18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਢੰਡਾਰੀ ਕਲਾਂ 'ਚ ਨਿਯਮਾਂ ਨੂੰ ਛਿੱਕੇ ਟੰਗ ਸ਼ਰ੍ਹੇਆਮ ਕੀਤੀ ਜਾ ਰਹੀ ਹੈ ਮੀਟ ਦੀ ਕਟਾਈ <br/>

Ad Position 21
No active advertisement
ਅਜੀਤ ਡੈਸਕ 09-03-2026

ਜਸਵੀਰ ਸਿੰਘ ਬੰਗਾ
ਢੰਡਾਰੀ ਕਲਾਂ/ਲੁਧਿਆਣਾ, 8 ਮਾਰਚ-ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਂਦੇ ਇਲਾਕੇ ਸ਼ੇਰਪੁਰ, ਢੰਡਾਰੀ ਕਲਾਂ, ਢੰਡਾਰੀ ਖ਼ੁਰਦ, ਗਿਆਸਪੁਰਾ ਸਮੇਤ ਆਸਪਾਸ ਦੇ ਇਲਾਕਿਆਂ ਵਿਚ ਖੁੱਲ੍ਹੇ ਆਸਮਾਨ ਹੇਠ ਸ਼ਰ੍ਹੇਆਮ ਚਿਕਨ, ਮੀਟ ਦੀਆਂ ਦੁਕਾਨਾਂ ਉਪਰ ਦੁਕਾਨਦਾਰਾਂ ਵਲੋਂ ਕੀਤੀ ਜਾ ਰਹੀ ਮੀਟ ਦੀ ਕਟਾਈ ਕਈ ਕਿਸਮ ਦੀਆਂ ਭਿਆਨਕ ਬਿਮਾਰੀਆਂ ਨੂੰ ਜਨਮ ਦੇ ਰਹੀਆਂ ਹਨ | ਜੇਕਰ ਸਬੰਧਿਤ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵਲੋਂ ਕੁੱਝ ਨਿਸ਼ਚਿਤ ਥਾਵਾਂ ਤੇ ਹੀ ਚੈਕਿੰਗ ਕਰਕੇ ਆਪਣਾ ਫ਼ਰਜ਼ ਨਿਭਾਇਆ ਜਾ ਰਿਹਾ ਹੈ, ਜਿਨ੍ਹਾਂ ਨੂੰ ਪਹਿਲਾਂ ਹੀ ਨਿਯਮਾਂ ਵਿਚ ਰਹਿ ਕੇ ਮੀਟ ਦੀ ਕਟਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ | ਜਦ ਕਿ ਉਨ੍ਹਾਂ ਵਲੋਂ ਵੀ ਪੂਰੇ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਅਕਸਰ ਹੀ ਸਵਾਲ ਉਠਦੇ ਰਹਿੰਦੇ ਹਨ | ਨਿਯਮਾਂ ਅਨੁਸਾਰ ਮੀਟ ਦੀ ਕਟਾਈ ਢੱਕੇ ਹੋਏ ਸਥਾਨ ਉਤੇ ਹੋਣੀ ਚਾਹੀਦੀ ਹੈ, ਪਰ ਕਈ ਦੁਕਾਨਦਾਰ ਸੜਕਾਂ ਦੇ ਕਿਨਾਰੇ ਖੁੱਲ੍ਹੇਆਮ ਹੀ ਮੀਟ ਦੀ ਕਟਾਈ ਕਰ ਰਹੇ ਹਨ, ਜਿਸ ਨਾਲ ਦੁਕਾਨਾਂ ਦੇ ਬਾਹਰ ਗੰਦਗੀ ਦੇ ਢੇਰ ਤੇ ਖ਼ੂਨ ਦੇ ਵਹਾਅ ਕਾਰਨ ਭਿਆਨਕ ਬਦਬੂ ਤਾਂ ਫੈਲ ਹੀ ਰਹੀ ਹੈ, ਇਸਦੇ ਨਾਲ ਨਾਲ ਆਲੇ-ਦੁਆਲੇ ਦੇ ਰਿਹਾਇਸ਼ੀ ਇਲਾਕਿਆਂ ਵਿਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ | ਨਿਯਮ ਤਾਂ ਇਹ ਹਨ ਕਿ ਸਿਰਫ਼ ਸਰਕਾਰੀ ਸਲਾਟਰ ਹਾਊਸ ਤੋਂ ਪ੍ਰਮਾਣਿਤ ਮੀਟ ਹੀ ਵੇਚਿਆ ਜਾ ਸਕਦਾ ਹੈ, ਪਰ ਜ਼ਿਆਦਾਤਰ ਦੁਕਾਨਦਾਰ ਆਪਣੇ ਪੱਧਰ 'ਤੇ ਹੀ ਖੁੱਲ੍ਹੇ ਅਸਮਾਨ ਹੇਠ ਮੀਟ ਦੀ ਕਟਾਈ ਕਰਕੇ ਵੱਧ ਮੁਨਾਫ਼ੇ ਦੇ ਚੱਕਰ ਵਿਚ ਧੜੱਲੇ ਨਾਲ ਆਪਣਾ ਕਾਰੋਬਾਰ ਚਲਾ ਰਹੇ ਹਨ |
