29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦਾਦ ਵਿਖੇ ਸਾਲਾਨਾ ਖੇਡ ਦਿਵਸ ਮਨਾਇਆ <br/>

Ad Position 21
No active advertisement
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦਾਦ ਵਿਖੇ ਹੋਏ ਸਾਲਾਨਾ ਖੇਡ ਦਿਵਸ ਮੌਕੇ ਦੌੜਾਂ ਵਿਚ ਭਾਗ ਲੈ ਰਹੇ ਵਿਦਿਆਰਥੀ | ਤਸਵੀਰ-ਮਨਜੀਤ ਸਿੰਘ ਦੁੱਗਰੀ <br/> 23-02-2026
ਫੁੱਲਾਂਵਾਲ, 22 ਫਰਵਰੀ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਪਿੰਡ ਦਾਦ ਦੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਵਿਖੇ ਸਾਲਾਨਾ ਖੇਡ ਦਿਵਸ ਮਨਾਇਆ ਗਿਆ, ਜਿਸ ਦੀ ਸ਼ੁਰੂਆਤ ਸਕੂਲ ਦੇ ਡਾਇਰੈਕਟਰ ਨਵਜੋਤ ਸਿੰਘ ਮੱਕੜ ਅਤੇ ਪਿ੍ੰਸੀਪਲ ਰੁਪਿੰਦਰ ਕੌਰ ਦੁਆਰਾ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ, ਜਿਸ ਉਪਰੰਤ ਵਿਦਿਆਰਥੀਆਂ ਨੇ ਬਿਨਾਂ ਪੱਖਪਾਤ ਤੋਂ ਖੇਡ ਭਾਵਨਾ ਨਾਲ ਖੇਡਣ ਲਈ ਪ੍ਰਣ ਲਿਆ ਅਤੇ ਮਾਰਚ ਪਾਸਟ ਕੀਤਾ ਗਿਆ | ਇਸ ਦਿਨ ਹੋਏ ਕਈ ਖੇਡ ਮੁਕਾਬਲੇ, ਜਿਨ੍ਹਾਂ ਵਿਚ 100 ਮੀਟਰ, 200 ਮੀਟਰ ਦੌੜ, ਡੱਡੂ ਦੌੜ, ਤਿੰਨ ਪੈਰਾਂ ਦੀ ਦੌੜ, ਬੋਰੀ ਦੌੜ, ਨਿੰਬੂ ਚਮਚ ਦੌੜ ਅਤੇ ਹੋਰ ਬਹੁਤ ਸਾਰੇ ਸਾਰੀਆਂ ਖੇਡਾਂ ਖਿੱਚ ਦਾ ਕੇਂਦਰ ਰਹੀਆਂ | ਖੇਡਾਂ ਵਿਚ ਪਹਿਲਾ, ਦੂਜਾ, ਤੀਜਾ ਦਰਜਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਡਾਇਰੈਕਟਰ ਅਤੇ ਪਿ੍ੰਸੀਪਲ ਵਲੋਂ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਗਲਾਡਾ ਵਲੋਂ ਗ੍ਰੀਨ ਐਵੇਨਿਊ ਕਾਲੋਨੀ 'ਚ ਸੜਕ ਮੁਰੰਮਤ ਦੀ ਸ਼ੁਰੂਆਤ <br/> ਅਗਲੀ ਖ਼ਬਰ 'ਆਪ' ਸਰਕਾਰ 'ਚ ਭਿ੍ਸ਼ਟਾਚਾਰ ਦਾ ਬੋਲਬਾਲਾ-ਬੈਂਸ ਕੁਰੱਪਸ਼ਨ ਤੋਂ ਦੁਖੀ ਲੋਕਾਂ ਨੇ ਬੈਂਸ ਨੂੰ ਦੱਸੀਆਂ ਆਪਣੀਆਂ ਮੁਸ਼ਕ...
Ad Position 24