28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਹਲਦੀ ਦੀ ਵਾਢੀ ਤੋਂ ਬਾਅਦ ਦੀ ਸੰਭਾਲ ਅਤੇ ਪ੍ਰੋਸੈਸਿੰਗ ਬਾਰੇ ਕਰਵਾਇਆ ਕੋਰਸ <br/>

Ad Position 21
No active advertisement
ਅਜੀਤ ਡੈਸਕ 23-02-2026
ਲੁਧਿਆਣਾ, 22 ਫਰਵਰੀ (ਜਸਵਿੰਦਰ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸਥਿਤ ਪੰਜਾਬ ਖੇਤੀਬਾੜੀ ਪ੍ਰਬੰਧਨ ਅਤੇ ਵਿਸਥਾਰ ਸਿਖਲਾਈ ਸੰਸਥਾ (ਪਾਮੇਟੀ) ਵਿਖੇ ''ਗੁਣਵੱਤਾ ਸੁਧਾਰ ਲਈ ਹਲਦੀ ਦੀ ਵਾਢੀ ਤੋਂ ਬਾਅਦ ਦੀ ਸੰਭਾਲ ਅਤੇ ਪ੍ਰੋਸੈਸਿੰਗU ਬਾਰੇ ਇਕ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੀ ਨੁਮਾਇੰਦਗੀ ਕਰਨ ਵਾਲੇ ਲਗਭਗ 45 ਉੱਦਮੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਸਮਾਗਮ ਦੀ ਸ਼ੁਰੂਆਤ ਪਾਮੇਤੀ ਦੇ ਡਿਪਟੀ ਡਾਇਰੈਕਟਰ (ਪੋਸਟ ਹਾਰਵੈਸਟ ਟੈਕਨੋਲੋਜੀ) ਡਾ. ਰਵਨੀਤ ਸਿੰਘ ਦੇ ਸਵਾਗਤੀ ਭਾਸ਼ਣ ਨਾਲ ਹੋਈ | ਪ੍ਰੋਗਰਾਮ ਦਾ ਰਸਮੀ ਉਦਘਾਟਨ ਪਾਮੇਟੀ ਦੇ ਡਾਇਰੈਕਟਰ ਡਾ. ਕੇ. ਬੀ. ਸਿੰਘ ਨੇ ਕੀਤਾ, ਜਿਨ੍ਹਾਂ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਬਿਹਤਰ ਪ੍ਰਵਾਨਗੀ ਪ੍ਰਾਪਤ ਕਰਨ ਲਈ ਗੁਣਵੱਤਾ ਦੇ ਮਿਆਰਾਂ ਦੀ ਪਾਲਣਾ, ਸਵੱਛਤਾ ਬਣਾਈ ਰੱਖਣ ਅਤੇ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਹੱਤਵ 'ਤੇ ਜ਼ੋਰ ਦਿੱਤਾ | ਡਾ. ਰਵਨੀਤ ਸਿੰਘ ਨੇ ਹਲਦੀ ਪ੍ਰੋਸੈਸਿੰਗ ਵਿਚ ਗੁਣਵੱਤਾ ਦੇ ਭਰੋਸੇ ਬਾਰੇ ਭਾਸ਼ਣ ਦਿੱਤਾ | ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਡਾ. ਜਪਿੰਦਰ ਸਿੰਘ ਨੇ ਹਲਦੀ ਦੀ ਵਾਢੀ ਤੋਂ ਬਾਅਦ ਦੀ ਸੰਭਾਲ ਅਤੇ ਪ੍ਰਾਇਮਰੀ ਪ੍ਰੋਸੈਸਿੰਗ ਬਾਰੇ ਗੱਲ ਕੀਤੀ | ਡਾ. ਹਰਮੀਤ ਕੌਰ ਨੇ ਹਲਦੀ ਪ੍ਰੋਸੈਸਿੰਗ ਵਿਚ ਉੱਦਮਤਾ ਵਿਕਾਸ ਅਤੇ ਕਾਰੋਬਾਰੀ ਮੌਕਿਆਂ ਬਾਰੇ ਅੰਤਰਦਿ੍ਸ਼ਟੀ ਸਾਂਝੀ ਕੀਤੀ | ਡਾ. ਗੁਰਨਾਜ਼ ਗਿੱਲ ਨੇ ਹਲਦੀ ਪ੍ਰੋਸੈਸਿੰਗ ਪਲਾਂਟ ਦੇ ਕਾਰਜਸ਼ੀਲ ਪਹਿਲੂਆਂ ਬਾਰੇ ਦੱਸਿਆ | ਲਾਈਵ ਪ੍ਰਦਰਸ਼ਨ ਦੌਰਾਨ, ਡਾ. ਰਵਨੀਤ ਸਿੰਘ ਨੇ ਹਲਦੀ ਨੂੰ ਧੋਣ, ਛਿੱਲਣ, ਸੁਕਾਉਣ, ਪੀਹਣ, ਪੈਕਿੰਗ ਅਤੇ ਭੰਡਾਰਨ ਸਮੇਤ ਪ੍ਰਮੁੱਖ ਪ੍ਰਕਿਰਿਆਵਾਂ ਦਾ ਪ੍ਰਦਰਸ਼ਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀਆਂ ਰੈਲੀਆਂ ਸਿਰਫ਼ ਨਾਟਕਬਾਜ਼ੀ-ਦੀਵਾਨ ਅਗਲੀ ਖ਼ਬਰ ਸੂਬੇ ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਦੇਖਣ ਲਈ ਲੋਕ ਉਤਾਵਲੇ-ਗਿਆਸਪੁਰਾ
Ad Position 24