ਨਿਯਮਾਂ ਦੇ ਉਲਟ ਮੀਟ ਦੀ ਕਟਾਈ ਕਰਨ ਵਾਲਿਆਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ
ਇਸ ਸਬੰਧੀ ਗੱਲਬਾਤ ਕਰਦਿਆਂ ਵਾਰਡ ਨੰਬਰ 32 ਤੋਂ ਕੌਂਸਲਰ ਜਸਵਿੰਦਰ ਸਿੰਘ ਵੀਰੂ ਨੇ ਕਿਹਾ ਕਿ ਮੀਟ ਦੀਆਂ ਦੁਕਾਨਾਂ ਦੇ ਬਾਹਰ ਉਡਦੀ ਧੂੜ ਤਾਂ ਕਟਾਈ ਕੀਤੇ ਹੋਏ ਮੀਟ ਉਪਰ ਪੈਂਦੀ ਹੀ ਹੈ, ਇਸਦੇ ਨਾਲ-ਨਾਲ ਮੀਟ ਉਪਰ ਭਿਣਕ ਰਹੀਆਂ ਮੱਖੀਆਂ ਆਸਪਾਸ ਦੀਆਂ ਦੁਕਾਨਾਂ ਤੇ ਖਾਣ ਪੀਣ ਵਾਲੀਆਂ ਵਸਤਾਂ 'ਤੇ ਬੈਠ ਕੇ ਬਿਮਾਰੀਆਂ ਫੈਲਾਉਣ ਵਿਚ ਅਹਿਮ ਰੋਲ ਅਦਾ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਨ੍ਹਾਂ ਉਪਰ ਸਖ਼ਤ ਕਾਰਵਾਈ ਕਰੇ ਅਤੇ ਸਿਰਫ਼ ਲਾਇਸੰਸਸ਼ੁਦਾ ਦੁਕਾਨਦਾਰਾਂ ਨੂੰ ਹੀ ਕੰਮ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ ਅਤੇ ਨਿਯਮਾਂ ਉਲਟ ਮੀਟ ਦੀ ਕਟਾਈ ਕਰਨ ਵਾਲਿਆਂ ਉਪਰ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇ |
ਇਸ ਸਬੰਧੀ ਜਦੋਂ ਸੈਨੇਟਰੀ ਇੰਸਪੈਕਟਰ ਅਮਨ ਗਿੱਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਮੇਂ-ਸਮੇਂ 'ਤੇ ਮੀਟ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਦੇ ਚਾਲਾਨ ਵੀ ਕੱਟੇ ਜਾਂਦੇ ਹਨ | ਫਿਰ ਵੀ ਜੇਕਰ ਕੋਈ ਅਜਿਹਾ ਕੰਮ ਕਰ ਰਿਹਾ ਹੈ ਤਾਂ ਉਸਦੇ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਨੇ ਪ੍ਰਯੋਗਸ਼ਾਲਾ ਨਿਰੀਖਣ ਤੇ ਟੇਬਲ ਕੈਲੰਡਰ ਦੀ ਐਟਲਸ ਕੀਤੀ ਲੋਕ ਅਰਪਣ <br/> ਅਗਲੀ ਖ਼ਬਰ ਦੁੱਖ ਤੇ ਈਰਖਾ ਦਵੈਸ਼ ਦੇ ਖਾਤਮੇ ਲਈ ਗੁਰਬਾਣੀ ਪੜੋ੍ਹ-ਸਤਿਗੁਰੂ ਉਦੇ ਸਿੰਘ <br/>
Ad Position 24