01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਭਾਜਪਾ ਸ਼ਿਮਲਾਪੁਰੀ ਮੰਡਲ ਦੇ ਪ੍ਰਧਾਨ ਰਾਜੀਵ ਵਰਮਾ ਵਲੋਂ ਟੀਮ ਦਾ ਐਲਾਨ

Ad Position 21
No active advertisement
ਅਜੀਤ ਡੈਸਕ 07-03-2026
ਲੁਧਿਆਣਾ, 6 ਮਾਰਚ (ਭੁਪਿੰਦਰ ਸਿੰਘ ਬੈਂਸ)-ਭਾਜਪਾ ਸ਼ਿਮਲਾਪੁਰੀ ਮੰਡਲ ਦੇ ਪ੍ਰਧਾਨ ਰਾਜੀਵ ਵਰਮਾ ਨੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਵਿਧਾਨ ਸਭਾ ਪ੍ਰਭਾਰੀ ਡਾ. ਨਿਰਮਲ ਨਇਅਰ ਅਤੇ ਮੰਡਲ ਪ੍ਰਭਾਰੀ ਤਰਨਜੀਤ ਸਿੰਘ ਦੀ ਸਹਿਮਤੀ ਨਾਲ ਸ਼ਿਮਲਾਪੁਰੀ ਮੰਡਲ ਦੀ ਨਵੀਂ ਟੀਮ ਦਾ ਐਲਾਨ ਕੀਤਾ | ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਮਨਮੀਤ ਸਿੰਘ ਚਾਵਾਲ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਐਲਾਨੀ ਗਈ ਟੀਮ ਵਿਚ ਅਮਨ ਸੈਣੀ, ਐਡਵੋਕੇਟ ਰਵੀਕਾਂਤ, ਲਖਵੀਰ ਸਿੰਘ ਅਤੇ ਸ਼ਵੇਤ ਕਸ਼ਯਪ ਨੰੂ ਮੰਡਲ ਉਪ ਪ੍ਰਧਾਨ ਬਣਾਇਆ ਗਿਆ ਹੈ | ਸੰਦੀਪ ਕੁਮਾਰ, ਸੁਮਿਤ ਸਿੰਘ ਅਤੇ ਸੰਦੀਪ ਰਾਜਾਂ ਨੂੰ ਮੰਡਲ ਦੇ ਮਹਾਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ | ਇਸ ਤੋਂ ਇਲਾਵਾ ਜਗਤਾਰ ਸਿੰਘ ਕਾਂਡਾ, ਅਰਵਿੰਦਰ ਕੁਮਾਰ, ਤੇਜਪਾਲ ਅਤੇ ਮਨੋਜ ਵੈਦ ਨੰੂ ਮੰਡਲ ਸਕੱਤਰ ਬਣਾਇਆ ਗਿਆ ਹੈ | ਪੁਨੀਤ ਪਾਠਕ ਨੰੂ ਖਜਾਨਚੀ, ਰੂਪ ਕਿਸ਼ੋਰ ਨੰੂ ਸੋਸ਼ਲ ਮੀਡੀਆ ਸਕੱਤਰ ਅਤੇ ਕੁਲਦੀਪ ਸਿੰਘ ਉਭੀ ਨੂੰ ਆਈਟੀ ਸੈਲ ਦਾ ਸੰਯੋਜਕ ਨਿਯੁਕਤ ਕੀਤਾ ਗਿਆ ਹੈ | ਮਹਿਲਾ ਮੋਰਚਾ ਦੀ ਪ੍ਰਧਾਨ ਸੁਨੀਤ ਸ਼ਰਮਾ, ਯੁਵਾ ਮੋਰਚਾ ਦੇ ਪ੍ਰਧਾਨ ਪਿ੍ਆਂਸ਼ੂ ਕਸ਼ਯਪ, ਐਸਸੀ ਮੋਰਚਾ ਦੇ ਪ੍ਰਧਾਨ ਸਵਰਨ ਸਿੰਘ, ਪੂਰਵਾਂਚਲ ਮੋਰਚਾ ਦੇ ਪ੍ਰਧਾਨ ਸਰੋਜ ਕੁਮਾਰ ਅਤੇ ੳਬੀਸੀ ਮੋਰਚਾ ਦੇ ਪ੍ਰਧਾਨ ਹਰੇਦਵ ਸਿੰਘ ਨੰੂ ਜਿੰਮੇਵਾਰੀਆਂ ਸੌਂਪੀਆਂ ਗਈਆਂ ਹੈ | ਇਸ ਤੋਂ ਇਲਾਵਾ ਰਾਜ ਕੁਮਾਰ, ਸਿਮਰਜੀਤ ਸਿੰਘ, ਹਰਪ੍ਰੀਤ ਸਹੋਤਾ, ਸੁਨੀਲ ਬੇਦੀ ਅਤੇ ਮੀਨਿੰਦਰ ਸਿੰਘ ਨੰੂ ਸ਼ਿਮਲਾਪੁਰੀ ਮੰਡਲ ਦਾ ਕਾਰਜਕਾਰੀ ਮੈਂਬਰ ਬਣਾਇਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸਨੇਹ ਜੈਨ ਦੇ ਦਿਹਾਂਤ 'ਤੇ ਸਵਾਮੀ ਪ੍ਰਕਾਸ਼ਾਨੰਦ ਤੇ ਅਨਿਲ ਸਰੀਨ ਸਮੇਤ ਆਗੂਆਂ ਵਲੋਂ ਦੁੱਖ ਪ੍ਰਗਟ <br/> ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਹੰਬੜਾਂ 'ਚ ਸਾਲ 2026-27 ਲਈ ਦਾਖ਼ਲੇ ਸ਼ੁਰੂ-ਪਿ੍ੰ: ਗੁਰਦੀਪ ਕੌਰ ਗਿੱਲ <br/>
Ad Position 24