01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ 'ਚ 100 ਤੋਂ ਵੱਧ ਪ੍ਰਸਤਾਵ ਪਾਸ <br/>

Ad Position 21
No active advertisement
ਅਜੀਤ ਡੈਸਕ 07-03-2026
ਲੁਧਿਆਣਾ, 6 ਮਾਰਚ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮਹੱਤਵਪੂਰਨ ਮੀਟਿੰਗ ਮੇਅਰ ਕੈਂਪ ਦਫਤਰ ਵਿਖੇ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਤੇ ਡਿਪਟੀ ਮੇਅਰ ਪਿ੍ੰਸ ਜੌਹਰ ਦੀ ਅਗਵਾਈ ਹੇਠ ਹੋਈ | ਇਸ ਦੌਰਾਨ ਸ਼ਹਿਰ ਦੇ ਵਿਕਾਸ ਨਾਲ ਜੁੜੇ 100 ਤੋਂ ਵੱਧ ਪ੍ਰਸਤਾਵ ਪਾਸ ਕੀਤੇ ਗਏ | ਇਸ ਦੌਰਾਨ ਸ਼ਹਿਰ ਦੇ ਵਿਕਾਸ ਨਾਲ ਜੁੜੇ 100 ਤੋਂ ਜਿਆਦਾ ਪ੍ਰਸਤਾਵਾਂ ਨੰੂ ਮਨਜੂਰੀ ਦਿੱਤੀ ਗਈ, ਜਿਸ ਨਾਲ ਹੁਣ ਤੱਕ ਪਾਸ ਹੋਏ ਕੁੱਲ ਪ੍ਰਸਤਾਵਾਂ ਦੀ ਗਿਣਤੀ 400 ਦੇ ਉਪਰ ਪਹੁੰਚ ਗਈ ਹੈ | ਮੀਟਿੰਗ ਦੌਰਾਨ ਨਗਰ ਨਿਗਮ ਵਲੋਂ ਸਖਤ ਰੁਖ ਅਪਣਾਉਂਦੇ ਹੋਏ ਹਲਕਾ ਕੇਂਦਰੀ ਵਿਚ ਕੰਮ ਸਮੇਂ ਸਿਰ ਅਤੇ ਢੰਗ ਨਾਲ ਨਾ ਕਰਦੇ ਦੋਸ਼ 'ਚ ਐਪੇਕਸ ਬਿਲਡਰਜ਼ ਨਾਮ ਦੀ ਫਰਮ ਚਲਾਉਣ ਵਾਲੇ ਇਕ ਹੋਰ ਠੇਕੇਦਾਰ ਨੰੂ ਡੀਬਾਰ ਕਰ ਦਿੱਤਾ ਗਿਆ | ਮੇਅਰ ਪਿ੍ੰਸੀਪਲ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਅਤੇ ਡਿਪਟੀ ਮੇਅਰ ਪਿ੍ੰਸ ਜੌਹਰ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਮੀਟਿੰਗ 'ਚ ਸ਼ਹਿਰ ਦੇ ਸੈਂਟਰਲ ਵਰਜਾਂ ਨੰੂ ਪੂਰੀ ਤਰ੍ਹਾਂ ਸੁਧਾਰਨ ਲਈ ਵੀ ਪ੍ਰਸਤਾਵ ਨੰੂ ਮਨਜੂਰੀ ਦਿੱਤੀ ਗਈ | ਇਸ ਤੋਂ ਇਲਾਵਾ ਨਵੀਆਂ ਸੜਕਾਂ ਬਣਾਉਣ, ਪਾਰਕਾਂ ਦੀ ਸੰਭਾਲ, ਸਟ੍ਰੀਟ ਲਾਈਟਾਂ ਲਗਾਉਣ, ਨਵੇ ਟਿਊਬਵੈਲ ਲਗਾਉਣ, ਹੋਰ ਬੁੁਨਿਆਦੀ ਸਹੂਲਤਾਂ ਨੰੂ ਮਜਬੂਤ ਕਰਨ ਲਈ ਵੀ ਕਈ ਅਹਿਮ ਪ੍ਰਸਤਾਵ ਪਾਸ ਕੀਤੇ ਗਏ | ਇਸ ਮੌਕੇ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਅਤੇ ਡਿਪਟੀ ਮੇਅਰ ਪਿ੍ੰਸ ਜੌਹਰ ਨੇ ਕਿਹਾ ਕਿ ਨਗਰ ਨਿਗਮ ਵਲੋਂ ਸ਼ਹਿਰ ਨੂੰ ਸੁੰਦਰ ਅਤੇ ਸੁਵਿਧਾਜਨਕ ਬਣਾਉਣ ਲਈ ਨਿਗਮ ਪੂਰੀ ਤਰ੍ਹਾਂ ਵਨਚਬੱਧ ਹੈ | ਮੀਟਿੰਗ ਦੌਰਾਨ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ ਨੇ ਕੰਮ ਬੰਦ ਕਰ ਕੇ ਸਰਕਾਰ ਦੇ ਪੁਤਲੇ ਫੂਕੇ <br/> ਅਗਲੀ ਖ਼ਬਰ ਸਨੇਹ ਜੈਨ ਦੇ ਦਿਹਾਂਤ 'ਤੇ ਸਵਾਮੀ ਪ੍ਰਕਾਸ਼ਾਨੰਦ ਤੇ ਅਨਿਲ ਸਰੀਨ ਸਮੇਤ ਆਗੂਆਂ ਵਲੋਂ ਦੁੱਖ ਪ੍ਰਗਟ <br/>
Ad Position 24