ਲੁਧਿਆਂਣਾ, 24 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲਾ ਗਰਾਊਾਡ ਵਿਚ ਚੱਲ ਰਹੇ ਫੋਮਰਾਹ ਸਵਦੇਸ਼ੀ ਟਰੇਡ ਐਕਸਪੋ2026 ਦੇ ਚÏਥੇ ਦਿਨ ਬੰਧੂ ਹੈਲਪਿੰਗ ਹੈਂਡ ਦੀ ਡਾਇਰੈਕਟਰ ਸ਼੍ਰੀਮਤੀ ਸਮਰੱਥਾ ਕÏਰ ਵਲੋਂ ਲਗਭਗ 100 ਸੰਸਥਾਵਾਂ ਨੂੰ ਸਮਾਜਿਕ ਖੇਤਰ ਵਿਚ ਉਨ੍ਹਾਂ ਦੇ ਯੋਗਦਾਨ ਲਈ ਸਮਾਜ ਦੇ 'ਨਾਇਕ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ | ਇਸ ਮÏਕੇ ਸਵਦੇਸ਼ੀ ਜਾਗਰਣ ਮੰਚ ਦੇ ਰਾਸ਼ਟਰੀ ਸਹਿ-ਸੰਯੋਜਕ ਸਤੀਸ਼ ਸ਼ਰਮਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮਿ੍ਤਾ ਵੜਿੰਗ, ਵਿਧਾਇਕ ਅਸ਼ੋਕ ਕੁਮਾਰ ਪੱਪੀ ਅਤੇ ਭਾਜਪਾ ਦੇ ਪ੍ਰਧਾਨ ਰਜਨੀਸ਼ ਧੀਮਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸੰਬੰਧਿਤ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੂੰ ਐਵਾਰਡ ਭੇਟ ਕੀਤੇ | ਅੰਮਿ੍ਤਾ ਵੜਿੰਗ ਨੇ ਇਸ ਮÏਕੇ ਸਵਦੇਸ਼ੀ ਉਤਪਾਦ ਅਪਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਭਾਰਤੀ ਉਤਪਾਦ ਵਿਦੇਸ਼ੀ ਉਤਪਾਦਾਂ ਨਾਲੋਂ ਤਕਨਾਲੋਜੀ ਅਤੇ ਕੀਮਤ ਦੋਵੇਂ ਪੱਖੋਂ ਬਿਹਤਰ ਹਨ¢ ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਸਾਨੂੰ ਸਵਦੇਸ਼ ਵਿਚ ਬਣੀਆਂ ਵਸਤੂਆਂ ਦੀ ਖ਼ਰੀਦ ਨੂੰ ਤਰਜੀਹ ਦੇਣੀ ਚਾਹੀਦੀ ਹੈ¢ ਬੰਧੂ ਹੈਲਪਿੰਗ ਹੈਂਡ ਦੀ ਡਾਇਰੈਕਟਰ ਸ਼੍ਰੀਮਤੀ ਸਮਰੱਥਾ ਕÏਰ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਸਵਦੇਸ਼ੀ ਮੇਲੇ ਦੇ ਆਯੋਜਨ ਨਾਲ ਹਜ਼ਾਰਾਂ ਲੋਕਾਂ ਨੇ ਭਾਰਤ ਵਿਚ ਬਣੀਆਂ ਵਸਤੂਆਂ ਦੀ ਵਰਤੋਂ ਕਰਨ ਦਾ ਸੰਕਲਪ ਲਿਆ ਹੈ¢ ਉਨ੍ਹਾਂ ਨੇ ਦੱਸਿਆ ਕਿ 9 ਦਿਨਾਂ ਦੇ ਇਸ ਮੇਲੇ ਵਿਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਵਿਕਰੇਤਿਆਂ ਦੇ ਸਟਾਲਾਂ 'ਤੇ ਸੈਂਕੜੇ ਲੋਕਾਂ ਨੇ ਸਵਦੇਸ਼ੀ ਉਤਪਾਦਾਂ ਦੀ ਖ਼ਰੀਦਦਾਰੀ ਕੀਤੀ¢ ਸਵਦੇਸ਼ੀ ਜਾਗਰਣ ਮੰਚ ਦੇ ਰਾਸ਼ਟਰੀ ਸਹਿ-ਸੰਯੋਜਕ ਸਤੀਸ਼ ਸ਼ਰਮਾ ਨੇ ਕਿਹਾ ਕਿ ਆਤਮਨਿਰਭਰ ਭਾਰਤ ਦੀ ਨਿਰਮਾਣ ਯਾਤਰਾ ਵਿਚ ਸਵਦੇਸ਼ੀ ਉਤਪਾਦਾਂ ਦੀ ਵਰਤੋਂ ਬਹੁਤ ਜ਼ਰੂਰੀ ਹੈ ਅਤੇ ਸਾਨੂੰ ਵਿਦੇਸ਼ੀ ਵਸਤੂਆਂ ਦਾ ਬਹਿਸ਼ਕਾਰ ਕਰਨਾ ਚਾਹੀਦਾ ਹੈ¢ ਮੇਲੇ ਦੇ ਮੁੱਖ ਦਰਵਾਜ਼ੇ 'ਤੇ ਹਰਿਆਣਾ ਦੇ ਪਲਵਲ ਤੋਂ ਆਈ ਬੰਚਾਰੀ ਨਗਾੜਾ ਪਾਰਟੀ ਵਲੋਂ ਪੰਜਾਬ ਭਰ ਤੋਂ ਪਹੁੰਚੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ¢ ਮੇਲੇ ਵਿਚ ਲੱਗੇ ਸਟਾਲਾਂ 'ਤੇ ਸ਼ੁੱਧ ਭਾਰਤੀ ਧਾਗੇ ਨਾਲ ਬਣੇ ਰੈਡੀਮੇਡ ਅਤੇ ਬਿਨਾ ਸਿਲੇ ਕੱਪੜੇ, ਰਾਜਸਥਾਨ ਦੇ ਅਚਾਰ ਅਤੇ ਚਟਣੀਆਂ, ਗੁਜਰਾਤ ਦਾ ਫਾਫ਼ੜਾ ਅਤੇ ਪਰੰਪਰਾਗਤ ਭਾਰਤੀ ਮਿੱਟੀ ਦੇ ਬਰਤਨ ਲੋਕਾਂ ਦੀ ਖ਼ਾਸ ਪਸੰਦ ਬਣੇ | ਕਰਨਾਟਕਾ ਤੋਂ ਆਏ ਆਯੁਰਵੈਦਿਕ ਹੇਅਰ ਆਇਲ ਦੇ ਸਟਾਲ 'ਤੇ ਵੀ ਵੱਡੀ ਗਿਣਤੀ ਵਿਚ ਖ਼ਰੀਦਦਾਰੀ ਹੋਈ¢ ਇਸ ਤੋਂ ਇਲਾਵਾ ਬ੍ਰਹਮਾ ਕੁਮਾਰੀਆ ਵਲੋਂ ਮੇਲੇ ਵਿਚ ਲਗਾਏ ਸਟਾਲ 'ਤੇ ਲੋਕਾਂ ਨੂੰ ਮੁਫ਼ਤ ਮੈਡੀਟੇਸ਼ਨ ਬਾਰੇ ਜਾਣਕਾਰੀ ਦਿੱਤੀ ਗਈ ¢ ਇਸ ਮÏਕੇ ਸਵਦੇਸ਼ੀ ਜਾਗਰਣ ਮੰਚ ਦੇ ਸਹਿ ਪ੍ਰਮੁੱਖ ਮੋਹਿਤ ਗੋਇਲ, ਮੇਲਾ ਪ੍ਰਮੁੱਖ ਗੁਰਦੀਪ ਸਿੰਘ ਗੋਸ਼ਾ, ਸੀ.ਏ. ਸ਼ਾਲਿਨੀ ਗਰਗ ਅਤੇ ਕੀਮਤੀ ਰਾਵਲ ਨੇ ਕਿਹਾ ਕਿ ਸਵਦੇਸ਼ੀ ਨੂੰ ਅਪਣਾਏ ਬਿਨਾਂ ਆਤਮਨਿਰਭਰ ਭਾਰਤ ਦਾ ਸੁਪਨਾ ਅਧੂਰਾ ਰਹੇਗਾ | ਇਸ ਸਮਾਗਮ ਵਿਚ ਬਲਵੰਤ ਸਿੰਘ, ਆਸ਼ੀਸ਼ ਭਾਰਤੀ, ਅਮਿਤ ਵਰਮਾ, ਐਡਵੋਕੇਟ ਕਵਿਤਾ, ਸਵਿਤਾ ਸ਼ਰਮਾ, ਐਡਵੋਕੇਟ ਗੋਪਾਲ ਸਿੰਘ, ਮਨਦੀਪ ਕੇਸ਼ਵ ਗੁੱਡੂ, ਡਾ. ਜੋਗ ਸਿੰਘ ਭਾਟੀਆ, ਰਾਕੇਸ਼ ਭਾਟੀਆ ਅਤੇ ਚਿਤਰਾਕਸ਼ੀ ਸਮੇਤ ਹੋਰ ਕਈ ਵਿਅਕਤੀ ਵੀ ਮÏਜੂਦ ਸਨ¢