ਲਾਡੋਵਾਲ, 7 ਮਾਰਚ (ਬਲਬੀਰ ਸਿੰਘ ਰਾਣਾ)-ਨੇੜਲੇ ਪਿੰਡ ਭੱਟੀਆਂ ਬੇਟ ਦੀ ਨਿਸ਼ਾਂਤ ਬਾਗ ਕਾਲੋਨੀ ਦੇ ਸਾਬਕਾ ਸਰਪੰਚ ਅਤੇ ਉੱਘੇ ਸਮਾਜ ਸੇਵਕ ਯੁਵਰਾਜ ਮਲਹੋਤਰਾ ਨੂੰ ਭੱਟੀਆਂ ਬੇਟ ਦੀ ਮਾਰਕੀਟ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ, ਜਿਨ੍ਹਾਂ ਨੂੰ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਦੀਪਕ ਮਲਹੋਤਰਾ, ਹਨੀ ਮਰਵਾਹਾ, ਕਿ੍ਸ਼ਨ ਸ਼ਰਮਾ, ਸੁਖਪਾਲ ਸਿੰਘ ਚੀਮਾ, ਸਾਬਾ ਚੀਮਾ, ਮੱਘਰ ਸਿੰਘ, ਹਰਪ੍ਰੀਤ ਸਿੰਘ ਸੈਣੀ ਆਦਿ ਵਲੋਂ ਬੁੱਕੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਪ੍ਰਧਾਨ ਮਲਹੋਤਰਾ ਭੱਟੀਆਂ ਮਾਰਕੀਟ ਕਮੇਟੀ ਵਲੋਂ ਜਿਸ ਭਾਵਨਾ ਨਾਲ ਉਨ੍ਹਾਂ ਨੂੰ ਪ੍ਰਧਾਨ ਬਣਾਇਆ ਗਿਆ ਹੈ, ਸਾਡੀਆਂ ਆਸਾਂ 'ਤੇ ਖਰਾ ਉਤਰਨਗੇ | ਇਸ ਮੌਕੇ ਨਵ ਨਿਯੁਕਤ ਪ੍ਰਧਾਨ ਯੁਵਰਾਜ ਮਲਹੋਤਰਾ ਨੇ ਕਿਹਾ ਕਿ ਜੋ ਮੈਨੂੰ ਮਾਰਕੀਟ ਵਾਲਿਆਂ ਨੇ ਮਾਨ ਸਨਮਾਨ ਬਖਸ਼ਿਸ਼ ਕੀਤਾ, ਮੈਂ ਉਨ੍ਹਾਂ ਦੀਆਂ ਆਸਾਂ ਅਤੇ ਭਾਵਨਾਵਾਂ ਦੀ ਹਮੇਸ਼ਾ ਕਦਰ ਕਰਦਾ ਰਹਾਂਗਾ ਅਤੇ ਆਪਣੀ ਡਿਊਟੀ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦਾ ਵੀ ਪਾਬੰਦ ਰਹਾਂਗਾ |