19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਵੈਟਰਨਰੀ ਯੂਨੀਵਰਸਿਟੀ ਨੇ ਪ੍ਰਯੋਗਸ਼ਾਲਾ ਨਿਰੀਖਣ ਤੇ ਟੇਬਲ ਕੈਲੰਡਰ ਦੀ ਐਟਲਸ ਕੀਤੀ ਲੋਕ ਅਰਪਣ <br/>

Ad Position 21
No active advertisement
ਅਜੀਤ ਡੈਸਕ 09-03-2026
ਲੁਧਿਆਣਾ, 8 ਮਾਰਚ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਵਲੋਂ ਪ੍ਰਯੋਗਸ਼ਾਲਾ ਨਿਰੀਖਣ ਅਤੇ ਟੇਬਲ ਕੈਲੰਡਰ ਦੀ ਐਟਲਸ ਨੂੰ ਲੋਕ ਅਰਪਣ ਕੀਤਾ ਗਿਆ¢ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਯੂਨੀਵਰਸਿਟੀ ਅਧਿਕਾਰੀਆਂ ਦੀ ਮÏਜੂਦਗੀ ਵਿਚ ਇਹ ਐਟਲਸ ਜਾਰੀ ਕੀਤੀ¢ ਇਸ ਐਟਲਸ ਦੀ ਸੰਕਲਪ ਸਿਰਜਣਾ ਅਤੇ ਡਿਜ਼ਾਈਨ ਡਾ. ਵਿਸ਼ਾਲ ਮਹਾਜਨ, ਇੰਚਾਰਜ ਪਸ਼ੂ ਬਿਮਾਰੀ ਖੋਜ ਕੇਂਦਰ ਅਤੇ ਡਾ. ਮਨਦੀਪ ਸਿੰਘ ਬੱਲ, ਪ੍ਰਮੁੱਖ ਵਿਗਿਆਨੀ ਵਲੋਂ ਵੈਟਰਨਰੀ ਵਿਦਿਆਰਥੀਆਂ ਅਤੇ ਵੈਟਰਨਰੀ ਡਾਕਟਰਾਂ ਦੇ ਲਾਭ ਲਈ ਕੀਤਾ ਗਿਆ | ਕੈਲੰਡਰ ਰਾਹੀਂ ਪ੍ਰਯੋਗਸ਼ਾਲਾ ਨਿਰੀਖਣ ਖੋਜਾਂ ਦੀਆਂ ਉਚ ਗੁਣਵੱਤਾ ਵਾਲੀਆਂ ਤਸਵੀਰਾਂ ਸੰਕਲਿਤ ਕੀਤੀਆਂ ਗਈਆਂ ਹਨ ਜਿਸ ਨਾਲ ਬਿਮਾਰੀ ਦਾ ਸਟੀਕ ਇਲਾਜ ਕਰਨ ਸੰਬੰਧੀ ਭਰਪੂਰ ਮਦਦ ਮਿਲੇਗੀ¢ ਕੈਲੰਡਰ ਦੀ ਵਿਸ਼ੇਸ਼ਤਾ ਕਿਉ.ਆਰ. ਕੋਡਾਂ ਦੀ ਵਰਤੋਂ ਵੀ ਹੈ ਜਿਨ੍ਹਾਂ ਨੂੰ ਸਕੈਨ ਕਰਕੇ ਵਰਤੋਂਕਾਰ ਸਿੱਧੇ ਤÏਰ 'ਤੇ ਪਸ਼ੂ ਬਿਮਾਰੀ ਖੋਜ ਕੇਂਦਰ ਦੀਆਂ ਨਿਰੀਖਣ ਪ੍ਰਯੋਗਸ਼ਾਲਾਵਾਂ ਅਤੇ ਯੂਨੀਵਰਸਿਟੀ ਦੇ ਮਲਟੀ-ਸਪੈਸ਼ਲਿਟੀ ਪਸ਼ੂ ਹਸਪਤਾਲ ਵਿਖੇ ਉਪਲਬਧ ਨਿਰੀਖਣ ਟੈੱਸਟਾਂ ਦੀ ਵਿਆਪਕ ਸੂਚੀ ਤਕ ਪਹੁੰਚ ਕਰ ਸਕਦਾ ਹੈ | ਡਾ. ਗਿੱਲ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਨਿਰੀਖਣ ਸੇਵਾਵਾਂ ਪ੍ਰਤੀ ਜਾਗਰੂਕਤਾ ਅਤੇ ਪਹੁੰਚ ਨੂੰ ਵਧਾਉਣਾ ਹੈ ਤਾਂ ਜੋ ਬਿਮਾਰੀ ਦਾ ਪ੍ਰਭਾਵਸ਼ਾਲੀ ਨਿਦਾਨ ਅਤੇ ਪ੍ਰਬੰਧਨ ਲਈ ਢੁਕਵੇਂ ਇਲਾਜ ਨੂੰ ਯਕੀਨੀ ਬਣਾਇਆ ਜਾ ਸਕੇ¢ ਉਨ੍ਹਾਂ ਨੇ ਇਸ ਪਹਿਲ ਦੀ ਸ਼ਲਾਘਾ ਕੀਤੀ ਅਤੇ ਬਿਮਾਰੀਆਂ ਦੇ ਸਟੀਕ ਅਤੇ ਢੁਕਵੇਂ ਇਲਾਜ ਨੂੰ ਯਕੀਨੀ ਬਣਾਉਣ ਲਈ ਨਿਰੀਖਣ ਸਹੂਲਤਾਂ ਨੂੰ ਬਿਹਤਰ ਕਰਨ ਅਤੇ ਉਨਤ ਟੈੱਸਟ ਸਹੂਲਤਾਂ ਸ਼ੁਰੂ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ¢

Ad Position 22
No active advertisement
ਪਿਛਲੀ ਖ਼ਬਰ ਜੇਲ੍ਹ ਵਿਚੋਂ ਮੋਬਾਈਲ ਬਰਾਮਦ ਅਗਲੀ ਖ਼ਬਰ ਢੰਡਾਰੀ ਕਲਾਂ 'ਚ ਨਿਯਮਾਂ ਨੂੰ ਛਿੱਕੇ ਟੰਗ ਸ਼ਰ੍ਹੇਆਮ ਕੀਤੀ ਜਾ ਰਹੀ ਹੈ ਮੀਟ ਦੀ ਕਟਾਈ <br/>
Ad Position 24