28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀਆਂ ਰੈਲੀਆਂ ਸਿਰਫ਼ ਨਾਟਕਬਾਜ਼ੀ-ਦੀਵਾਨ

Ad Position 21
No active advertisement
ਅਜੀਤ ਡੈਸਕ 23-02-2026
ਲੁਧਿਆਣਾ, 22 ਫਰਵਰੀ (ਜਤਿੰਦਰ ਭੰਬੀ)-ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਪਵਨ ਦੀਵਾਨ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉੱਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਸੈਣੀ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ Tਛੋਟੀ ਸੋਚ ਵਾਲੀ ਵੋਟ-ਬੈਂਕ ਦੀ ਸਿਆਸਤU ਦਾ ਪ੍ਰਤੀਕ ਹਨ | ਉਨ੍ਹਾਂ ਦੋਸ਼ ਲਗਾਇਆ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਲਈ ਵੋਟਾਂ ਇਕੱਠੀਆਂ ਕਰਨ ਦੇ ਉਦੇਸ਼ ਨਾਲ ਸੈਣੀ ਪੰਜਾਬ ਦੇ ਦੌਰੇ ਕਰ ਰਹੇ ਹਨ | ਜੇਕਰ ਸੈਣੀ ਨੂੰ ਸੱਚਮੁੱਚ ਪੰਜਾਬ ਦੀ ਚਿੰਤਾ ਹੈ, ਤਾਂ ਰੈਲੀਆਂ ਕਰਨ ਦੀ ਥਾਂ ਇਨ੍ਹਾਂ ਦੀ ਪਾਰਟੀ ਵਲੋਂ ਸੂਬੇ ਦੀਆਂ ਅਸਲ ਸਮੱਸਿਆਵਾਂ ਦਾ ਹੱਲ ਕੱਢਿਆ ਜਾਂਦਾ | ਦੀਵਾਨ ਨੇ ਕਿਹਾ ਕਿ ਪੰਜਾਬ ਨੂੰ ਬਕਾਇਆ ਕੇਂਦਰੀ ਗ੍ਰਾਂਟਾਂ ਦੀ ਰਿਲੀਜ਼, ਸੰਘਰਸ਼ ਕਰ ਰਹੇ ਉਦਯੋਗਾਂ ਲਈ ਰਾਹਤ ਪੈਕੇਜ ਅਤੇ ਖੇਤੀਬਾੜੀ ਅਰਥ ਵਿਵਸਥਾ ਨੂੰ ਮੁੜ ਪੱਟੜੀ 'ਤੇ ਲਿਆਂਦੇ ਜਾਣ ਲਈ ਠੋਸ ਕਦਮਾਂ ਦੀ ਸਖ਼ਤ ਲੋੜ ਹੈ | ਉਨ੍ਹਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਐਨਡੀਏ ਸਰਕਾਰ ਅਹੰਕਾਰ ਵਿਚ ਆ ਕੇ ਕੇਂਦਰੀ ਗ੍ਰਾਂਟਾਂ, ਖ਼ਾਸ ਕਰਕੇ ਰੂਰਲ ਡਿਵੈਲਪਮੈਂਟ ਫੰਡ, ਨੂੰ ਰਿਲੀਜ਼ ਕਰਨ ਵਿੱਚ ਅਸਫਲ ਰਹੀ ਹੈ, ਜਿਹੜਾ ਪੰਜਾਬ ਦੀ ਖੇਤੀਬਾੜੀ ਅਤੇ ਪਿੰਡਾਂ ਦੀ ਅਰਥਵਿਵਸਥਾ ਲਈ ਜੀਵਨ ਰੇਖਾ ਹੈ | ਇਨ੍ਹਾਂ ਅਹਿਮ ਸਰੋਤਾਂ ਨੂੰ ਜਾਣ ਬੁੱਝ ਕੇ ਰੋਕਣਾ ਵਿਕਾਸ ਨੂੰ ਕਮਜ਼ੋਰ ਬਣਾਉਂਦਾ ਹੈ ਅਤੇ ਕੇਂਦਰ ਦੀ ਪੰਜਾਬ ਪ੍ਰਤੀ ਬੇਰੁਖੀ ਨੂੰ ਬੇਨਕਾਬ ਕਰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੇ ਢਿੱਲਮੱਠ ਦੇ ਰਵੱਈਏ ਕਾਰਨ ਨਹੀਂ ਬਣ ਸਕ ਰਿਹਾ ਮੈਡੀਕਲ ਕਾਲਜ-ਮੁਹੰਮਦ ਗੁਲਾਬ <br/> ਅਗਲੀ ਖ਼ਬਰ ਹਲਦੀ ਦੀ ਵਾਢੀ ਤੋਂ ਬਾਅਦ ਦੀ ਸੰਭਾਲ ਅਤੇ ਪ੍ਰੋਸੈਸਿੰਗ ਬਾਰੇ ਕਰਵਾਇਆ ਕੋਰਸ <br/>
Ad Position 24