22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪੀ. ਏ. ਯੂ. ਵਿਚ ਡਾ. ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਫੁੱਲਾਂ ਦਾ ਸਾਲਾਨਾ ਸ਼ੋਅ 26-27 ਨੂੰ <br/>

Ad Position 21
No active advertisement
ਅਜੀਤ ਡੈਸਕ 24-02-2026
ਲੁਧਿਆਣਾ, 23 ਫਰਵਰੀ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਵਲੋਂ ਅਸਟੇਟ ਆਰਗਨਾਈਜ਼ੇਸ਼ਨ ਦੇ ਸਹਿਯੋਗ ਨਾਲ ਸਾਬਕਾ ਵਾਈਸ ਚਾਂਸਲਰ ਡਾ. ਮਹਿੰਦਰ ਸਿੰਘ ਰੰਧਾਵਾ ਦੀ ਯਾਦ ਵਿਚ ਸਾਲਾਨਾ ਫਲਾਵਰ ਸ਼ੋਅ 26-27 ਫਰਵਰੀ ਦਿਨ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਸ਼ੋਅ ਦੌਰਾਨ ਤਾਜ਼ੇ ਅਤੇ ਸੁੱਕੇ ਫਲਾਂ ਦੀ ਵਿਉਂਤਬੰਦੀ ਬਾਰੇ 10 ਵਰਗਾਂ ਵਿਚ ਮੁਕਾਬਲੇ ਵੀ ਕਰਵਾਏ ਜਾਣਗੇ | ਇਸ ਮੁਕਾਬਲੇ ਵਿਚ ਫੁੱਲ ਪ੍ਰੇਮੀ, ਨਿੱਜੀ ਵਿਅਕਤੀ, ਪੇਸ਼ੇਵਰ ਫੁੱਲ ਉਤਪਾਦਕਾਂ ਤੋਂ ਇਲਾਵਾ ਨਿੱਜੀ ਅਤੇ ਸਰਕਾਰੀ ਜਾਂ ਅਰਧ ਸਰਕਾਰੀ ਸੰਸਥਾਵਾਂ ਦੇ ਨਾਲ-ਨਾਲ ਨਰਸਰੀਆਂ ਵੀ ਭਾਗ ਲੈ ਸਕਣਗੀਆਂ | ਦੋਵੇਂ ਦਿਨ ਇਹ ਸ਼ੋਅ ਆਮ ਲੋਕਾਂ ਲਈ ਖੁੱਲ੍ਹਾ ਰਹੇਗਾ | 26 ਫਰਵਰੀ ਨੂੰ ਇਸ ਸ਼ੋਅ ਦਾ ਉਦਘਾਟਨ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਆਪਣੇ ਕਰ-ਕਮਲਾਂ ਨਾਲ ਕਰਨਗੇ | ਡਾ. ਪਰਮਿੰਦਰ ਸਿੰਘ ਨੇ ਫੁੱਲ ਪ੍ਰੇਮੀਆਂ ਨੂੰ ਦੋਵੇਂ ਦਿਨ ਇਸ ਸ਼ੋਅ ਵਿਚ ਭਾਗ ਲੈਣ ਲਈ ਸੱਦਾ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਸੈਕ੍ਰੇਡ ਹਾਰਟ ਕਾਨਵੈਂਟ ਸਕੂਲ ਚ ਆਈ. ਐਸ. ਸੀ. ਕੈਮਿਸਟਰੀ ਪ੍ਰੀਖਿਆ ਸੁਚੱਜੇ ਢੰਗ ਨਾਲ ਸੰਪੰਨ <br/> ਅਗਲੀ ਖ਼ਬਰ ਜੀ. ਐਨ. ਈ. ਕਾਲਜ ਦੀ 65ਵੀਂ ਸਾਲਾਨਾ ਅਥਲੈਟਿਕ ਮੀਟ ਮਿੱਠੀਆਂ ਯਾਦਾਂ ਛੱਡਦੀ ਹੋਈ ਸਮਾਪਤ <br/>
Ad Position 24