17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਸੈਕ੍ਰਡ ਹਾਰਟ ਕਾਨਵੈਂਟ ਸਕੂਲ ਵਲੋਂ ਸੰਸਥਾਪਕ ਨਿਰਦੇਸ਼ਕ ਰੈਵ. ਫਾ. ਹੋਰਮੀਸ ਨਿਰਮਲ ਰਾਜ ਨੰੂ ਸ਼ਰਧਾਂਜਲੀ

Ad Position 21
No active advertisement
ਅਜੀਤ ਡੈਸਕ 26-02-2026
ਲੁਧਿਆਣਾ, 25 ਫਰਵਰੀ (ਭੁਪਿੰਦਰ ਸਿੰਘ ਬੈਂਸ)-ਸੈਕ੍ਰਡ ਹਾਰਟ ਕਾਨਵੈਂਟ ਸਕੂਲ, ਸੈਕਟਰ 39 ਅਰਬਨ ਅਸਟੇਟ ਵਲੋਂ ਆਪਣੇ ਸੰਸਥਾਪਕ-ਨਿਰਦੇਸ਼ਕ ਰੈਵ. ਫਾ. ਹੋਰਮੀਸ ਨਿਰਮਲ ਰਾਜ ਦੇ ਦੇਹਾਂਤ 'ਤੇ ਗਹਿਰਾ ਦੁੱਖ ਪ੍ਰਗਟਾਇਆ ਗਿਆ | 22 ਫਰਵਰੀ 2026 ਨੰੂ ਉਹ ਇਸ ਫ਼ਾਨੀ ਸੰਸਾਰ ਨੰੂ ਅਲਵਿਦਾ ਕਹਿ ਗਏ | ਫਾ. ਰਾਜ ਨੇ 1991 ਤੋਂ 2008 ਤਕ ਸਕੂਲ ਦੇ ਡਾਇਰੈਕਟਰ ਵਜੋਂ ਸੇਵਾ ਨਿਭਾਈ ਅਤੇ ਸੰਸਥਾ ਨੰੂ ਅਕਾਦਮਿਕ ਉਤਮਤਾ, ਅਨੁਸ਼ਾਸਨ ਅਤੇ ਨੈਤਿਕ ਮੁੱਲਾਂ ਦਾ ਪ੍ਰਤੀਕ ਬਣਾਇਆ | ਉਨ੍ਹਾਂ ਦੀ ਦੂਰ-ਦਰਸ਼ੀ ਅਗਵਾਈ ਹੇਠ ਸਕੂਲ ਨੇ ਸ਼ਹਿਰ ਵਿਚ ਖ਼ਾਸ ਪਛਾਣ ਬਣਾਈ | ਅੰਤਿਮ ਸੰਸਕਾਰ ਕੈਥੇਡਰਲ ਚਰਚ, ਜਲੰਧਰ ਵਿਚ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ਵਿਚ ਧਾਰਮਿਕ ਅਤੇ ਸ਼ਰਧਾਲੂ ਹਾਜ਼ਰ ਹੋਏ | ਸਕੂਲ, ਪ੍ਰਬੰਧਕਾਂ ਡਾਇਰੈਕਟਰ ਰੈਵ. ਫਾ. ਸੇਬੇਸਟੀਅਨ, ਪਿ੍ੰਸੀਪਲ ਸਿਮਸਟ ਕ੍ਰਿਸਪਿਨ ਮਾਰੀਆ ਅਤੇ ਸਟਾਫ਼ ਨੇ ਉਨ੍ਹਾਂ ਨੰੂ ਸ਼ਰਧਾਂਜਲੀ ਅਰਪਿਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਸਟੇਟ ਐਵਾਰਡੀ ਯੁਵਰਾਜ ਸਿੰਘ ਚÏਹਾਨ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਡਾ. ਬੀ.ਐੱਸ. ਸੰਧੂ ਸਕੂਲ ਦੀਆਂ ਵਿਦਿਆਰਥਣਾਂ ਨੇ 'ਸਿਲਵਰ ਜ਼ੋਨ ਓਲੰਪੀਆਡ' 'ਚ ਮਾਰੀਆਂ ਮੱਲ੍ਹਾਂ
Ad Position 24