਨ ਚੱਢਾ, ਸੁਨੀਲ ਗੇਰਾ, ਡੂੰਗਰ ਸਿੰਘ, ਹੁਕਮ ਸਿੰਘ ਤੇ ਹੋਰ ਵੀ ਹਾਜ਼ਰ ਸਨ¢
ਸੇਵਾ ਯੱਗ ਤਹਿਤ ਹਜ਼ਾਰਾਂ ਸਵੈ ਸੇਵਕਾਂ ਨੇ ਕੀਤਾ ਖ਼ੂਨਦਾਨ
ਮਾਂ ਬਗਲਾ ਮੁਖੀ ਧਾਮ 'ਚ ਮਹੰਤ ਪ੍ਰਵੀਨ ਚÏਧਰੀ ਦੀ ਅਗਵਾਈ ਹੇਠ ਸ਼ਾਮ ਨੂੰ ਅਖੰਡ ਯੱਗ ਸਥਾਨ 'ਤੇ ਅਧਿਆਤਮਿਕਤਾ ਦੇ ਨਾਲ-ਨਾਲ ਸੇਵਾ ਯੱਗ ਵੀ ਜਾਰੀ ਰਿਹਾ¢ ਸੇਵਾ ਯੱਗ ਤਹਿਤ ਹਜ਼ਾਰਾਂ ਸਵੈ ਸੇਵਕਾਂ ਨੇ ਖ਼ੂਨਦਾਨ ਕਰਕੇ ਮਨੁੱਖਤਾ ਦੀ ਭਲਾਈ ਲਈ ਯੋਗਦਾਨ ਪਾਇਆ¢ ਮਹੰਤ ਪ੍ਰਵੀਨ ਚÏਧਰੀ ਨੇ ਖ਼ੂਨਦਾਨ ਕਰਨ ਵਾਲਿਆਂ ਨੂੰ ਉਤਸ਼ਾਹਿਤ ਕੀਤਾ ¢
ਅੰਨਪੂਰਨਾ ਰਸੋਈ 'ਚ ਲੱਖਾਂ ਸ਼ਰਧਾਲੂਆਂ ਲਈ ਤਿਆਰ ਕੀਤਾ ਸਾਤਵਿਕ ਭੋਜਨ ਅਤੇ ਪ੍ਰਸ਼ਾਦ
11 ਦਿਨਾਂ ਤੱਕ ਚੱਲੇ ਅਖੰਡ ਯੱਗ ਦÏਰਾਨ ਬਗਲਾ ਮੁਖੀ ਧਾਮ 'ਚ ਚਲਾਈ ਜਾ ਰਹੀ ਮਾਂ ਅੰਨਪੂਰਨਾ ਰਸੋਈ ਵਿਖੇ ਲੱਖਾਂ ਸ਼ਰਧਾਲੂਆਂ ਲਈ ਸਾਤਵਿਕ ਭੋਜਨ ਅਤੇ ਪ੍ਰਸ਼ਾਦ ਦਾ ਪ੍ਰਬੰਧ ਕੀਤਾ ਗਿਆ¢ ਪੁਰਸ਼ ਅਤੇ ਮਹਿਲਾ ਸਵੈ ਸੇਵਕਾਂ ਨੇ ਚÏਵੀ ਘੰਟੇ ਤਨ, ਮਨ ਅਤੇ ਧਨ ਨਾਲ ਸੇਵਾ ਦਾ ਲਾਭ ਉਠਾਇਆ¢ ਧਾਮ ਦੇ ਸੇਵਕ ਮਨਪ੍ਰੀਤ ਸਿੰਘ ਛੱਤਵਾਲ ਨੇ ਮਾਤਾ ਅੰਨਪੂਰਨਾ ਰਸੋਈ, ਜੋੜਾ ਘਰ, ਪਾਰਕਿੰਗ ਪ੍ਰਬੰਧ, ਸ਼ਰਧਾਲੂਆਂ ਦਾ ਸਵਾਗਤ ਅਤੇ ਰਿਹਾਇਸ਼ ਦਾ ਪ੍ਰਬੰਧ ਕਰਨ ਵਾਲੇ ਸਵੈ ਸੇਵਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਂ ਬਗਲਾ ਮੁਖੀ ਸੇਵਾ ਕਰਨ ਵਾਲੇ ਸ਼ਰਧਾਲੂਆਂ 'ਤੇ ਆਪਣੀ ਅਪਾਰ ਕਿਰਪਾ ਕਰਦੀ ਹੈ¢

Ad Position 22
No active advertisement
ਪਿਛਲੀ ਖ਼ਬਰ ਖਾਲਸਾ ਕਾਲਜ ਲੁਧਿਆਣਾ ਦੀ ਕੋਮਲ ਬੇਦੀ ਵਲੋਂ ਭਾਸ਼ਨ ਮੁਕਾਬਲੇ 'ਚ ਦੂਜਾ ਸਥਾਨ ਹਾਸਲ <br/> ਅਗਲੀ ਖ਼ਬਰ ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਮਾਹਵਾਰੀ ਜਾਗਰੂਕਤਾ 'ਤੇ ਸੈਸ਼ਨ ਕਰਵਾਇਆ <br/>
Ad Position 24