ਇਆਲੀ/ਥਰੀਕੇ 7 ਮਾਰਚ (ਮਨਜੀਤ ਸਿੰਘ ਦੁੱਗਰੀ)-ਹੋਲੇ ਮੁਹੱਲੇ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਸਤਿਸੰਗ ਸਭਾ ਹਾਊਸਿੰਗ ਬੋਰਡ ਕਾਲੋਨੀ ਭਾਈ ਰਣਧੀਰ ਸਿੰਘ ਨਗਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆ ਦੀ ਅਗਵਾਈ 'ਚ ਸਜਾਇਆ ਗਿਆ | ਜਿਸ ਦੌਰਾਨ ਸ਼ਬਦੀ ਜਥਿਆਂ ਨੇ ਸ਼ਬਦ ਕੀਰਤਨ, ਬੈਂਡ ਵਾਜਿਆਂ ਵਾਲਿਆਂ ਨੇ ਸ਼ਬਦੀ ਧੁੰਨਾ ਨਾਲ ਨਿਹਾਲ ਕੀਤਾ ਅਤੇ ਗਤਕਾ ਪਾਰਟੀ ਦੇ ਬੱਚਿਆ ਨੇ ਆਪਣੇ ਜੌਹਰ ਦਿਖਾਏ | ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਪੂਰੇ ਮੁਹੱਲੇ ਦੀ ਪਰਿਕਰਮਾ ਕਰਦਾ ਹੋਇਆ, ਸ਼ਾਮ ਸਮੇਂ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ, ਜਿਸ ਦਾ ਸੰਗਤਾਂ ਵਲੋਂ ਥਾਂ-ਥਾਂ 'ਤੇ ਨਿੱਘਾ ਸਵਾਗਤ ਕੀਤਾ ਗਿਆ | ਇਸ ਦੌਰਾਨ ਮੁੱਖ ਸੇਵਾਦਾਰ ਨਛੱਤਰ ਸਿੰਘ ਸਿੱਧੂ, ਜਨਰਲ ਸਕੱਤਰ ਗੁਰਦੀਪ ਸਿੰਘ ਲੀਲ ਨੇ ਸੰਗਤਾਂ ਨੂੰ ਜੀ ਆਇਆਂ ਕਿਹਾ ਅਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ | ਇਸ ਮੌਕੇ ਗੁਰਦੀਪ ਸਿੰਘ ਘੁਮਾਣ, ਗੁਰਮੀਤ ਸਿੰਘ ਕੋਚਰ, ਮਾਸਟਰ ਬਲਰਾਜ ਸਿੰਘ, ਅਵਤਾਰ ਸਿੰਘ ਨਿਰਬਾਣ, ਦਵਿੰਦਰ ਸਿੰਘ ਮਾਨ, ਪਰਵੀਨਪਾਲ ਸਿੰਘ, ਜਥੇਦਾਰ ਚਰਨ ਸਿੰਘ, ਬੂਟਾ ਸਿੰਘ, ਕੁਲਵਿੰਦਰ ਸਿੰਘ ਕੋਚਰ, ਕੁਲਦੀਪ ਸਿੰਘ ਖਾਲਸਾ, ਬਲਵੀਰ ਸਿੰਘ ਗਰੇਵਾਲ, ਮਨਮੋਹਨ ਸਿੰਘ ਮਨੀ, ਕੁਲਜੀਤ ਸਿੰਘ ਕਾਕਾ, ਜਥੇਦਾਰ ਜੋਰਾ ਸਿੰਘ, ਸੁਖਦੇਵ ਸਿੰਘ ਐਲਏ, ਕੁਲਵਿੰਦਰ ਸਿੰਘ ਯੂ ਐਸ ਏ, ਸੰਦੀਪ ਸਿੰਘ, ਲਛਮਣ ਸਿੰਘ ਗਿੱਲ, ਨਰਿੰਦਰ ਸਿੰਘ ਲਵਲੀ, ਜਤਿੰਦਰ ਸਿੰਘ ਬੌਬੀ, ਹਰਨਾਮ ਸਿੰਘ ਖਾਲਸਾ, ਰਤਨ ਚੋਪੜਾ, ਭਗਤ ਸਿੰਘ, ਸੁਖਬੀਰ ਸਿੰਘ ਬਿੱਟੂ ਕੋਚਰ, ਬੁਲੰਦਪ੍ਰੀਤ ਸਿੰਘ ਖਾਲਸਾ, ਅਮਨਦੀਪ ਸਿੰਘ ਸੱਪਲ, ਕੁਲਦੀਪ ਸਿੰਘ, ਤੇਜਿੰਦਰ ਕੌਰ, ਇਕਬਾਲ ਕੌਰ, ਗੁਰਵਿੰਦਰ ਕੌਰ, ਸ਼ੀਤਲਪ੍ਰਕਾਸ਼ ਕੌਰ, ਸੁਖਵਿੰਦਰ ਕੌਰ ਰਾਣਾ, ਕਮਲਜੀਤ ਕੌਰ, ਪਿ੍ਤਪਾਲ ਕੌਰ, ਪਰਮਜੀਤ ਕੌਰ, ਮਨਿੰਦਰ ਕੌਰ, ਸਰਬਜੀਤ ਕੌਰ, ਹਰਪ੍ਰੀਤ ਕੌਰ, ਜਸਵਿੰਦਰ ਕੌਰ ਸਿੱਧੂ, ਗੁਰਮੀਤ ਕੌਰ, ਸੁਰਿੰਦਰ ਕੌਰ, ਕਮਲਜੀਤ ਕੌਰ ਨੇ ਸੰਗਤੀ ਰੂਪ ਵਿਚ ਹਾਜ਼ਰੀ ਭਰੀ |