17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਤਿੰਨ-ਮੁਲਕੀ ਜਾਨਵਰਾਂ, ਮਨੁੱਖਾਂ ਤੇ ਵਾਤਾਵਰਨ ਦੀ ਸਾਂਝੀ ਸਿਹਤ ਨਾਲ ਸੰਬੰਧਿਤ ਗੋਸ਼ਟੀ ਵੈਟ ਵਰਸਿਟੀ ਵਿਚ ਸੰਪੂਰਨ ਹੋਈ <br/>

Ad Position 21
No active advertisement
ਇੰਡੀਵੈਟ ਸੰਮੇਲਨ ਵਿਚ ਆਏ ਵੱਖ-ਵੱਖ ਅੰਤਰਰਾਸ਼ਟਰੀ ਵਿਗਿਆਨੀ, ਸਿੱਖਿਆ ਸ਼ਾਸਤਰੀ ਅਤੇ ਹੋਰ ਮਾਹਿਰਾਂ ਦੇ ਨਾਲ ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ | ਅਜੀਤ ਤਸਵੀਰ <br/> 26-02-2026
ਲੁਧਿਆਣਾ, 25 ਫਰਵਰੀ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ), ਲੁਧਿਆਣਾ ਵਿਖੇ ਤਿੰਨ ਦਿਨਾਂ 'ਇੰਡੀਵੈਟ ਸੰਮੇਲਨ 2026: ਬਿ੍ਜਿੰਗ ਸਾਇੰਸ, ਪਾਲਿਸੀ ਐਂਡ ਐਜੂਕੇਸ਼ਨ' ਸੰਮੇਲਨ ਵਿਚ ਜਰਮਨੀ ਅਤੇ ਕੈਨੇਡਾ ਦੇ ਅੰਤਰਰਾਸ਼ਟਰੀ ਵਿਗਿਆਨੀਆਂ, ਸਿੱਖਿਆ ਸ਼ਾਸਤਰੀਆਂ ਅਤੇ ਨੀਤੀ ਨਿਰਮਾਤਾਵਾਂ ਨੇ ਆਪਣੇ ਭਾਰਤੀ ਹਮਰੁਤਬਾ ਨਾਲ ਸ਼ਿਰਕਤ ਕੀਤੀ | ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜੇ.ਪੀ.ਐਸ. ਗਿੱਲ ਨੇ ਜ਼ੋਰ ਦੇ ਕੇ ਕਿਹਾ ਕਿ ਦੁਨੀਆ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਜਿਵੇਂ ਕਿ ਜਲਵਾਯੂ ਪਰਿਵਰਤਨ, ਐਂਟੀਮਾਈਕ੍ਰੋਬਾਇਲ ਪ੍ਰਤਿਰੋਧ, ਭੋਜਨ ਸੁਰੱਖਿਆ ਅਤੇ ਉਭਰ ਰਹੇ ਅਤੇ ਨਵੇਂ ਰੋਗਾਣੂਆਂ ਤੋਂ ਮਹਾਂਮਾਰੀ ਦੀ ਭਵਿੱਖੀ ਸੰਭਾਵਨਾ¢ ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਨ੍ਹਾਂ ਚੁਣੌਤੀਆਂ ਨੂੰ ਘਟਾਉਣ ਲਈ ਸਾਂਝੀ ਸਿਹਤ ਨਾਲ ਸੰਬੰਧਿਤ ਟੀਮਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ¢ ਬੁਲਾਰਿਆਂ ਨੇ ਵੈਟਰਨਰੀ ਖੋਜ, ਨਵੀਨਤਾ ਅਤੇ ਨੀਤੀਗਤ ਸ਼ਮੂਲੀਅਤ ਵਿਚ ਨਿਰੰਤਰ ਭਾਰਤ-ਜਰਮਨ ਸਹਿਯੋਗ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ¢ ਪਹਿਲੇ ਦਿਨ, ਲੈਬ ਤੋਂ ਕਾਨੂੰਨ ਤੱਕ ਇਕ ਸਮਰਪਿਤ ਸੈਸ਼ਨ ਕਰਵਾਇਆ ਗਿਆ, ਜਿਸ ਵਿਚ ਇੰਡੀਵਿਟ ਵਿਗਿਆਨੀਆਂ ਨੂੰ ਸਥਾਨਕ ਨੀਤੀ ਨਿਰਮਾਤਾਵਾਂ, ਸਰਕਾਰੀ ਅਧਿਕਾਰੀਆਂ ਅਤੇ ਉਦਯੋਗ ਦੇ ਨੇਤਾਵਾਂ ਨਾਲ ਜੋੜਿਆ ਗਿਆ ਤਾਂ ਜੋ ਜਨਤਕ ਨੀਤੀ ਵਿਚ ਸਾਂਝੀਆਂ ਸਿਹਤ ਸਮੱਸਿਆਵਾਂ ਦੇ ਹੱਲ ਲਾਗੂ ਕਰਨ ਬਾਰੇ ਚਰਚਾ ਕੀਤੀ ਜਾ ਸਕੇ¢ ਦੂਜੇ ਦਿਨ, 'ਡੀ.