ਲੁਧਿਆਣਾ, 22 ਫਰਵਰੀ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ ਦੇ ਨਗਰ ਸੁਧਾਰ ਟਰੱਸਟ ਅਧੀਨ ਆਉਂਦੇ ਇਲਾਕਿਆਂ ਵਿਚ ਸਫ਼ਾਈ ਪ੍ਰਬੰਧਾਂ ਦੀ ਪੋਲ ਉਸ ਵੇਲੇ ਖੁੱਲ੍ਹ ਗਈ, ਜਦੋਂ ਐਸ.ਬੀ.ਐਸ. ਨਗਰ ਸਥਿਤ ਹਾਊਸਫੈੱਡ ਫਲੈਟਸ (ਈ-ਬਲਾਕ) ਦੇ ਪਿਛਲੇ ਹਿੱਸੇ ਵਿਚ ਲੱਗੇ ਕੂੜੇ ਦੇ ਵੱਡੇ ਢੇਰਾਂ ਨੰੂ ਅੱਗ ਲਗਾਉਣ ਕਾਰਨ ਪੂਰਾ ਇਲਾਕਾ ਧੰੂਏਾ ਨਾਲ ਡੁੱਬ ਗਿਆ | ਘਟਨਾ ਨੇ ਟਰੱਸਟ ਦੇ ਸਫ਼ਾਈ ਪ੍ਰਬੰਧਾਂ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ | ਸਥਾਨਕ ਵਸਨੀਕਾਂ ਮੁਤਾਬਿਕ ਇੱਥੇ ਕਈ ਦਿਨਾਂ ਤੋਂ ਕੂੜਾ ਇਕੱਠਾ ਪਿਆ ਸੀ ਅਤੇ ਇਸ ਨੂੰ ਨਿਯਮਿਤ ਨਹੀਂ ਚੁੱਕਿਆ ਜਾ ਰਿਹਾ ਸੀ | ਬਦਬੂ ਅਤੇ ਗੰਦਗੀ ਕਾਰਨ ਲੋਕ ਪਹਿਲਾਂ ਹੀ ਪਰੇਸ਼ਾਨ ਸਨ, ਪਰ ਹਾਲਾਤ ਉਸ ਸਮੇਂ ਹੋਰ ਵੀ ਖਰਾਬ ਹੋ ਗਏ, ਜਦੋਂ ਕੂੜੇ ਨੰੂ ਅੱਗ ਲਗਾ ਦਿੱਤੀ ਗਈ | ਅੱਗ ਨਾਲ ਉਠਿਆ ਜ਼ਹਿਰੀਲਾ ਧੰੂਆਂ ਘਰਾਂ ਅੰਦਰ ਤੱਕ ਫੈਲ ਗਿਆ, ਜਿਸ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਨੰੂ ਸਾਹ ਲੈਣ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਇਲਾਕਾ ਨਿਵਾਸੀਆਂ ਨੇ ਦੋਸ਼ ਲਗਾਇਆ ਕਿ ਟਰੱਸਟ ਦੇ ਅਧਿਕਾਰੀਆਂ ਵਲੋਂ ਸਫ਼ਾਈ ਪ੍ਰਬੰਧਾਂ ਨੰੂ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ | ਕੂੜੇ ਦੀ ਉਚਿੱਤ ਨਿਕਾਸੀ ਕਰਨ ਦੀ ਬਜਾਏ ਉਸ ਨੰੂ ਅੱਗ ਲਗਾਉਣਾ ਵਾਤਾਵਰਨ ਨਿਯਮਾਂ ਦੀ ਉਲੰਘਣਾ ਹੈ ਅਤੇ ਇਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਦੇ ਬਰਾਬਰ ਹੈ | ਵਸਨੀਕਾਂ ਨੇ ਕਿਹਾ ਕਿ ਜੇ ਸਮੇਂ ਸਿਰ ਕੂੜਾ ਚੁੱਕਿਆ ਜਾਂਦਾ ਤਾਂ ਇਹ ਸਥਿਤੀ ਪੈਦਾ ਨਾ ਹੁੰਦੀ | ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਕੂੜੇ ਦੇ ਢੇਰ ਤੁਰੰਤ ਹਟਾਏ ਜਾਣ, ਜ਼ਿੰਮੇਵਾਰ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਭਵਿੱਖ ਵਿਚ ਅਜਿਹੀ ਲਾਪਰਵਾਹੀ ਨਾ ਦੁਹਰਾਈ ਜਾਵੇ | ਸਵਾਲ ਇਹ ਹੈ ਕਿ ਨਗਰ ਸੁਧਾਰ ਟਰੱਸਟ ਪ੍ਰਸ਼ਾਸਨ ਇਸ ਮਾਮਲੇ ਨੰੂ ਗੰਭੀਰਤਾ ਨਾਲ ਲੈਂਦਾ ਹੈ ਜਾਂ ਫਿਰ ਇਲਾਕਾ ਵਾਸੀਆਂ ਨੰੂ ਅਜੇ ਹੋਰ ਵੀ ਧੰੂਏਾ ਅਤੇ ਗੰਦਗੀ ਦਾ ਸਾਹਮਣਾ ਕਰਨਾ ਪਵੇਗਾ |
ਨਗਰ ਸੁਧਾਰ ਟਰੱਸਟ ਦੀ ਵੱਡੀ ਲਾਪਰਵਾਹੀ ਹਾਊਸਫੈੱਡ ਫਲੈਟਸ ਈ ਬਲਾਕ ਦੇ ਪਿਛਲੇ ਹਿੱਸੇ 'ਚ ਕੂੜੇ ਦੇ ਢੇਰਾਂ ਨੰੂ ਲਗਾਈ ਅੱਗ <br/>
ਅਜੀਤ ਡੈਸਕ
23-02-2026