ਲੁਧਿਆਣਾ, 22 ਫਰਵਰੀ (ਭੁਪਿੰਦਰ ਸਿੰਘ ਬੈਂਸ)-ਭਾਜਪਾ ਦਿਹਾਤੀ ਵਲੋਂ ਪ੍ਰਧਾਨ ਗਗਨਦੀਪ ਸਿੰਘ ਸਨੀ ਕੈਂਥ ਦੀ ਅਗਵਾਈ ਹੇਠ ਪੰਡਿਤ ਦੀਨ ਦਿਆਲ ਉਪਾਧਿਆਇ ਨੰੂ ਸਮਰਪਿਤ ਸਿਖਲਾਈ ਮਹਾ ਅਭਿਆਨ ਤਹਿਤ ਮੀਟਿੰਗ ਕੀਤੀ ਗਈ, ਜਿਸ ਵਿਚ ਅਹੁਦੇਦਾਰਾਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਇਸ ਮੌਕੇ ਸੂਬਾ ਸੰਗਠਨ ਮੰਤਰੀ ਸ਼੍ਰੀ ਨਿਵਾਸਲੂ, ਸਿਖਲਾਈ ਮਹਾ ਅਭਿਆਨ ਦੇ ਇੰਚਾਰਜ ਮਨਜੀਤ ਸਿੰਘ ਰਾਏ, ਜ਼ੋਨਲ ਪ੍ਰਭਾਰੀ ਪਰਮਿੰਦਰ ਸਿੰਘ ਬਰਾੜ, ਸੁਸ਼ੀਲ ਰਾਣਾ, ਪੁਸ਼ਪਿੰਦਰ ਸਿੰਗਲ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਉਨ੍ਹਾਂ ਨੇ ਅਭਿਆਨ ਦੇ ਉਦੇਸ਼ਾਂ ਅਤੇ ਕਾਰਜ ਯੋਜਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ | ਆਗੂਆਂ ਨੇ ਕਿਹਾ ਕਿ ਸਿਖਲਾਈ ਮਹਾ ਅਭਿਆਨ ਦਾ ਮਕਸਦ ਸੰਗਠਨ ਨੰੂ ਵਿਚਾਰਧਾਰਕ ਤੌਰ 'ਤੇ ਮਜ਼ਬੂਤ ਕਰਨਾ ਹੈ | ਉਨ੍ਹਾਂ ਵਰਕਰਾਂ ਨੰੂ ਅਪੀਲ ਕੀਤੀ ਕਿ ਅਭਿਆਨ ਨੰੂ ਘਰ-ਘਰ ਤੱਕ ਪਹੰੁਚਾਇਆ ਜਾਵੇ ਅਤੇ ਲੋਕਾਂ ਨੰੂ ਇਸ ਨਾਲ ਜੋੜਿਆ ਜਾਵੇ | ਮੀਟਿੰਗ ਦੌਰਾਨ ਆਉਣ ਵਾਲੀਆਂ ਰਣਨੀਤੀ ਤਿਆਰ ਕੀਤੀ ਗਈ ਅਤੇ ਸੰਗਠਨ ਮਜ਼ਬੂਤੀ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੰਕਲਪ ਵੀ ਲਿਆ ਗਿਆ |