21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਗਲਾਡਾ ਵਲੋਂ ਡਿਫਾਲਟਰ ਕਾਲੋਨਾਈਜ਼ਰਾਂ ਵਿਰੁੱਧ ਸਖ਼ਤ ਕਾਰਵਾਈ ਸ਼ੁਰੂ

Ad Position 21
No active advertisement
ਅਜੀਤ ਡੈਸਕ 24-02-2026
ਲੁਧਿਆਣਾ, 23 ਫਰਵਰੀ (ਜਸਵਿੰਦਰ ਸਿੰਘ)-ਗਲਾਡਾ ਨੇ ਡਿਫਾਲਟਰ ਕਾਲੋਨਾਈਜ਼ਰਾਂ ਵਿਰੁੱਧ ਸਖ਼ਤ ਕਾਰਵਾਈ ਦੇ ਨਾਲ-ਨਾਲ 'ਖ਼ਰੀਦਦਾਰ ਬਣੋ ਜਾਗਰੂਕਤਾ ਮੁਹਿੰਮ' ਸ਼ੁਰੂ ਕੀਤੀ ਹੈ¢ ਗਲਾਡਾ ਨੇ ਪਿਛਲੇ ਛੇ ਮਹੀਨਿਆਂ ਦÏਰਾਨ ਮੁਹਿੰਮ ਮੋਡ ਰਾਹੀਂ ਡਿਫਾਲਟਰ ਕਾਲੋਨਾਈਜ਼ਰਾਂ ਤੋਂ ਲਗਭਗ 52 ਕਰੋੜ ਰੁਪਏ ਦੀ ਵਸੂਲੀ ਕੀਤੀ ਹੈ | ਗਲਾਡਾ ਨੇ ਪਾਪਰਾ ਐਕਟ ਦੇ ਉਪਬੰਧਾਂ ਅਤੇ ਪੰਜਾਬ ਸਰਕਾਰ ਦੇ ਲਾਗੂ ਨਿਯਮਾਂ/ਨੀਤੀਆਂ ਦੇ ਅਨੁਸਾਰ ਬਕਾਏ ਦੀ ਵਸੂਲੀ ਲਈ ਡਿਫਾਲਟਰ ਪ੍ਰਮੋਟਰਾਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਨ੍ਹਾਂ ਕਾਰਵਾਈਆਂ ਦੇ ਤਹਿਤ, ਗਲਾਡਾ ਦੀਆਂ ਜਾਇਦਾਦਾਂ 'ਤੇ ਉਨ੍ਹਾਂ ਦੇ ਹੱਕ ਵਿਚ ਹੱਕਦਾਰ ਨੂੰ ਨਿਸ਼ਾਨ ਬੱਧ ਕਰਨ ਅਤੇ ਚੱਲ ਅਤੇ ਅਚੱਲ ਜਾਇਦਾਦਾਂ ਦੀ ਕੁਰਕੀ/ਜ਼ਬਤ ਕਰਨ ਦੀ ਕਾਰਵਾਈ ਕੀਤੀ ਜਾਵੇਗੀ¢ ਇਸ ਤੋਂ ਇਲਾਵਾ ਬਕਾਏ ਅਤੇ ਰਜਿਸਟ੍ਰੇਸ਼ਨਾਂ 'ਤੇ ਪਾਬੰਦੀਆਂ ਨੂੰ ਦਰਸਾਉਂਦੇ ਜਨਤਕ ਨੋਟਿਸ ਬੋਰਡ ਸਬੰਧਿਤ ਕਾਲੋਨੀਆਂ ਦੇ ਬਾਹਰ ਅਤੇ ਗਲਾਡਾ ਦਫ਼ਤਰ ਵਿਖੇ ਪ੍ਰਦਰਸ਼ਿਤ ਕੀਤੇ ਜਾਣਗੇ | ਡਿਫਾਲਟਰ ਪਰਮੋਟਰਾਂ ਦੀਆਂ ਕਾਲੋਨੀਆਂ ਦੇ ਸੰਬੰਧ ਵਿਚ ਰਜਿਸਟ੍ਰੇਸ਼ਨਾਂ/ਪਾਵਰ ਆਫ਼ ਅਟਾਰਨੀ ਪਹਿਲਾਂ ਹੀ ਸੀਮਤ ਕਰ ਦਿੱਤੀਆਂ ਗਈਆਂ ਹਨ | ਇਸ ਤੋਂ ਇਲਾਵਾ ਕਾਨੂੰਨ ਦੇ ਸੰਬੰਧਿਤ ਉਪਬੰਧਾਂ ਅਧੀਨ ਜ਼ਮੀਨੀ ਮਾਲੀਏ ਦੇ ਬਕਾਏ ਦੀ ਵਸੂਲੀ ਲਈ ਡਿਪਟੀ ਕਮਿਸ਼ਨਰ, ਲੁਧਿਆਣਾ ਰਾਹੀਂ ਰਿਕਵਰੀ ਲਈ ਕਾਰਵਾਈ ਸ਼ੁਰੂ ਕੀਤੀ ਗਈ ਹੈ, ਜੋ ਕਲੋਨਾਈਜ਼ਰ ਆਪਣੀਆਂ ਸਬੰਧਿਤ ਕਾਲੋਨੀਆਂ ਵਿਰੁੱਧ ਬਕਾਇਆ ਜਮਾਂ ਕਰਵਾਉਣ ਦੇ ਇੱਛੁਕ ਹਨ, ਉਹ ਇਸ ਦਫ਼ਤਰ ਨਾਲ ਤਾਲਮੇਲ ਕਰ ਸਕਦੇ ਹਨ ਅਤੇ ਜਲਦੀ ਤੋਂ ਜਲਦੀ ਬਕਾਇਆ ਰਕਮ ਜਮਾਂ ਕਰਵਾ ਸਕਦੇ ਹਨ¢ ਅਜਿਹਾ ਨਾ ਕਰਨ ਦੀ ਸੂਰਤ ਵਿਚ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ, 1995 (ਸਮੇਂ-ਸਮੇਂ 'ਤੇ ਸੋਧੇ ਗਏ ਅਨੁਸਾਰ) ਦੇ ਸੰਬੰਧਿਤ ਉਪਬੰਧਾਂ ਅਧੀਨ ਡਿਫਾਲਟਰ ਕਾਲੋਨਾਈਜ਼ਰਾਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਜਿਸ ਵਿਚ ਕਾਨੂੰਨ ਅਨੁਸਾਰ ਅਪਰਾਧਿਕ ਕਾਰਵਾਈ/ਐਫ.ਆਈ.ਆਰ. ਕਰਨਾ ਸ਼ਾਮਲ ਹੈ¢ ਗਲਾਡਾ ਵਲੋਂ ਸੂਚਿਤ ਕੀਤਾ ਗਿਆ ਕਿ ਲੋਕ ਡਿਫਾਲਟਰ ਕਾਲੋਨੀਆਂ ਵਿਚ ਕਿਸੇ ਵੀ ਪਲਾਟ/ਜਾਇਦਾਦ ਨੂੰ ਖ਼ਰੀਦਣ, ਵੇਚਣ ਜਾਂ ਕਿਸੇ ਵੀ ਲੈਣ-ਦੇਣ ਵਿਚ ਦਾਖਲ ਹੋਣ ਤੋਂ ਪਹਿਲਾਂ ਉਚਿੱਤ ਸਾਵਧਾਨੀ ਵਰਤਣ¢ ਗਲਾਡਾ ਅਜਿਹੇ ਲੈਣ-ਦੇਣ ਤੋਂ ਹੋਣ ਵਾਲੇ ਕਿਸੇ ਵੀ ਵਿੱਤੀ ਨੁਕਸਾਨ ਜਾਂ ਨਤੀਜਿਆਂ ਲਈ ਜ਼ਿੰਮੇਵਾਰ ਨਹੀਂ ਹੋਵੇਗਾ¢

Ad Position 22
No active advertisement
ਪਿਛਲੀ ਖ਼ਬਰ ਸੂਬਾ ਵਾਸੀ ਪੰਜਾਬ ਵਿਚ ਅਕਾਲੀ ਸਰਕਾਰ ਲਿਆਉਣ ਲਈ ਉਤਾਵਲੇ-ਸੁਖਬੀਰ ਸਿੰਘ ਬਾਦਲ <br/> ਅਗਲੀ ਖ਼ਬਰ ਮਿ੍ਤਕ ਕੁੱਤਿਆਂ ਦੀਆਂ ਭਾਰੀ ਮਾਤਰਾ ਵਿਚ ਖੱਲਾਂ ਬਰਾਮਦ <br/>
Ad Position 24