ਐਫ.ਜੀ.-ਡੀ.ਐਸ.ਟੀ. ਪ੍ਰੋਜੈਕਟ ਛੂਤ ਦੀਆਂ ਬਿਮਾਰੀਆਂ ਵਿਰੁੱਧ ਲੜਾਈ ਵਿਚ ਇਮਿਊਨ ਸਿਸਟਮ-ਯੋਜਨਾ' 'ਤੇ ਇਕ ਸੈਸ਼ਨ ਵਿਚ ਮਨੁੱਖਾਂ ਅਤੇ ਜਾਨਵਰਾਂ ਲਈ ਨਵੇਂ ਇਲਾਜ ਸੰਬੰਧੀ ਪਹੁੰਚਾਂ ਦੀ ਪੜਚੋਲ ਕੀਤੀ ਗਈ¢ ਇਸ ਸੈਸ਼ਨ ਵਿਚ, ਪ੍ਰੋ. ਮਾਰੇਨ ਵੌਨ ਕੋਕਰਿਟਜ਼-ਬਲਿਕਵੇਡ ਅਤੇ ਅਹਿਮਦ ਐਲਮੋਂਟਾਸਰ ਨੇ ਲਾਗ ਦੇ ਸੰਦਰਭ ਵਿਚ ਇਮਿਊਨ ਪ੍ਰਤੀਕਿਰਿਆ 'ਤੇ ਵਿਗਿਆਨਕ ਅਜੋਕੀਆਂ ਖੋਜਾਂ ਬਾਰੇ ਦੱਸਿਆ¢ ਡਾ. ਫ੍ਰਾਂਜ਼ਿਸਕਾ ਲੈਂਗਰ, ਡਾਇਰੈਕਟਰ ਇੰਟਰਨੈਸ਼ਨਲ ਅਫੇਅਰਜ਼–ਡੁਤਸ਼ੇ ਫੋਰਸ ਚੰਗਸਗੀਨਸਚੈਫਟ (ਡੀ.ਐਫ.ਜੀ.) ਆਫ਼ਿਸ ਇੰਡੀਆ ਨੇ ਜਰਮਨੀ ਅਤੇ ਭਾਰਤ ਵਿਚਕਾਰ ਕਈ ਖੋਜ ਫੰਡਿੰਗ ਅਤੇ ਸਹਿਯੋਗ ਸੰਭਾਵਨਾਵਾਂ ਨੂੰ ਉਜਾਗਰ ਕੀਤਾ | ਜ਼ਿਕਰਯੋਗ ਹੈ ਕਿ ਡੀ.ਐਫ.ਜੀ. ਜਰਮਨੀ ਵਿਚ ਵਿਗਿਆਨ ਅਤੇ ਮਨੁੱਖਤਾ ਲਈ ਸਭ ਤੋਂ ਵੱਡਾ ਖੋਜ ਫੰਡਿੰਗ ਅਤੇ ਕੇਂਦਰੀ ਸਵੈ-ਸ਼ਾਸਨ ਸੰਗਠਨ ਹੈ¢ ਕੈਨੇਡਾ ਦੀ ਸਸਕੈਚਵਨ ਯੂਨੀਵਰਸਿਟੀ ਤੋਂ ਪ੍ਰੋ. ਬਲਜੀਤ ਸਿੰਘ ਅਤੇ ਵੈਟ ਵਰਸਿਟੀ, ਲੁਧਿਆਣਾ ਦੇ ਡੀਨ ਕਾਲਜ ਆਫ਼ ਐਨੀਮਲ ਬਾਇਓ ਟੈਕਨਾਲੋਜੀ, ਡਾ.ਆਰ.ਐਸ. ਸੇਠੀ ਨੇ ਇਨਡੇਵੇਟ ਕੰਸੋਰਟੀਅਮ ਵਾਸਤੇ ਇਕ ਵਿਸ਼ੇਸ਼ ਵਰਕਸ਼ਾਪ ਵਿਚ ਜਾਨਵਰਾਂ, ਮਨੁੱਖੀ ਅਤੇ ਵਾਤਾਵਰਣ ਸਿਹਤ ਦੇ ਸਾਂਝੇ ਮੁੱਦਿਆਂ ਨਾਲ ਨਜਿੱਠਣ ਲਈ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ ¢

Ad Position 22
No active advertisement
ਪਿਛਲੀ ਖ਼ਬਰ ਸ਼ੀਸ਼ ਮਹਿਲ ਤੇ ਕਿਲ੍ਹਾ ਮੁਬਾਰਕ ਵਿਖੇ ਬੰਦ ਪਏ ਮਿਓਜ਼ੀਅਮ ਆਮ ਲੋਕਾਂ ਲਈ ਖੋਲ੍ਹੇ-ਵਰਜੀਤ ਵਾਲੀਆ ਅਗਲੀ ਖ਼ਬਰ ਖਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰੈੱਡ ਰਿਬਨ ਕਲੱਬ ਵਲੋਂ ਮਨੁੱਖੀ ਰੈੱਡ ਰਿਬਨ ਬਣਾਇਆ <br/>
Ad Position 24