01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸਨੇਹ ਜੈਨ ਦੇ ਦਿਹਾਂਤ 'ਤੇ ਸਵਾਮੀ ਪ੍ਰਕਾਸ਼ਾਨੰਦ ਤੇ ਅਨਿਲ ਸਰੀਨ ਸਮੇਤ ਆਗੂਆਂ ਵਲੋਂ ਦੁੱਖ ਪ੍ਰਗਟ <br/>

Ad Position 21
No active advertisement
ਅਜੀਤ ਡੈਸਕ 07-03-2026
ਲੁਧਿਆਣਾ, 6 ਮਾਰਚ (ਭੁਪਿੰਦਰ ਸਿੰਘ ਬੈਂਸ)-ਜ਼ਿਲ੍ਹਾ ਭਾਜਪਾ ਦੇ ਮੀਤ ਪ੍ਰਧਾਨ ਨਵਲ ਜੈਨ ਦੀ ਪਤਨੀ ਸਨੇਹ ਜੈਨ ਦੇ ਅਚਾਨਕ ਦੇਹਾਂਤ 'ਤੇ ਕਈ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂਆਂ ਨੇ ਦੁੱਖ ਪ੍ਰਗਟ ਕੀਤਾ | ਸ਼੍ਰੀ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੇ ਸਵਾਮੀ ਪ੍ਰਕਾਸ਼ਾਨੰਦ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ, ਲੱਕੀ ਚੋਪੜਾ, ਜਸਦੇਵ ਤਿਵਾੜੀ, ਨਰੇਸ਼ ਗੁਪਤਾ, ਵਿਕਾਸ ਜੈਨ, ਵਿਸ਼ਾਲ ਜੈਨ, ਸੌਰਵ ਜੈਨ, ਪ੍ਰਮੋਦ, ਸੁਰੇਸ਼ ਮਿਗਲਾਨੀ, ਕਮਲ ਭਾਟੀਆ, ਬਲਜਿੰਦਰ ਗਰਚਾ ਅਤੇ ਨਰਿੰਦਰ ਸਿੰਘ ਮੱਲ੍ਹੀ ਨੇ ਨਵਲ ਜੈਨ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਆਪਣਾ ਦੁੱਖ ਸਾਂਝਾ ਕੀਤਾ | ਇਸ ਮੌਕੇ ਸਵਾਮੀ ਪ੍ਰਕਾਸ਼ਾਨੰਦ ਨੇ ਕਿਹਾ ਕਿ ਇਕ ਔਰਤ ਦਾ ਜੀਵਨ ਪਰਿਵਾਰ ਦੀ ਮੂਲ ਤਾਕਤ ਹੁੰਦਾ ਹੈ ਅਤੇ ਸਨੇਹ ਜੈਨ ਦੇ ਦੇਹਾਂਤ ਨਾਲ ਪਰਿਵਾਰ ਨੂੰ ਹੋਇਆ ਨੁਕਸਾਨ ਕਦੇ ਵੀ ਪੂਰਾ ਨਹੀਂ ਹੋ ਸਕੇਗਾ | ਅਨਿਲ ਸਰੀਨ ਨੇ ਕਿਹਾ ਕਿ ਸਨੇਹ ਜੈਨ ਧਾਰਮਿਕ ਸੁਭਾਅ ਦੀ ਮਹਿਲਾ ਸੀ, ਜੋ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਅੱਗੇ ਰਹਿੰਦੀ ਸੀ ਅਤੇ ਆਪਣੇ ਚੰਗੇ ਵਿਚਾਰਾਂ ਨਾਲ ਲੋਕਾਂ ਨੰੂ ਪ੍ਰੇਰਿਤ ਕਰਦੀ ਸੀ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ 'ਚ 100 ਤੋਂ ਵੱਧ ਪ੍ਰਸਤਾਵ ਪਾਸ <br/> ਅਗਲੀ ਖ਼ਬਰ ਭਾਜਪਾ ਸ਼ਿਮਲਾਪੁਰੀ ਮੰਡਲ ਦੇ ਪ੍ਰਧਾਨ ਰਾਜੀਵ ਵਰਮਾ ਵਲੋਂ ਟੀਮ ਦਾ ਐਲਾਨ
Ad Position 24