28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਹੈਬੋਵਾਲ ਵਿਚ ਗੁੰਡਾਗਰਦੀ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਨੌਜਵਾਨ ਜ਼ਖਮੀ <br/>

Ad Position 21
No active advertisement
ਅਜੀਤ ਡੈਸਕ 23-02-2026
ਲੁਧਿਆਣਾ, 22 ਫਰਵਰੀ (ਆਹੂਜਾ)-ਸਥਾਨਕ ਹੈਬੋਵਾਲ ਵਿਚ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਵਲੋਂ ਗੁੰਡਾਗਰਦੀ ਕਰਦਿਆਂ ਇੱਕ ਨੌਜਵਾਨ 'ਤੇ ਹਮਲਾ ਕਰ ਦਿੱਤਾ, ਸਿੱਟੇ ਵਜੋਂ ਗੰਭੀਰ ਜ਼ਖਮੀ ਹੋ ਗਿਆ | ਪੁਲਿਸ ਵੱਲੋਂ ਇਸ ਸੰਬੰਧੀ ਬਿਕਰਮ ਸਿੰਘ ਵਾਸੀ ਸੰਤ ਵਿਹਾਰ ਹੈਬੋਵਾਲ ਕਲਾਂ ਦੀ ਸ਼ਿਕਾਇਤ 'ਤੇ ਕਰਨ ਢਿੱਡ, ਅਮਨ ਢਿੱਡ ਪੁੱਤਰ ਲੱਕੀ ਢਿੱਡ, ਰਾਜੂ, ਰੋਹਿਤ, ਵਿਜੇ ਅਤੇ ਰੋਹਣ ਖਿਲਾਫ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਹ ਹੈਬੋਵਾਲ ਦੀ ਮੁੱਖ ਸੜਕ 'ਤੇ ਜਾ ਰਿਹਾ ਸੀ ਕਿ ਉਕਤ ਕਥਿਤ ਦੋਸ਼ੀਆਂ ਨੇ ਉਸਨੂੰ ਰੋਕ ਲਿਆ ਤੇ ਉਸਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਦੋਸ਼ੀਆਂ ਵੱਲੋਂ ਉਸਦਾ ਮੋਬਾਇਲ ਤੇ ਹੋਰ ਸਮਾਨ ਖੋਹ ਲਿਆ ਤੇ ਫਰਾਰ ਹੋ ਗਏ | ਲਹੂ ਲੁਹਾਨ ਹੋਇਆ ਬਿਕਰਮ ਉਥੇ ਹੀ ਡਿਗ ਪਿਆ | ਗੰਭੀਰ ਹਾਲਤ ਵਿੱਚ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ | ਲੜਾਈ ਦਾ ਕਾਰਨ ਨਿੱਜੀ ਰੰਜਿਸ਼ ਦੱਸਿਆ ਜਾਂਦਾ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਥੇ: ਮਲਕਪੁਰ ਨੂੰ ਸਰਕਲ ਹੰਬੜਾਂ 'ਚੋਂ ਤਿੰਨ ਬਲਾਕ ਸੰਮਤੀ ਚੋਣਾਂ ਜਿੱਤਣ 'ਤੇ ਕੀਤਾ ਸ... ਅਗਲੀ ਖ਼ਬਰ ਨਾਜਾਇਜ਼ ਢੰਗ ਨਾਲ ਰੇਤ ਕੱਢਣ ਦੇ ਮਾਮਲੇ ਵਿਚ ਛੇ ਖ਼ਿਲਾਫ਼ ਕੇਸ ਦਰਜ <br/>
Ad Position 24