22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸੈਕ੍ਰੇਡ ਹਾਰਟ ਕਾਨਵੈਂਟ ਸਕੂਲ ਚ ਆਈ. ਐਸ. ਸੀ. ਕੈਮਿਸਟਰੀ ਪ੍ਰੀਖਿਆ ਸੁਚੱਜੇ ਢੰਗ ਨਾਲ ਸੰਪੰਨ <br/>

Ad Position 21
No active advertisement
ਕੈਮਿਸਟਰੀ ਪ੍ਰੀਖਿਆ ਦੇ ਹੋਏ ਪੇਪਰ ਸੰਬੰਧੀ ਆਪਣੇ ਅਧਿਆਪਕ ਨਾਲ ਜਾਣਕਾਰੀ ਸਾਂਝਾ ਕਰਦੇ ਹੋਏ ਸੈਕ੍ਰੇਡ ਹਾਰਟ ਸਕੂਲ ਦੇ ਵਿਦਿਆਰਥੀ | ਤਸਵੀਰ-ਸੇਵਕ ਸਿੰਘ <br/> 24-02-2026
ਲੁਧਿਆਣਾ, 23 ਫਰਵਰੀ (ਭੁਪਿੰਦਰ ਸਿੰਘ ਬੈਂਸ)-ਸੈਕ੍ਰੇਡ ਕਾਨਵੈਂਟ ਸਕੂਲ, ਸੈਕਟਰ 39 ਵਿਚ ਕਲਾਸ ਬਾਰ੍ਹਵੀਂ (ਮੈਡੀਕਲ ਤੇ ਨਾਲ ਮੈਡੀਕਲ) ਦੀ ਆਈ.ਐਸ.ਸੀ.ਕੈਮਿਸਟਰੀ ਪ੍ਰੀਖਿਆ ਸ਼ਾਂਤੀਪੂਰਵਕ ਅਤੇ ਸੁਚਾਰੂ ਢੰਗ ਨਾਲ ਕਰਵਾਈ ਗਈ | ਪ੍ਰੀਖਿਆ ਦਾ ਆਯੋਜਨ ਅਨੁਸ਼ਾਸਨ ਨਾਲ ਕੀਤਾ ਗਿਆ | ਵਿਦਿਆਰਥੀਆਂ ਨੇ ਪ੍ਰਸ਼ਨ ਪੱਤਰ ਨੰੂ ਸਿਲੇਬਸ ਅਨੁਸਾਰ ਅਤੇ ਸੰਤੁਲਿਤ ਕਰਾਰ ਦਿੱਤਾ | ਉਨ੍ਹਾਂ ਦੇ ਅਨੁਸਾਰ ਪੇਪਰ ਵਿਚ ਜਾਣਕਾਰੀ ਆਧਾਰਿਤ, ਸੰਕਲਪਾਤਮਿਕ ਅਤੇ ਵਿਸ਼ਲੇਸ਼ਣਾਤਮਿਕ ਪ੍ਰਸ਼ਨਾਂ ਦਾ ਚੰਗਾ ਮਿਲਾਪ ਸੀ | ਕੈਮਿਸਟਰੀ ਅਧਿਆਪਕਾ ਅਤੱੁਲਾ ਨੇ ਵੀ ਪੇਪਰ ਦੇ ਮਿਆਰ 'ਤੇ ਸੰਤੁਸ਼ਟੀ ਜਤਾਈ | ਸਕੂਲ ਦੀ ਪਿ੍ੰਸੀਪਲ ਰਿਵਰੈਂਡ ਸਿਸਟਰ ਕਰਿਸਪਿਨ ਮਾਰੀਆ ਨੇ ਪ੍ਰੀਖਿਆ ਦੇ ਸੁਚੱਜੇ ਆਯੋਜਨ ਦੀ ਸਰਾਹਨਾ ਕਰਦੇ ਹੋਏ ਵਿਦਿਆਰਥੀਆਂ ਨੰੂ ਸ਼ੁੱਭਕਾਮਨਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਅਮੀਰ ਸਿੰਘ ਵਲੋਂ ਤਿੰਨ ਦਿਨਾਂ ਵਿਸ਼ਵ ਪੰਜਾਬੀ ਕਾਨਫਰੰਸ ਦੀ ਸਫਲ ਸਮਾਪਤੀ ਉਪਰੰਤ ਕੀਤਾ ਧੰਨਵਾਦ <br/> ਅਗਲੀ ਖ਼ਬਰ ਪੀ. ਏ. ਯੂ. ਵਿਚ ਡਾ. ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਫੁੱਲਾਂ ਦਾ ਸਾਲਾਨਾ ਸ਼ੋਅ 26-27 ਨੂੰ <br/>
Ad Position 24