ਹੰਬੜਾਂ, 6 ਮਾਰਚ (ਮੇਜਰ ਹੰਬੜਾਂ)-ਬੇਟ ਇਲਾਕੇ ਦੀ ਰਾਜਧਾਨੀ ਸਮਝੇ ਜਾਂਦੇ ਕਸਬਾ ਹੰਬੜਾਂ ਦੇ ਵਿੱਦਿਅਕ ਖੇਤਰ 'ਚ ਮੋਹਰੀ ਗੁਰੂ ਨਾਨਕ ਪਬਲਿਕ ਸਕੂਲ ਵਿਖੇ ਸਾਲ 2026-27 ਲਈ ਬੱਚਿਆਂ ਦੇ ਦਾਖਲੇ ਸ਼ੁਰੂ ਹੋ ਚੁੱਕੇ ਤੇ ਮਾਪਿਆਂ 'ਚ ਬੱਚਿਆਂ ਦੇ ਦਾਖ਼ਲਿਆਂ ਨੂੰ ਲੈ ਕੇ ਉਤਸ਼ਾਹ ਪਾਇਆ ਜਾ ਰਿਹਾ ਹੈ | ਇਹ ਪ੍ਰਗਟਾਵਾ ਸਕੂਲ ਦੇ ਪਿ੍ੰਸੀਪਲ ਮੈਡਮ ਗੁਰਦੀਪ ਕੌਰ ਗਿੱਲ ਅਤੇ ਡਾਇਰੈਕਟਰ ਸੁਖਜਿੰਦਰ ਸਿੰਘ ਗਿੱਲ ਨੇ ਬੱਚਿਆਂ ਦੇ ਚੰਗੇ ਭਵਿੱਖ ਨੂੰ ਦੇਖਦਿਆਂ ਨਰਸਰੀ ਤੋਂ ਲੈ ਕੇ 10ਵੀਂ ਜਮਾਤ ਤੱਕ ਦੇ ਬੱਚਿਆਂ ਦੇ ਦਾਖਲੇ ਗੁਰੂ ਨਾਨਕ ਪਬਲਿਕ ਸਕੂਲ ਹੰਬੜਾਂ 'ਚ ਕਰਵਾਏ ਜਾਣ ਦੀ ਅਪੀਲ ਕਰਦਿਆਂ ਕੀਤਾ | ਪਿ੍ੰਸੀਪਲ ਗੁਰਦੀਪ ਕੌਰ ਗਿੱਲ ਨੇ ਦੱਸਿਆ ਕਿ ਗੁਰੂ ਨਾਨਕ ਪਬਲਿਕ ਸਕੂਲ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਹੈ ਤੇ ਬੋਰਡ ਦੀਆਂ ਜਮਾਤਾ ਦੇ ਵਿਦਿਆਰਥੀ ਹਮੇਸ਼ਾਂ ਹੀ ਚੰਗੇ ਅੰਕ ਲੈ ਕੇ ਪਾਸ ਹੋ ਕੇ ਸਕੂਲ ਦਾ ਨਾਂਅ ਚਮਕਾਅ ਰਹੇ ਹਨ | ਸਕੂਲ ਦੇ ਬਹੁਤ ਸਾਰੇ ਸਾਬਕਾ ਵਿਦਿਆਰਥੀ ਵਿਦੇਸ਼ਾਂ 'ਚ ਸੈਟਲਡ ਹਨ, ਉੱਥੇ ਸਕੂਲ ਦੀ ਹੋਣਹਾਰ ਵਿਦਿਆਰਥਣ ਡਾਕਟਰੀ ਦੀ ਪੜ੍ਹਾਈ ਕਰ ਰਹੀ ਤੇ ਹੋਰ ਵਿਦਿਆਰਥੀ ਉੱਚ ਡਿਗਰੀਆਂ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕਰ ਰਹੇ ਹਨ | ਪਿ੍ੰਸੀਪਲ ਗੁਰਦੀਪ ਕੌਰ ਗਿੱਲ ਜੀ ਨੇ ਕਿਹਾ ਕਿ ਸਕੂਲ ਦਾ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਣ ਬੱਚਿਆਂ ਲਈ ਚੰਗਾ ਮਹੌਲ ਸਿਰਜ ਰਿਹਾ ਹੈ ਅਤੇ ਸਕੂਲ 'ਚ ਬੱਚਿਆਂ ਦੀ ਪੜ੍ਹਾਈ ਲਈ ਅਨੁਭਵੀ ਅਤੇ ਸਮਰਪਿਤ ਅਧਿਆਪਕ ਬੱਚਿਆਂ ਦੀ ਯੋਗ ਅਗਵਾਈ ਕਰਦੇ ਹਨ ਤਾਂ ਜੋ ਹਰ ਵਿਦਿਆਰਥੀ ਅੰਦਰ ਛੁਪੀ ਹੋਈ ਕਾਬਲੀਅਤ ਵਿਚ ਨਿਖਾਰ ਲਿਆਂਦਾ ਜਾ ਸਕੇ | ਡਾਇਰੈਕਟਰ ਸੁਖਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਬੋਰਡ ਦੀਆਂ ਜਮਾਤਾਂ ਦੇ ਬੱਚਿਆਂ ਦੇ ਚੰਗੇ ਨਤੀਜੇ ਸਕੂਲ ਲਈ ਹਮੇਸ਼ਾਂ ਮਾਣ ਰਹੇ ਹਨ ਤੇ ਸਕੂਲ ਵਲੋਂ ਦੂਰੋਂ ਆਉਣ ਵਾਲੇ ਬੱਚਿਆਂ ਲਈ ਸੁਰੱਖਿਅਤ ਅਤੇ ਸੁਚਾਰੂ ਆਵਾਜਾਈ (ਟ੍ਰਾਂਸਪੋਰਟ) ਦਾ ਖਾਸ ਪ੍ਰਬੰਧ ਹੈ | ਗਿੱਲ ਨੇ ਕਿਹਾ ਕਿ ਗੁਰੂ ਨਾਨਕ ਪਬਲਿਕ ਸਕੂਲ ਹੰਬੜਾਂ 'ਚ ਨਰਸਰੀ ਤੋਂ 10ਵੀਂ ਜਮਾਤ ਤੱਕ ਬੱਚਿਆਂ ਦੇ ਦਾਖ਼ਲਿਆਂ ਨੂੰ ਲੈ ਕੇ ਮਾਪਿਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਸਕੂਲ ਵਿੱਦਿਅਕ ਖੇਤਰ ਦੇ ਨਾਲ ਖੇਡਾਂ ਸਮੇਤ ਹੋਰ ਪੜ੍ਹਾਈ ਸਬੰਧੀ ਗਤਿਵਿਧੀਆਂ ਲਈ ਨਵੇਂ ਮੀਲ ਪੱਥਰ ਗੱਡਦਾ ਹੋਇਆ ਬਹੁਤ ਘੱਟ ਫੀਸਾਂ ਰਾਹੀਂ ਬੱਚਿਆਂ ਦੇ ਸੁਨਿਹਰੀ ਭਵਿੱਖ ਲਈ ਵਰਦਾਨ ਸਾਬਤ ਹੋ ਰਿਹਾ ਹੈ |