28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਮਲਕਪੁਰ ਬੇਟ 'ਚ ਸੰਤ ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਵਾਲਿਆਂ ਨੇ ਸੰਗਤਾਂ ਨੂੰ ਰਸਭਿੰਨੇ ਕੀਰਤਨ ਰਾਹੀਂ ਕੀਤਾ ਨਿਹਾਲ <br/>

Ad Position 21
No active advertisement
ਅਜੀਤ ਡੈਸਕ 23-02-2026
ਹੰਬੜਾਂ, 22 ਫਰਵਰੀ (ਮੇਜਰ ਹੰਬੜਾਂ)-ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪਿੰਡ ਮਲਕਪੁਰ ਬੇਟ ਦੀਆਂ ਸੰਗਤਾਂ, ਗ੍ਰਾਮ ਪੰਚਾਇਤ, ਪਿੰਡ ਜੈਨਪੁਰ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਲਕਪੁਰ ਬੇਟ ਵਿਖੇ ਪੰਜ ਰੋਜ਼ਾ ਸਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸੰਤ ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਵਾਲਿਆਂ ਨੇ ਜਿੱਥੇ ਰੋਜ਼ਾਨਾ ਹੀ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਵੱਲ ਪ੍ਰੇਰਿਤ ਕੀਤਾ, ਉੱਥੇ ਅੱਜ ਅਖੀਰਲੇ ਦਿਨ ਵੱਡੀ ਗਿਣਤੀ 'ਚ ਜੁੜੀਆਂ ਸੰਗਤਾਂ ਨੂੰ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕਰਦਿਆਂ ਸੰਗਤਾਂ ਨਾਲ ਪ੍ਰਵਚਨਾਂ ਦੀ ਸਾਂਝ ਪਾਈ | ਸੰਤ ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਵਾਲਿਆਂ ਨੇ ਸੰਗਤਾਂ ਨੂੰ ਉਪਦੇਸ਼ ਦਿੰਦਿਆਂ ਕਿਹਾ ਕਿ ਸੰਗਤਾਂ ਨਾਮ ਸਿਮਰਨ ਨਾਲ ਜੁੜਕੇ ਹੀ ਆਪਣਾ ਮਨੁੱਖੀ ਜੀਵਨ ਸਫ਼ਲਾ ਕਰ ਸਕਦੀਆਂ ਹਨ, ਉਨ੍ਹਾਂ ਕਲਯੁਗ ਦੇ ਚੱਲ ਰਹੇ ਸਮੇਂ 'ਚ ਸੰਗਤਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਅਤੇ ਸਿੱਖੀ ਸਰੂਪ ਦੇ ਧਾਰਨੀ ਬਣਨ ਵੱਲ ਪ੍ਰੇਰਿਤ ਕੀਤਾ | ਅਖੀਰ ਵਿਚ ਸੰਤ ਬਾਬਾ ਅਮਰੀਕ ਸਿੰਘ ਪੰਜ ਭੈਣੀ ਵਾਲਿਆਂ ਵਲੋਂ ਲਗਤਾਰ ਪੰਜ ਰੋਜ਼ਾ ਧਾਰਮਿਕ ਦੀਵਾਨ ਸਜਾਏ ਜਾਣ ਅਤੇ ਹਰੇਕ ਸਾਲ ਨਗਰ ਵਿਚ ਦੀਵਾਨਾਂ ਦੀ ਸੇਵਾ ਕੀਤੇ ਜਾਣ ਤੇ ਪ੍ਰਬੰਧਕ ਜੱਥੇ: ਲਾਭ ਸਿੰਘ ਸੇਖੋਂ, ਸਰਪੰਚ ਗੁਰਵਿੰਦਰ ਸਿੰਘ ਗਰੇਵਾਲ, ਸੁਖਦੇਵ ਸਿੰਘ ਫਾਗਲਾ, ਸੁਖਵਿੰਦਰ ਸਿੰਘ ਸੇਖੋਂ, ਜਸਵੰਤ ਸਿੰਘ ਬਿੱਲੂ, ਬੂਟਾ ਸਿੰਘ, ਸਕੱਤਰ ਅੱਛਰ ਸਿੰਘ, ਬਾਬਾ ਰਜਵਿੰਦਰ ਸਿੰਘ ਗਰੇਵਾਲ, ਰਾਜੂ ਬਾਜਵਾ ਜੈਨਪੁਰ, ਪੰਚ ਬੇਅੰਤ ਸਿੰਘ ਵਲੋਂ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਦਿਆਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਥੇ. ਕਰਮਜੀਤ ਸਿੰਘ ਮਲਕਪੁਰ, ਕੁਲਦੀਪ ਸਿੰਘ ਗਰੇਵਾਲ, ਹਰਜੀਤ ਸਿੰਘ ਧਾਲੀਵਾਲ, ਪ੍ਰਧਾਨ ਦਰਸ਼ਨ ਸਿੰਘ ਗਰੇਵਾਲ, ਸੁਖਦੇਵ ਸਿੰਘ ਮਲਕਪੁਰ, ਕੁਲਦੀਪ ਸਿੰਘ ਜੈਨਪੁਰ, ਦਿਆਲ ਸਿੰਘ, ਧਰਮਪਾਲ ਸਿੰਘ, ਗੁਰਪ੍ਰੀਤ ਸਿੰਘ ਸੇਖੋਂ, ਪੰਚ ਚਰਨ ਸਿੰਘ, ਜਤਿੰਦਰ ਸਿੰਘ ਮਲਕਪੁਰ, ਸਾਬਕਾ ਸਰਪੰਚ ਹਰਵਿੰਦਰ ਸਿੰਘ ਗੌਂਸਪੁਰ, ਹੈਪੀ ਨੂਰਪੁਰ ਬੇਟ ਸਮੇਤ ਵੱਡੀ ਗਿਣਤੀ 'ਚ ਸੰਗਤ ਤੇ ਹੋਰ ਪ੍ਰਬੰਧਕ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸੂਬੇ ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਦੇਖਣ ਲਈ ਲੋਕ ਉਤਾਵਲੇ-ਗਿਆਸਪੁਰਾ ਅਗਲੀ ਖ਼ਬਰ ਜਨ ਸੇਵਾ ਸੁਸਾਇਟੀ ਵਲੋਂ ਸਰਕਾਰੀ ਹਸਪਤਾਲ 'ਚ ਜਲ ਸੇਵਾ ਲਗਾਤਾਰ ਜਾਰੀ
Ad Position 24