ਲੁਧਿਆਣਾ, 7 ਮਾਰਚ (ਡਾ.ਤਰਲੋਚਨ ਸਿੰਘ)-ਐਸ.ਪੀ.ਐਸ. ਹਸਪਤਾਲ, ਲੁਧਿਆਣਾ ਵਲੋਂ ਮੈਕਸ ਕੇਅਰ ਮਲਟੀ ਸਪੈਸ਼ਲਿਟੀ ਸੈਂਟਰ ਦੇ ਸਹਿਯੋਗ ਨਾਲ ਗੋਡੇ ਦੇ ਰੋਗਾਂ ਦਾ ਮੁਫ਼ਤ ਜਾਂਚ ਕੈਂਪ 8 ਮਾਰਚ, ਦਿਨ ਐਤਵਾਰ ਨੂੰ ਸਵੇਰੇ 10.00 ਵਜੇ ਤੋਂ ਦੁਪਹਿਰ 1.00 ਵਜੇ ਤੱਕ ਮੈਕਸ ਮਲਟੀ ਸਪੈਸ਼ਲਿਟੀ ਸੈਂਟਰ, ਦੱਤ ਰੋਡ, ਫਰੈਂਡਜ਼ ਕਾਲੋਨੀ, ਮੋਗਾ ਵਿਖੇ ਲਗਾਇਆ ਜਾ ਰਿਹਾ ਹੈ | ਕੈਂਪ ਵਿਚ ਐਸ.ਪੀ.ਐਸ ਹਸਪਤਾਲ, ਲੁਧਿਆਣਾ ਦੇ ਪ੍ਰਸਿੱਧ ਆਰਥੋਪੈਡਿਕ ਸਰਜਨ ਡਾ. ਰਣਜੀਤ ਸਿੰਘ ਮਰੀਜ਼ਾਂ ਦੀ ਜਾਂਚ ਕਰਨਗੇ¢ ਡਾ. ਰਣਜੀਤ ਸਿੰਘ ਜੋ ਪਹਿਲਾਂ ਜ਼ੀਰੋ ਤਕਨੀਕ ਰਾਹੀਂ ਗੋਡਿਆਂ ਦੀ ਸਫਲਤਾ ਪੂਰਵਕ ਸਰਜਰੀ ਕਰਦੇ ਸਨ¢ ਹੁਣ ਉਨ੍ਹਾਂ ਵਲੋਂ ਏਆਈ ਪਾਵਰਡ ਰੋਬੋਲੈਂਸ ਤਕਨੀਕ ਰਾਹੀਂ ਗੋਡਿਆਂ ਦੀ ਸਫਲਤਾ ਪੂਰਵਕ ਸਰਜਰੀ ਕਰਕੇ ਅਨੇਕਾਂ ਹੀ ਗੋਡਿਆਂ ਦੇ ਪੀੜਤ ਮਰੀਜ਼ਾਂ ਦੇ ਗੋਡੇ ਬਦਲੇ ਜਾ ਚੁੱਕੇ ਹਨ¢