28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

22ਵਾਂ ਅੰਮਿ੍ਤ ਸਾਗਰ ਸ਼ੁਕਰਨਾ ਸਮਾਗਮ ਜੈਕਾਰਿਆਂ ਦੀ ਗੂੰਜ 'ਚ ਹੋਇਆ ਸਮਾਪਤ <br/>

Ad Position 21
No active advertisement
ਸਮਾਗਮ ਦੌਰਾਨ ਸੰਤ ਬਾਬਾ ਅਮੀਰ ਸਿੰਘ, ਭਾਈ ਮੇਜਰ ਸਿੰਘ ਖਾਲਸਾ ਨੂੰ ਸਨਮਾਨਿਤ ਕਰਨ ਸਮੇਂ ਪ੍ਰਧਾਨ ਇੰਦਰਜੀਤ ਸਿੰਘ ਮੱਕੜ, ਮਾਤਾ ਵਿਪਨਪ੍ਰੀਤ ਕੌਰ, ਬਲਬੀਰ ਸਿੰਘ ਭਾਟੀਆ, ਕਰਨਪ੍ਰੀਤ ਸਿੰਘ ਭਾਟੀਆ, ਬਲਜੀਤ ਸਿੰਘ ਬੀਤਾ ਅਤੇ ਹੋਰ | ਤਸਵੀਰ-ਸੇਵਕ ਸਿੰਘ <br/> 23-02-2026
ਲੁਧਿਆਣਾ, 22 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਗੁਰਬਾਣੀ ਕੀਰਤਨ ਦੇ ਪ੍ਰਚਾਰ ਤੇ ਪ੍ਰਸਾਰ ਕਾਰਜਾਂ ਵਿਚ ਪਿਛਲੇ 35 ਸਾਲਾਂ ਤੋ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੀ ਕੰਪਨੀ ਅੰਮਿ੍ਤ ਸਾਗਰ ਦੇ ਪਰਿਵਾਰ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲਟਾਊਨ ਐਕਸਟੈਨਸ਼ਨ ਲੁਧਿਆਣਾ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਦੋ ਰੋਜ਼ਾ 22ਵੇਂ ਅੰਮਿ੍ਤ ਸਾਗਰ ਸ਼ੁਕਰਨਾ ਸਮਾਗਮ ਦੀ ਸਮਾਪਤੀ ਬੀਤੀ ਦੇਰ ਰਾਤ ਜੈਕਾਰਿਆਂ ਦੀ ਗੂੰਜ ਵਿਚ ਹੋਈ | ਇਸ ਦੌਰਾਨ ਕਰਵਾਏ ਸ਼ੁਕਰਾਨਾ ਸਮਾਗਮ ਅੰਦਰ ਵੱਡੀ ਗਿਣਤੀ ਵਿਚ ਇੱਕਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਜਵੱਦੀ ਟਕਸਾਲ ਦੇ ਮੁੱਖੀ ਸੰਤ ਬਾਬਾ ਅਮੀਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ ਵਲੋਂ ਬਖਸ਼ੀ ਗਈ ਗੁਰਬਾਣੀ ਕੀਰਤਨ ਦੀ ਕਲਾ ਤਿੰਨ ਚੀਜਾਂ ਫਲਸਫਾ, ਕਾਵਿ-ਰਚਨਾ ਅਤੇ ਸੰਗੀਤ ਦਾ ਅਨੋਖਾ ਸੁਮੇਲ ਹੈ | ਇਸ ਤੋਂ ਪਹਿਲਾਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅੰਮਿ੍ਤ ਸਾਗਰ ਪਰਿਵਾਰ ਵਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਆਯੋਜਿਤ ਕੀਤੇ ਗਏ 22ਵੇਂ ਅੰਮਿ੍ਤ ਸਾਗਰ ਸ਼ੁਕਰਨਾ ਸਮਾਗਮ ਦੇ ਦੂਜੇ ਦਿਨ ਦੇ ਸਮਾਗਮ ਅੰਦਰ ਪੰਥ ਦੇ ਪ੍ਰਸਿੱਧ ਪ੍ਰਚਾਰਕ ਤੇ ਰਾਗੀ ਸਿੰਘਾਂ ਨੇ ਸੰਗਤ ਨੂੰ ਕੀਰਤਨ ਨਾਲ ਨਿਹਾਲ ਕੀਤਾ | ਇਸ ਦੌਰਾਨ ਅੰਮਿ੍ਤ ਸਾਗਰ ਕੰਪਨੀ ਦੇ ਪ੍ਰਮੁੱਖ ਸ. ਬਲਬੀਰ ਸਿੰਘਭਾਟੀਆ, ਸ.ਕਰਨਪ੍ਰੀਤ ਸਿੰਘ ਭਾਟੀਆ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਇੰਦਰਜੀਤ ਸਿੰਘ ਮੱਕੜ, ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਮੇਜਰ ਸਿੰਘ ਖਾਲਸਾ, ਬਲਜੀਤ ਸਿੰਘ ਬੀਤਾ ਜੱਥੇਬੰਧਕ ਸਕੱਤਰ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ, ਮਾਤਾ ਵਿਪਨਪ੍ਰੀਤ ਕੌਰ, ਸ. ਮਨਿੰਦਰ ਸਿੰਘ ਆਹੂਜਾ ਰਣਜੀਤ ਸਿੰਘ ਖਾਲਸਾ ਸਮੇਤ ਕਈ ਹੋਰ ਪ੍ਰਮੁੱਖ ਸਖਸ਼ੀਅਤਾਂ ਨੇ ਸਾਂਝੇ ਰੂਪ ਵਿਚ ਅੰਮਿ੍ਤ ਸਾਗਰ ਸ਼ੁਕਰਾਨਾ ਸਮਾਗਮ ਅੰਦਰ ਵਿਸ਼ੇਸ਼ ਤੌਰ 'ਤੇ ਆਪਣੀਆਂ ਹਾਜ਼ਰੀਆਂ ਭਰਨ ਲਈ ਪੁੱਜੇ ਸਮੂਹ ਕੀਰਤਨੀ ਜੱਥਿਆਂ ਦੇ ਮੈਬਰਾਂ ਨੂੰ ਸਨਮਾਨ ਚਿੰਨ੍ਹ ਤੇ ਸਿਰਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ, |ਇਸ ਦੌਰਾਨ ਸਮੁੱਚੇ ਦੋ ਰੋਜ਼ਾ ਚੱਲੇ 22ਵੇਂ ਅੰਮਿ੍ਤ ਸਾਗਰ ਸ਼ੁਕਰਾਨਾ ਸਮਾਗਮ ਅੰਦਰ ਸਟੇਜ ਸਕੱਤਰ ਦੀ ਭੂਮਿਕਾ ਸ. ਮਨਿੰਦਰ ਸਿੰਘ ਆਹੂਜਾ ਨੇ ਬੜੀ ਬਾਖੂਬੀ ਨਾਲ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਵਿਖੇ ਸਾਕਾ ਨਨਕਾਣਾ ਸਾਹਿਬ ਅਤੇ ਜੈਤੋ ਦੇ ਮੋਰਚੇ ਨੂੰ ਸਮਰਪਿਤ...
Ad Position 24