ਲੁਧਿਆਣਾ, 24 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਟਰਾਂਸਪੋਰਟ ਨਗਰ ਵਿਚ ਦੇਰ ਰਾਤ ਉਸ ਵਕਤ ਹੰਗਾਮਾ ਹੋ ਗਿਆ, ਜਦੋਂ ਉਥੇ ਮÏਜੂਦ ਡਰਾਈਵਰਾਂ ਨੇ ਇਕ ਲੜਕੀ ਨੂੰ ਉਸਦੇ ਸਾਥੀ ਸਮੇਤ ਲੁੱਟ ਖੋਹ ਕਰਦਿਆਂ ਕਾਬੂ ਕਰ ਲਿਆ | ਕਾਬੂ ਕਰਨ ਉਪਰੰਤ ਇਹਨਾਂ ਦੋਵਾਂ ਨੂੰ ਡਰਾਈਵਰਾਂ ਵਲੋਂ ਪੁਲਿਸ ਹਵਾਲੇ ਕਰ ਦਿੱਤਾ ਗਿਆ | ਜਾਣਕਾਰੀ ਅਨੁਸਾਰ ਘਟਨਾ ਦੇਰ ਰਾਤ ਉਸ ਵਕਤ ਵਾਪਰੀ, ਜਦੋਂ ਟਰਾਂਸਪੋਰਟ ਨਗਰ ਵਿਚ ਉਕਤ ਲੜਕੀ ਆਪਣੇ ਸਾਥੀ ਨਾਲ ਆਈ ਅਤੇ ਉਥੇ ਡਰਾਈਵਰਾਂ ਨੂੰ ਡਰਾ ਧਮਕਾ ਕੇ ਉਨ੍ਹਾਂ ਤੋਂ ਪੈਸੇ ਮੰਗਣ ਲੱਗ ਗਈ | ਉਕਤ ਲੜਕੀ ਪੁਲਿਸ ਦੀ ਵਰਦੀ ਵਿਚ ਸੀ | ਉਸ ਨੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਿਆ | ਉਕਤ ਲੜਕੀ ਅਤੇ ਉਸ ਦਾ ਸਾਥੀ ਨਸ਼ੇ ਵਿਚ ਧੁਤ ਦੱਸੇ ਜਾਂਦੇ ਸਨ | ਜਦੋਂ ਡਰਾਈਵਰਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਲੜਕੀ ਅਤੇ ਉਸ ਦੇ ਸਾਥੀ ਨੂੰ ਕਾਬੂ ਕਰ ਲਿਆ ਅਤੇ ਇਸ ਦੀ ਸੂਚਨਾ ਆਪਣੇ ਜਥੇਬੰਦੀ ਦੇ ਪ੍ਰਧਾਨ ਦਰਸ਼ਨ ਸਿੰਘ ਨੂੰ ਦਿੱਤੀ | ਦਰਸ਼ਨ ਸਿੰਘ ਵਲੋਂ ਇਹ ਸਾਰਾ ਮਾਮਲਾ ਉਚ ਪੁਲਿਸ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਪੁਲਿਸ ਅਧਿਕਾਰੀਆਂ ਵਲੋਂ ਫ਼ੌਰੀ ਕਾਰਵਾਈ ਕਰਦਿਆਂ ਉਥੇ ਪੁਲਿਸ ਮੁਲਾਜ਼ਮ ਭੇਜੇ ਗਏ, ਜਿਨ੍ਹਾਂ ਵਲੋਂ ਉਨ੍ਹਾਂ ਨੂੰ ਕਾਬੂ ਕਰਕੇ ਥਾਣੇ ਲਿਆਂਦਾ ਗਿਆ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਲੜਕੀ ਦੀ ਸ਼ਨਾਖ਼ਤ ਰਮਨ ਦੀਪ ਕੌਰ ਵਾਸੀ ਗੁਰਦਾਸਪੁਰ ਵਜੋਂ ਕੀਤੀ ਗਈ ਹੈ, ਜਦਕਿ ਉਸ ਦੇ ਸਾਥੀ ਦੀ ਸ਼ਨਾਖ਼ਤ ਵਿਕਰਮ ਸਿੰਘ ਵਿੱਕੀ ਵਜੋਂ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਹ ਦੋਵੇਂ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਇਹ ਦੋਵੇਂ ਟਰਾਂਸਪੋਰਟ ਨਗਰ ਵਿਚ ਲੁੱਟ ਖੋਹ ਕਰਦੇ ਸਨ | ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਇਹ ਕਥਿਤ ਦੋਸ਼ੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ | ਰਮਨਦੀਪ ਕÏਰ ਨੂੰ ਕੁੱਝ ਸਮਾਂ ਪਹਿਲਾਂ ਹੀ ਪੁਲਿਸ ਮਹਿਕਮੇ ਤੋਂ ਬਰਖ਼ਾਸਤ ਕੀਤਾ ਜਾ ਚੁੱਕਾ ਹੈ | ਪੁਲਿਸ ਵਲੋਂ ਇਹਨਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਸੀ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਜੇਕਰ ਕੋਈ ਹੋਰ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ¢